(ਸਮਾਜ ਵੀਕਲੀ)
ਬੇਰੁਜ਼ਗਾਰੀ ਅੱਗੇ ਦਸ ਬਹਾਨਾ ਕੀ,
ਸੁੱਕੀਆਂ ਬੁੱਲੀਆਂ ਉੱਤੇ ਦਸ ਤਰਾਨਾ ਕੀ,
ਚੇਤਿਆਂ ਅੰਦਰ ਅਸੀਂ ਕਿਸੇ ਦੇ ਵਸਦੇ ਨਾ,
ਮੁੱਖ ਮੋੜ੍ਹ ਗਏ,ਆਪਣੇ ਅਤੇ ਬੇਗਾਨਾ ਕੀ।
ਕੌਣ ਗ਼ਰੀਬਾਂ ਦੇ ਨਾਲ ਉੱਡਦਾ ਵਹਿਦਾ ਏ,
ਸਾਡੇ ਲਈ ਹੁਣ ਦੁਸ਼ਮਣੀ ਅਤੇ ਯਰਾਨਾ ਕੀ।
ਡੱਬਾ ਚੁੱਕਕੇ, ਰੋਜ਼ ਹੀ ਕੰਮ ਤੇ ਜਾਣਾ ਹੈ,
ਸਾਡੇ ਲਈ ਹੁਣ,ਮੰਜ਼ਿਲਾਂ ਅਤੇ ਨਿਸ਼ਾਨਾ ਕੀ।
ਹੱਸਕੇ ਬੋਲੇ ਜੋ, ਉਸਦੇ ਹੀ ਹੋ ਜਾਈਏ,
ਆਪਣੇ ਲਈ ਹੁਣ,ਆਪਣਾ ਅਤੇ ਬੇਗਾਨਾ ਕੀ।
ਬੱਚਿਆਂ ਖਾਤਰ, ਰੋਜ਼ ਦਿਹਾੜੀ ਆਉਂਦੇ ਹਾਂ,
ਕੰਮ ਦੀ ਖ਼ਾਤਰ ,ਆਪਣੇ, ਕੋਲ ਪੈਮਾਨਾ ਕੀ।
ਜ਼ਿੰਮੇਵਾਰੀ ਬਿਸਤਰ ਉੱਤੋਂ,ਉਠਾਉਂਦੀ ਹੈ,
ਸੁਸਤੀ,ਆਲਸ, ਅੱਗੇ ਦਸ ਬਹਾਨਾ ਕੀ।
ਸਭ ਨੂੰ ਹੱਸਕੇ ਮਿਲੀਏ,ਨਾਲ ਹੀ ਖਾ ਲਈ ਏ,
ਸੰਦੀਪ ਵਿਤਕਰੇ ਜਿੱਥੇ,ਉੱਥੇ ਯਰਾਨਾ ਕੀ।
ਸੰਦੀਪ ਸਿੰਘ “ਬਖੋਪੀਰ”
ਸੰਪਰਕ:-9815321017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly