ਲਹੋਰ ਦਾ ਦੁਖਾਂਤ 

         (ਸਮਾਜ ਵੀਕਲੀ)
ਆਪਣੇ ਗਦਾਰੀ ਕਰ ਗਏ, ਅੱਖੀ ਦੇਖਦੇ ਵਿਰਾਨ ਸਭ ਹੋਇਆ
ਧਰਤੀ ਦੀ ਹਿੱਕ ਹਿੱਲਗੀ , ਜਦੋਂ ਵਾਰਸ ਪੰਜਾਬ ਦਾ ਸੀ ਮੋਇਆ
ਸ਼ੇਰਾਂ ਦੇ ਹੋਏ ਖਾਲੀ ਘੋਰਨੇ, ਬਾਗ ਉਜੜੇ, ਗਾਲੜ ਪਟਵਾਰੀ
ਮਹਾਂ ਰਾਣੀ ਜਿੰਦ ਕੌਰ ਨੇ , ਅੱਜ ਤੱਕ ਕੇ ਲਹੌਰ ਧਾਹ ਮਾਰੀ
ਜਿਹੜੀ ਸੀ ਕਦੇ ਘੁੱਗ ਵਸਦੀ , ਅੱਜ ਖਿਲਰੀ ਦੇਖ ਫੁਲਵਾੜੀ
ਖਾਲਸਾ ਜੈਕਾਰੇ ਛੱਡਦਾ , ਸੁਣ ਥਰ -ਥਰ ਕੰਬੇ ਅਬਦਾਲੀ
ਖੈਬਰ ਦੇ ਰਾਹ ਮੋੜਦਾ , ਨਹੀਓਂ ਫੂਲਾਂ ਸਿੰਘ ਦਿਸਦਾ ਅਕਾਲੀ
ਹਰੀ ਸਿੰਘ ਨਲੂਆ ਨੇ, ਲਾੜੀ ਮੌਤ ਨਾਲ ਲਾਲੀ ਕਿਵੇਂ ਯਾਰੀ
ਮਹਾਂ ਰਾਣੀ ਜਿੰਦ ਕੌਰ ਨੇ ਅੱਜ ਤੱਕਕੇ ਲਹੋਰ ਧਾਹ ਮਾਰੀ
ਜਿਹੜੀ ਸੀ ਹਾਏ ਘੁੱਗ ਵਸਦੀ , ਅੱਜ ਖਿਲਰੀ ਦੇਖ ਫੁਲਵਾੜੀ
ਹੀਰੇ ਤੇ ਧਿਆਨ ਸਿੰਘ ਨੇ, ਖਾ ਕੇ ਨਮਕ ਕੀਤੀ ਗਰਦਾਰੀ
ਬਾਲਕ ਦਲੀਪ ਸਿੰਘ ਦੀ , ਚੰਦੀ, ਰੋਲਤੀ ਮਿਟੀ ਵਿਚ ਸਰਦਾਰੀ
ਰੁਲ ਰੁਲ ਜਿੰਦਾ ਮਰੀ ਗਈ , ਹੋਣੀ ਹਾਰ ਨਾ ਮਿਟੀ ਸੀ ਜਾਂਦੀ ਵਾਰੀ
ਮਹਾਂ ਰਾਣੀ ਜਿੰਦ ਕੌਰ ਨੇ ਅੱਜ ਤੱਕਕੇ ਲਹੋਰ ਧਾਹ ਮਾਰੀ
ਜਿਹੜੀ ਸੀ ਹਾਏ ਘੁੱਗ ਵਸਦੀ, ਅੱਜ ਖਿਲਰੀ ਦੇਖ ਫੁਲਵਾੜੀ
ਲੇਖਕ   ਹਰਜਿੰਦਰ ਸਿੰਘ ਚੰਦੀ
ਮਹਿਤਪੁਰ 9814601638

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼੍ਰੀ ਮੰਜੁਲ ਮਾਥੁਰ ਨੇ ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਨਵੇਂ ਜਨਰਲ ਮੈਨੇਜਰ ਵਜੋਂ ਚਾਰਜ ਲਿਆ 
Next article ਏਹੁ ਹਮਾਰਾ ਜੀਵਣਾ ਹੈ -594