ਪੰਜਾਬ ਪੁਲੀਸ ’ਚ ਫੇਰਬਦਲ: 41 ਅਧਿਕਾਰੀਆਂ ਦੇ ਤਬਾਦਲੇ; ਅੰਮ੍ਰਿਤਸਰ, ਲੁਧਿਆਣਾ ਨੂੰ ਨਵੇਂ ਕਮਿਸ਼ਨਰ ਮਿਲੇ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਸਰਕਾਰ ਨੇ ਅੱਜ ਵਧੀਕ ਡੀਜੀਪੀ ਰੈਂਕ ਤੋਂ ਲੈ ਕੇ ਏਆਈਜੀ ਰੈਂਕ ਦੇ ਪੁਲੀਸ ਅਧਿਕਾਰੀਆਂ ਦੇ ਵੱਡੀ ਪੱਧਰ ’ਤੇ ਤਬਾਦਲੇ ਕਰਦਿਆਂ ਸ਼ਸ਼ੀ ਪ੍ਰਭਾ ਦਿਵੇਦੀ ਨੂੰ ਵਧੀਕ ਡੀਜੀਪੀ ਵਿਜੀਲੈਂਸ ਬਿਓਰੋ, ਚੋਣ ਸੈਲ ਦਾ ਵਾਧੂ ਚਾਰਜ, ਵਿਭੂ ਰਾਜ ਨੂੰ ਵਧੀਕ ਡੀਜੀਪੀ ਲੋਕ ਪਾਲ ਪੰਜਾਬ, ਰਾਕੇਸ਼ ਅਗਰਵਾਲ ਨੂੰ ਆਈਜੀਪੀ ਰੋਪੜ, ਨੌਨਿਹਾਲ ਸਿੰਘ ਨੂੰ ਕਮਿਸ਼ਨਰ ਲੁਧਿਆਣਾ, ਡਾ. ਸੁਖਚੈਨ ਸਿੰਘ ਨੂੰ ਕਮਿਸ਼ਨਰ ਜਲੰਧਰ, ਗੁਰਪ੍ਰੀਤ ਸਿੰਘ ਭੁੱਲਰ ਨੂੰ ਡੀਆਈਜੀ ਲੁਧਿਆਣਾ ਰੇਂਜ, ਗੁਰਪ੍ਰੀਤ ਸਿੰਘ ਤੂਰ ਨੂੰ ਡੀਆਈਜੀ ਪਟਿਆਲਾ ਰੇਂਜ, ਵਿਕਰਮਜੀਤ ਸਿੰਘ ਦੁੱਗਲ ਨੂੰ ਕਮਿਸ਼ਨਰ ਅੰਮ੍ਰਿਤਸਰ, ਇੰਦਰਬੀਰ ਸਿੰਘ ਨੂੰ ਡੀਆਈਜੀ ਤਕਨੀਕੀ ਸੇਵਾਵਾਂ ਪੰਜਾਬ, ਰਾਹੁਲ ਐੱਸ ਨੂੰ ਏਆਈਜੀ ਕਾਉਂਟਰ ਇੰਟੈਲੀਜੈਂਸੀ ਪੰਜਾਬ, ਸੁਖਮਿੰਦਰ ਸਿੰਘ ਮਾਨ ਨੂੰ ਏਆਈਜੀ ਐੱਸਐੱਸਓਸੀ ਅੰਮ੍ਰਿਤਸਰ, ਸਵਪਨ ਸ਼ਰਮਾ ਨੂੰ ਐੱਸਐੱਸਪੀ ਸੰਗਰੂਰ, ਜੇ ਏਲਾਚੇਲੀਅਨ ਡੀਸੀਪੀ ਕਾਨੂੰਨ ਵਿਵਸਥਾ ਲੁਧਿਆਣਾ, ਧਰੁਮਨ ਐਚ ਨਿੰਬਲੇ ਨੂੰ ਐੱਸਐੱਸਪੀ ਮੋਗਾ, ਪਟਿਲ ਕੇਤਨ ਬਲੀ ਰਾਮ ਨੂੰ ਏਆਈਜੀ ਕ੍ਰਾਈਮ ਚੰਡੀਗੜ੍ਹ, ਅਲਕਾ ਮੀਨਾ ਏਆਈਜੀ ਇੰਟੈਲੀਜੈਂਸ ਪੰਜਾਬ, ਵਿਵੇਕਸ਼ੀਲ ਸੋਨੀ ਐੱਸਐੱਸਪੀ ਰੋਪੜ, ਅਖਿਲ ਚੌਧਰੀ ਏਆਈਜੀ ਪ੍ਰਸੋਨਲ 2, ਅਮਨੀਤ ਕੌਂਡਲ ਐੱਸਐੱਸਪੀ ਹੁਸ਼ਿਆਰਪੁਰ, ਡੀ ਸੁਧਰਬੀਜੀ ਸੰਯੁਕਤ ਕਮਿਸ਼ਨਰ ਅੰਮ੍ਰਿਤਸਰ, ਚਰਨਜੀਤ ਸਿੰਘ ਨੂੰ ਐੱਸਐੱਸਪੀ ਮੁਕਤਸਰ, ਭਾਗੀਰਥ ਸਿੰਘ ਮੀਨਾ ਐੱਸਐੱਸਪੀ ਬਰਨਾਲਾ, ਗੁਰਦਿਆਲ ਸਿੰਘ ਐੱਸਐੱਸਪੀ ਲੁਧਿਆਣਾ ਦਿਹਾਤੀ, ਹਰਮਨਬੀਰ ਸਿੰਘ ਗਿੱਲ ਐੱਸਐੱਸਪੀ ਨਵਾਂਸ਼ਹਿਰ, ਅਜੇ ਮਲੂਜਾ ਐੱਸਐੱਸਪੀ ਬਠਿੰਡਾ, ਅਸ਼ਵਨੀ ਕਪੂਰ ਐੱਸਐੱਸਪੀ ਬਟਾਲਾ, ਰਾਜਪਾਲ ਸਿੰਘ ਐੱਸਐੱਸਪੀ ਫਿਰੋਜ਼ਪੁਰ, ਮਨਦੀਪ ਸਿੰਘ ਸਿੱਧੂ ਏਆਈਜੀ ਐੱਸਟੀਐੱਫ ਜਲੰਧਰ, ਹਰਪ੍ਰੀਤ ਸਿੰਘ ਨੂੰ ਏਆਈਜੀ ਐੱਸਟੀਐੱਫ ਪੰਜਾਬ, ਭੂਪਿੰਦਰਜੀਤ ਸਿੰਘ ਵਿਰਕ ਕਮਾਂਡੈਂਟ 36 ਬਟਾਲੀਅਨ ਪੀਏਪੀ ਬਹਾਦਰਗੜ੍ਹ, ਪਟਿਆਲਾ, ਉਪਿੰਦਰਜੀਤ ਸਿੰਘ ਘੁੰਮਣ ਐੱਸਐੱਸਪੀ ਤਰਨ ਤਾਰਨ, ਸੰਦੀਪ ਗੋਇਲ ਐੱਸਐੱਸਪੀ ਫਤਿਹਗੜ੍ਹ ਸਾਹਿਰ, ਰਸ਼ਪਾਲ ਸਿੰਘ ਨੂੰ ਏਆਈਜੀ ਐੱਸਟੀਐੱਫ ਅੰਮ੍ਰਿਤਸਰ, ਅਮਰਜੀਤ ਸਿੰਘ ਬਾਜਵਾ ਨੂੰ ਏਆਈਜੀ ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ, ਵਰਿੰਦਰ ਸਿੰਘ ਬਰਾੜ ਨੂੰ ਡੀਸੀਪੀ ਤਫਤੀਸ਼ ਲੁਧਿਆਣਾ, ਨਵਜੋਤ ਸਿੰਘ ਮਾਹਲ, ਕਮਾਂਡੈਂਟ 7 ਬਟਾਲੀਅਨ ਪੀਏਪੀ ਜਲੰਧਰ, ਐਸਟੀਐਫ ਦਾ ਵਾਧੂ ਚਾਰਜ, ਕੁਲਜੀਤ ਸਿੰਘ ਨੂੰ ਕਮਾਂਡੈਂਟ ਆਰਟੀਸੀ ਪੀਏਪੀ ਜਲੰਧਰ, ਗੌਤਮ ਸਿੰਗਲ ਏਆਈਜੀ ਸੀਆਈ ਅਪਰੇਸ਼ਨ ਪਠਾਨਕੋਟ, ਸਿਮਰਤਪਾਲ ਸਿੰਘ ਨੂੰ ਡੀਸੀਪੀ ਅਪਰੇਸ਼ਨ ਲੁਧਿਆਣਾ, ਹਰਕੰਵਲਪ੍ਰੀਤ ਸਿੰਘ ਖੱਖ ਐੱਸਐੱਸਪੀ ਕਪੂਰਥਲਾ ਦੇ ਨਾਲ ਏਆਈਜੀ ਸੀਆਈ ਜਲੰਧਰ ਦਾ ਵਾਧੂ ਚਾਰਜ, ਡਾ. ਬਾਲ ਕ੍ਰਿਸ਼ਨ ਸਿੰਗਲਾ ਐੱਸਐੱਸਪੀ ਜਾਂਚ ਫਰੀਦਕੋਟ ਲਾਇਆ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਬੁਲ ਹਵਾਈ ਅੱਡੇ ’ਤੇ ਹਜੂਮ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਦਾਗ਼ੇ
Next articleਬਲਿੰਕਨ ਤੇ ਜੈਸ਼ੰਕਰ ਵੱਲੋਂ ਅਫ਼ਗਾਨਿਸਤਾਨ ਬਾਰੇ ਚਰਚਾ