ਲੁਧਿਆਣਾ, (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) – ਪੰਜਾਬ ਡੀ.ਜੀ.ਪੀ , ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੀਆਂ ਹਦਾਇਤਾਂ ਅਨੁਸਾਰ ਐਸ ਪੀ ਟਰੈਫਿਕ ਗੁਰਪ੍ਰੀਤ ਕੌਰ ਪੁਰੇਵਾਲ, ਏਸੀਪੀ-2 ਗੁਰਪ੍ਰੀਤ ਸਿੰਘ ਅਤੇ ਜੋਨ -5 ਇੰਚਾਰਜ ਏ.ਐਸ.ਆਈ. ਵਸ਼ਵਿੰਦਰ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ. ਜਗਜੀਤ ਸਿੰਘ ਖਹਿਰਾ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗਿੱਲ ਵਿਖੇ ਟਰੈਫਿਕ ਨਿਯਮਾਂ ਸੰਬੰਧੀ ਸਕੂਲ ਦੀਆਂ ਅਧਿਆਪਕਾਂ ਅਤੇ ਵਿਦਿਆਰਥਣਾਂ ਨਾਲ ਟਰੈਫਿਕ ਨਿਯਮਾਂ ਨੂੰ ਸਾਂਝਾ ਕਰਦੇ ਹੋਏ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ । ਜਿਸ ਵਿੱਚ ਬੋਲਦਿਆਂ ਏ.ਐਸ.ਆਈ. ਖਹਿਰਾ ਨੇ ਕਿਹਾ ਟੂ ਵੀਲਰ ਅਤੇ ਫੋਰ ਵੀਲਰ ਨੂੰ ਚਲਾਉਂਦੇ ਸਮੇਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ । ਜਿਸ ਨਾਲ ਸਾਡੀ ਅਤੇ ਦੂਸਰੇ ਦੀ ਜ਼ਿੰਦਗੀ ਦਾ ਵੀ ਬਚਾਅ ਹੁੰਦਾ ਹੈ । ਉਹਨਾਂ ਕਿਹਾ ਇੱਕ ਦੀ ਗਲਤੀ ਕਾਰਨ ਜਿੱਥੇ ਉਸਦੀ ਜਾਨ ਨੂੰ ਵੀ ਖਤਰਾ ਹੁੰਦਾ ਹੈ ਤੇ ਉਹ ਦੂਸਰੇ ਦੀਆਂ ਜਾਨਾਂ ਵੀ ਗਵਾ ਦਿੰਦਾ ਹੈ । ਬੱਚਿਆਂ ਨੂੰ ਕਿਹਾ ਕਿ ਤੁਸੀਂ ਅਕਸਰ ਸੋਸ਼ਲ ਮੀਡੀਆ ਉੱਪਰ ਐਕਸੀਡੈਂਟ ਦੇ ਕਾਰਨ ਹੋਈਆਂ ਮੌਤਾਂ ਨੂੰ ਦੇਖਦੇ ਹੋਵੋਗੇ। ਜਿਸ ਤੋਂ ਪਤਾ ਲੱਗਦਾ ਹੈ ਕਿ ਨਿਯਮਾਂ ਵਿੱਚ ਵਰਤੀ ਹੋਈ ਕੁਤਾਹੀ ਨਾਲ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ । ਉਹਨਾਂ ਕਿਹਾ ਬੱਚਿਓ ਜਦੋਂ ਤੁਸੀਂ ਅਤੇ ਤੁਹਾਡੇ ਮਾਤਾ ਪਿਤਾ ਭੈਣ ਭਰਾ ਟੂ ਵੀਲਰ ਜਾਂ ਫੋਰ ਵੀਲਰ ਚਲਾਉਂਦੇ ਹਨ ਤਾਂ ਉਹਨਾਂ ਨੂੰ ਵੀ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਸਾਂਝੀ ਕਰਿਆ ਕਰੋ ਤਾਂ ਜੋ ਇੱਕ ਚੰਗੇ ਨਾਗਰਿਕ ਹੋਣ ਦੇ ਨਾਤੇ ਅਸੀਂ ਆਪਣੇ ਫਰਜ਼ ਪੂਰੇ ਕਰ ਸਕੀਏ । ਇਸ ਮੌਕੇ ਏ.ਐਸ.ਆਈ. ਟਹਿਲ ਸਿੰਘ, ਸਮਾਜ ਸੇਵੀ ਰੁਪਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ, ਪ੍ਰਿੰਸੀਪਲ ਸਮਰਿਤੀ ਭਾਰਗਵ, ਸਤਿੰਦਰਵੀਰ ਕੌਰ, ਵੰਦਨਾ ਸੂਦ, ਕੁਲਦੀਪ ਕੌਰ, ਜਗਰੂਪ ਸਿੰਘ, ਹਰਪਿੰਦਰ ਸਿੰਘ, ਨਰਿੰਦਰ ਸਿੰਘ, ਰਜਿੰਦਰ ਕੌਰ ਅਤੇ ਹੋਰ ਵੀ ਅਧਿਆਪਕ ਸਾਹਿਬਾਨ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj