ਕਪੂਰਥਲਾ, (ਸਮਾਜ ਵੀਕਲੀ) (ਕੌੜਾ)– “ਹਿੰਦੀ ਪੰਦਰਵਾੜਾ” 14 ਸਤੰਬਰ ਤੋਂ 28 ਸਤੰਬਰ 2024 ਤੱਕ ਰੇਲ ਕੋਚ ਫੈਕਟਰੀ, ਕਪੂਰਥਲਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ 21 ਸਤੰਬਰ ਨੂੰ ਹਿੰਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਵਿੱਚ ਆਰ ਸੀ ਐੱਫ ਦੇ ਸੀਨੀਅਰ ਰਾਜ ਭਾਸ਼ਾ ਅਧਿਕਾਰੀ ਵਿਨੋਦ ਕਟੋਚ ਨੇ ਦਫ਼ਤਰੀ ਕੰਮਕਾਜ ਹਿੰਦੀ ਵਿੱਚ ਕਰਨ ਸਬੰਧੀ ਮੁਲਾਜ਼ਮਾਂ ਦੀ ਝਿਜਕ ਨੂੰ ਦੂਰ ਕਰਨ ਦੇ ਨਾਲ-ਨਾਲ ਦਫ਼ਤਰੀ ਭਾਸ਼ਾ ਨਾਲ ਸਬੰਧਤ ਨਿਯਮਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਆਰ ਸੀ ਐੱਫ ਵਿੱਚ ਲਾਗੂ ਰਾਜ ਭਾਸ਼ਾ ਹਿੰਦੀ ਨਾਲ ਸਬੰਧਤ ਸਾਰੀਆਂ ਐਵਾਰਡ ਸਕੀਮਾਂ ਬਾਰੇ ਦੱਸਿਆ ਅਤੇ ਮੁਲਾਜ਼ਮਾਂ ਨੂੰ ਇਨ੍ਹਾਂ ਸਕੀਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਇਸ ਤੋਂ ਪਹਿਲਾਂ 20 ਸਤੰਬਰ ਨੂੰ ਸਾਹਿਤਕ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਕਰਮਚਾਰੀਆਂ ਨੇ ਹਿੰਦੀ ਦੇ ਮਹਾਨ ਸਾਹਿਤਕਾਰਾਂ ਭਾਰਤੇਂਦੂ ਹਰੀਸ਼ਚੰਦਰ ਅਤੇ ਰਾਮਧਾਰੀ ਸਿੰਘ ਦਿਨਕਰ ਦੀਆਂ ਕਵਿਤਾਵਾਂ ਸੁਣਾ ਕੇ ਉਨ੍ਹਾਂ ਦੇ ਜੀਵਨ ‘ਤੇ ਚਾਨਣਾ ਪਾਇਆ। ਕਰਮਚਾਰੀਆਂ ਵਲੋਂ ਰਾਹੀ ਮਾਸੂਮ ਰਜ਼ਾ, ਸੁਭਦਰਾ ਕੁਮਾਰੀ ਚੌਹਾਨ ਅਤੇ ਕਾਕਾ ਹਥਰਾਸੀ ਦੀਆਂ ਕਵਿਤਾਵਾਂ ਵੀ ਸੁਣਾਈਆਂ ਗਈਆਂ। ਇਸ ਤੋਂ ਇਲਾਵਾ ਹਿੰਦੀ ਭਾਸ਼ਾ, ਮੁਹਾਵਰੇ ਅਤੇ ਕਹਾਵਤਾਂ ਨਾਲ ਸਬੰਧਤ ਕੁਇਜ਼ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
23 ਸਤੰਬਰ ਨੂੰ ਰੇਲ ਕੋਚ ਫੈਕਟਰੀ ਦੇ ਤਕਨੀਕੀ ਸਿਖਲਾਈ ਕੇਂਦਰ ਦੇ ਆਡੀਟੋਰੀਅਮ ਵਿੱਚ 2 ਹਿੰਦੀ ਨਾਟਕਾਂ ਦਾ ਮੰਚਨ ਵੀ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly