ਨਵੀਂ ਦਿੱਲੀ (ਸਮਾਜ ਵੀਕਲੀ) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਜੰਗ ਦੀ ਤਿਆਰੀ ਲਈ ਤੇਜ਼ੀ ਨਾਲ ਪਾਰਦਰਸ਼ੀ ਫੈਸਲਾ ਲੈਣਾ ਅਤੇ ਬਿਹਤਰ ਵਸੀਲੇ ਮੁਹੱਈਆ ਕਰਾਉਣਾ ਜ਼ਰੂਰੀ ਹੈ। ਰੱਖਿਆ ਲੇਖਾ ਵਿਭਾਗ ਵੱਲੋਂ ਕਰਵਾਏ ‘ਕੰਟਰੋਲਰਸ ਕਾਨਫਰੰਸ 2022’ ਵਿੱਚ ਰੱਖਿਆ ਮੰਤਰੀ ਨੇ ਕਿਹਾ ਕਿ ਫੈਸਲੇ ਵਿੱਚ ਦੇਰੀ ਨਾਲ ਸਮਾਂ ਅਤੇ ਪੈਸੇ ਦੀ ਬਰਬਾਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਵਿੱਚ ਸੀਮਤ ਵਸੀਲੇ ਹਨ। ਉਨ੍ਹਾਂ ਉਸ ਦੀ ਵਰਤੋਂ ਵਿੱਚ ਆਰਥਿਕ ਖੇਤਰ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਸੀਲਿਆਂ ਦੀ ਵਰਤੋਂ ਸਹੀ ਸਥਾਨ ’ਤੇ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਬਰਬਾਦ ਨਹੀਂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਫੈਸਲਾ ਲੈਣ ਵਿੱਚ ਦੇਰੀ ਹੁੰਦੀ ਹੈ ਤਾਂ ਉਸ ਦਾ ਅਸਰ ਜੰਗ ਦੀਆਂ ਤਿਆਰੀਆਂ ’ਤੇ ਪੇੈਂਦਾ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly