ਸਿਹਤ ਕਰਮਚਾਰੀਆਂ ਨੂੰ ਯੂ ਵਿਨ ਪੋਰਟਲ ਸਬੰਧੀ ਦਿੱਤੀ ਗਈ ਟ੍ਰੇਨਿੰਗ :-ਡਾ. ਅਰਸ਼ਦੀਪ ਸਿੰਘ 

(ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ ਅਧੀਨ 0 ਤੋਂ 5 ਸਾਲ ਤੱਕ ਦੇ ਬੱਚੇ ਅਤੇ ਗਰਭਵਤੀ ਮਾਵਾਂ ਦਾ ਸੌ ਫੀਸਦੀ ਟੀਕਾਕਰਨ ਅਤਿ ਜਰੂਰੀ :-ਡਾ. ਅਸਵਨੀ ਕੁਮਾਰ)
ਮਾਨਸਾ ( ਚਾਨਣ ਦੀਪ ਸਿੰਘ ਔਲਖ ) ਭਾਰਤ ਸਰਕਾਰ ਦੁਆਰਾ ਚਲਾਏ ਜਾ ਰਹੇ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ 5.0 ਅਧੀਨ ਦਫ਼ਤਰ ਸਿਵਲ ਸਰਜਨ ਮਾਨਸਾ ਵਿਖੇ ਇੱਕ ਜਰੂਰੀ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਡਾ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮਿਸ਼ਨ ਇੰਦਰਧਨੁਸ਼ ਦਾ ਮੁੱਖ ਮਕਸਦ ਹੈ ਕਿਸੇ ਕਾਰਨ ਕਰਕੇ ਜਾਂ ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਜੌ ਬੱਚੇ ਅਤੇ ਗਰਭਵਤੀ ਮਾਵਾਂ ਵੈਕਸੀਨੇਸ਼ਨ ਤੋਂ ਵਾਂਝੇ ਰਹਿ ਗਏ ਸਨ ਉਨਾਂ ਬੱਚਿਆਂ ਅਤੇ ਗਰਭਵਤੀ ਮਾਵਾਂ ਨੂੰ ਇਸ ਮਿਸ਼ਨ ਅਧੀਨ ਕਵਰ ਕਰਨਾ ਹੈ।
ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਡਾਕਟਰ ਅਰਸਦੀਪ ਸਿੰਘ ਜ਼ਿਲਾ ਟੀਕਾਕਰਨ ਅਫ਼ਸਰ ਮਾਨਸਾ ਦੀ ਦੇਖ ਰੇਖ ਹੇਠ ਯੂ ਵਿਨ ਪੋਰਟਲ ਦੀ ਟ੍ਰੇਨਿੰਗ ਦਿੱਤੀ ਗਈ। ਜਿਸ ਦਾ ਮੰਤਵ ਸਾਰੇ ਟੀਕਾਕਰਨ ਅਤੇ ਵੈਕਸਿਨ ਸਬੰਧੀ ਕੀਤੇ ਕੰਮ ਨੂੰ ਯੂ ਵਿਨ ਪੋਰਟਲ ਤੇ ਅਪਲੋਡ ਕਰਨਾ ਹੈ ਤਾਂ ਕਿ ਹਰ ਕੰਮ ਨੂੰ ਸਫਲਤਾਪੂਰਵਕ ਢੰਗ ਨਾਲ ਰਿਕਾਰਡ ਕੀਤਾ ਜਾ ਸਕੇ । ਮਿਸ਼ਨ ਇੰਦਰ ਧਨੁੱਸ਼ ਦਾ ਦੂਸਰਾ ਰਾਊਡ 9 ਅਕਤੂਬਰ ਤੋਂ 14 ਅਕਤੂਬਰ ਅਤੇ ਤੀਸਰਾ ਰਾਊਡ
20 ਨਵੰਬਰ 25 ਨਵੰਬਰ 2023 ਤੱਕ ਜਾਰੀ ਰਹੇਗਾ।
 ਜ਼ਿਲਾ ਮਾਨਸਾ ਦੇ ਸਿਹਤ ਕਰਮਚਾਰੀਆਂ ਦੀ ਟ੍ਰੇਨਿੰਗ ਦੌਰਾਨ ਡਾ. ਅਰਸ਼ਦੀਪ ਸਿੰਘ ਦੱਸਿਆ ਕਿ ਮਿਸ਼ਨ ਇੰਦਰ ਧਨੁਸ਼ ਸਿਹਤ ਵਿਭਾਗ ਦਾ ਇਹ ਵਿਸ਼ੇਸ਼ ਉਪਰਾਲਾ ਹੈ ਜਿਸ ਰਾਹੀਂ ਕਿਸੇ ਵੀ ਕਾਰਨ ਜਾਂ ਕੋਰੋਨਾ ਮਾਹਾਵਾਰੀ ਦੇ ਸਮੇਂ ਦੌਰਾਨ ਕੋਈ ਬੱਚਾ ਜਿਸ ਦੀ ਉਮਰ ਦੋ ਸਾਲ ਤੋਂ ਘੱਟ ਹੈ ਜਾਂ ਗਰਭਵਤੀ ਮਾਂ ਕਿਸੇ ਵੀ ਤਰ੍ਹਾਂ ਦੀ ਵੈਕਸਿਨ ਲੈਣ ਤੋਂ ਬਾਂਝੇ ਰਹਿ ਗਏ ਹੋਣ ਤਾਂ ਇਸ ਮਿਸ਼ਨ ਦਾ ਲਾਹਾ ਲੈ ਸਕਦੇ ਹਨ। ਇਸ ਮਿਸ਼ਨ ਤਹਿਤ ਬੱਚਿਆਂ ਅਤੇ ਗਰਭਵਤੀ ਮਾਵਾਂ ਦਾ ਟੀਕਾਕਰਨ ਕੀਤਾ ਜਾਂਦਾ ਹੈ । ਜ਼ਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਦਫ਼ਤਰ ਸਿਵਲ ਸਰਜਨ ਮਾਨਸਾ ਨੇ ਦੱਸਿਆ ਕਿ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ ਅਧੀਨ ਜ਼ਿਲੇ ਵਿੱਚ ਜਰੂਰਤ ਅਨੁਸਾਰ ਟੀਕਾਕਰਨ ਸੈਸ਼ਨ (ਕੈਂਪ) ਲਗਾਏ ਜਾ ਰਹੇ ਹਨ ਜਿਨਾ ਵਿਚੋਂ ਕੁਝ ਕੈੰਪਸ ਹਾਈ ਰਿਸਕ ਗਰੁੱਪ (ਥਾਵਾਂ) ਵਿੱਚ ਹਨ। ਜਿਨ੍ਹਾਂ ਵਿੱਚ ਬੱਚਿਆਂ ਅਤੇ ਗਰਭਵਤੀ ਮਾਵਾਂ ਨੂੰ ਸੌ ਫ਼ੀਸਦੀ ਵੈਕਸਿਨ ਲਗਾਉਣ ਦਾ ਟੀਚਾ ਹੈ। ਇਸ ਦੀ ਡਿਊ ਲਿਸਟ ਪਹਿਲਾ ਹੀ ਤਿਆਰ ਕਰ ਲਈ ਗਈ ਹੈ। ਇਸ ਮਿਸ਼ਨ ਤਹਿਤ ਉਸਾਰੀ ਅਧੀਨ ਇਮਾਰਤਾਂ ਭੱਠਿਆਂ ਪਥੇਰਾ ਅਤੇ ਸ਼ੈੱਲਰਾਂ ਦੀ ਆਬਾਦੀ ਨੂੰ ਕਵਰ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਵਿਜੇ ਕੁਮਾਰ ਜਿਲਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਮਾਨਸਾ ਨੇ ਮਿਸ਼ਨ ਇੰਦਰਧਨੁਸ਼ ਦੀ ਤਕਨੀਕੀ ਮਹੱਤਤਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿਤੀ।ਨਾਲ ਹੀ ਉਹ ੳਨਾਂ ਕਿਹਾ ਕਿ ਦਸੰਬਰ 2023 ਤੱਕ ਐਮ.ਆਰ.ਦਾ ਟੀਚਾ ਪੂਰਾ ਕਰਨ ਦਾ ਉਦੇਸ ਰੱਖਿਆ ਗਿਆ ਹੈ।,ਇਸ ਮੌਕੇ ,ਉਪ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਦਰਸਨ ਸਿੰਘ,ਮਨਦੀਪ ਸਿੰਘ ਵੇਕਸੀਨ ਕੋਲਡ ਚੈਨ ਮੋਨੀਟਰਿੰਗ ਕਰਮਚਾਰੀ,ਮੀਨਾਕਸ਼ੀ ਤੋਂ ਇਲਾਵਾ ਬਲਾਕ ਬੁੁਢਲਾਡਾ ਦੀਆਂ ਸਮੂਹ ਏ.ਐਨ ਐਮਜ. ਅਤੇ ਹੋਰ ਅਧਿਕਾਰੀ/ਕਰਮਚਾਰੀ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਏਹੁ ਹਮਾਰਾ ਜੀਵਣਾ ਹੈ -402
Next articleਜ਼ਿਲਾ ਸਕੂਲ ਖੇਡਾਂ ‘ਚ ਕੰਨਿਆ ਸਕੂਲ ਮਹਿਤਪੁਰ ਨੇ ਮਾਰੀ ਬਾਜ਼ੀ