ਤਰਬੀਅਤ ।

ਜਸਪਾਲ ਜੱਸੀ

(ਸਮਾਜ ਵੀਕਲੀ)

ਗ਼ਿਲਾ,
ਹਨੇਰੀਆਂ ਨੂੰ ਹੈ।
ਬੁਝਿਆ ਕਿਉਂ,
ਨਹੀਂ ਦੀਵਾ।
ਸ਼ਿਕਵਾ,
ਰਾਤਾਂ ਨੂੰ ਵੀ ਹੈ।
ਦੀਵਾ,
ਬਲਿਆ ਹੋਇਆ,
ਕਿਉਂ ਹੈ !

ਲਾ ਕੇ ਜ਼ੋਰ‌,
ਪਤਝੜਾਂ ਨੇ।
ਝਾੜ ਦਿੱਤੇ,
ਪੱਤੇ ਸਾਰੇ।
ਸ਼ਿਕਾਇਤ,
ਇਸ ਹੱਦ ਤੱਕ ਹੈ।
ਕਿ ਘਾਹ ਵੀ,
ਹਰਾ ਕਿਉਂ ਹੈ !

ਧੁੱਪਾਂ ਨੇ,
ਸਾਥ ਦਿੱਤਾ,
ਵਹਾਉਣ ਲਈ,
ਕਿਰਤੀ ਨੂੰ,
ਪਸੀਨਾ।
ਰੋਸ ਗਰਮ,
ਹਵਾਵਾਂ ਨੂੰ ਹੈ,
ਇਹ ਮੱਥਾ,
ਚਮਕਦਾ,
ਕਿਉਂ ਹੈ !

ਨਹੀਂ ਸਮਝ,
ਸਕੇ ਮੌਸਮ,
ਤਰਬੀਅਤ,
ਪੱਥਰਾਂ ਦੀ।
ਦਰਦ,
ਮੌਸਮਾਂ ਨੂੰ ਵੀ ਹੈ,
ਪੱਥਰ,
ਪੱਥਰ ਕਿਉਂ ਹੈ !

ਜਸਪਾਲ ਜੱਸੀ
9463321125

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਸ਼ਵਰਾ
Next articleKTR for action against protestors who threw bike, cylinder in lake