ਸਿਰਸਾ। (ਸਤੀਸ਼ ਬਾਂਸਲ) (ਸਮਾਜ ਵੀਕਲੀ): ਜ਼ਿਲੇ ਦੇ ਸਿਵਿਲ ਹਸਪਤਾਲ ਦੇ ਆਈ.ਸੀ.ਟੀ.ਸੀ ਵਿਭਾਗ ਵਲੋਂ ਜ਼ਿਲਾ ਸਿਰਸਾ ਦੇ ਵੱਖ-ਵੱਖ ਆਈ.ਟੀ.ਆਈ.ਕਾਲਜਾਂ ਦੇ ਨੋਡਲ ਅਧਿਆਪਕਾਂ ਅਤੇ ਪੀਅਰ ਐਜੂਕੇਟਰਾਂ ਲਈ ਸਿਖਲਾਈ ਵਰਕਸ਼ਾਪ ਜ਼ਿਲਾ ਸਿਖਲਾਈ ਕੇਂਦਰ ਵਿਖੇ ਆਯੋਜਿਤ ਕੀਤੀ ਗਈ। ਇਹ ਸਿਖਲਾਈ ਕੈਂਪ ਜ਼ਿਲ੍ਹਾ ਸਿਵਲ ਸਰਜਨ ਡਾ: ਮਨੀਸ਼ ਬਾਂਸਲ ਅਤੇ ਐਮ.ਓ ਡਾ: ਗੁਰਪਿੰਦਰ ਕਿਸ਼ਨ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ | ਵਰਕਸ਼ਾਪ ਵਿੱਚ ਰੈੱਡ ਰਿਬਨ ਕਲੱਬ ਦੇ ਮੈਂਬਰਾਂ ਨੂੰ ਐਚ.ਆਈ.ਵੀ.(ਏਡਜ਼), ਟੀ.ਬੀ., ਖੂਨਦਾਨ, ਨਸ਼ਾ ਛੁਡਾਊ ਵਿਸ਼ਿਆਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਸਿਖਲਾਈ ਦਿੱਤੀ ਗਈ। ਤਾਂ ਜੋ ਸਿਹਤ ਸਬੰਧੀ ਵਿਸ਼ਿਆਂ ਦੀ ਇੱਥੋਂ ਸਿਖਲਾਈ ਲੈ ਕੇ ਆਪਣੀ ਸੰਸਥਾ ਅਤੇ ਸਮਾਜ ਵਿੱਚ ਜਾਗਰੂਕਤਾ ਫੈਲਾ ਸਕਣ ।
ਇਸ ਮੌਕੇ ਆਈ.ਸੀ.ਟੀ.ਸੀ ਵਿਭਾਗ ਤੋਂ ਪਵਨ ਕੁਮਾਰ ਅਤੇ ਕਮਲ ਕੁਮਾਰ ਨੇ ਸਾਂਝੇ ਤੌਰ ‘ਤੇ ਐੱਚ.ਆਈ.ਵੀ./ਏਡਜ਼ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਐਚ.ਆਈ.ਵੀ ਦੇ ਮਰੀਜ਼ਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵੀ ਜਾਣੂ ਕਰਵਾਇਆ। ਕੈਂਪ ਵਿੱਚ ਤਪਦਿਕ ਵਿਭਾਗ ਦੇ ਐਸ.ਟੀ.ਐਸ ਰਾਕੇਸ਼ ਕੁਮਾਰ ਨੇ ਤਪਦਿਕ ਬਾਰੇ ਸਭ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਸਮਾਜ ਵਿੱਚ ਇਸ ਬਾਰੇ ਫੈਲੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਐਮ.ਓ ਡਾ.ਸੰਜਮ ਨੇ ਨਸ਼ਿਆਂ ਕਾਰਨ ਵਿਅਕਤੀ ਅਤੇ ਸਮਾਜ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਕਰਵਾਇਆ ਅਤੇ ਨਸ਼ਿਆਂ ਨੂੰ ਦੂਰ ਕਰਨ ਲਈ ਸਿਵਲ ਹਸਪਤਾਲ ਵਿੱਚ ਚਲਾਏ ਜਾ ਰਹੇ ਓ.ਐਸ.ਟੀ ਸੈਂਟਰ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਟੀਬੀ ਵਿਭਾਗ ਤੋਂ ਸੰਜੇ ਟੀ.ਬੀ.ਐੱਚ.ਵੀ., ਬੰਟੀ, ਵਿਹਾਨ ਪ੍ਰੋਜੈਕਟ ਤੋਂ ਮਨੀਸ਼ਾ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly