ਮਜ਼ਦੂਰ ਯੂਨੀਅਨ ਦੁਆਰਾ ਨਵੀਂ ਕਾਰਜਕਾਰਨੀ ਦਾ ਐਲਾਨ

ਨਿੱਜੀਕਰਨ ਦੇ ਖ਼ਿਲਾਫ਼ ਸੰਘਰਸ਼ ਲਈ ਤਿਆਰ ਰਹਿਣ ਰੇਲਵੇ ਕਰਮਚਾਰੀ- ਗੁਮਾਨ ਸਿੰਘ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਰੇਲਵੇ ਦੀ ਵੱਡੀ ਫੈਡਰੇਸ਼ਨ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਰੇਲਵੇ ਮੈਨ ਦੇ ਕੇਂਦਰੀ ਪ੍ਰਧਾਨ ਗੁਮਾਨ ਸਿੰਘ ਜੋ ਕਿ ਕੁਝ ਦਿਨ ਪਹਿਲਾਂ ਹੀ ਇੰਡੀਅਨ ਰੇਲਵੇ ਟੈਕਨੀਕਲ ਸੁਪਰਵਾਈਜ਼ਰ ਐਸੋਸੀਏਸ਼ਨ ਦੇ ਸਾਲਾਨਾ ਇਜਲਾਸ ਵਿਚ ਭਾਗ ਲੈਣ ਲਈ ਆਏ ਸਨ । ਇਸੇ ਦੌਰੇ ਦੌਰਾਨ ਹੀ ਉਹ ਮਜ਼ਦੂਰ ਯੂਨੀਅਨ ਦੇ ਪੱਛਮੀ ਕਲੋਨੀ ਕਲੱਬ ਵਿੱਚ ਹੋਏ ਪ੍ਰੋਗਰਾਮ ਦੌਰਾਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਤੇ ਤੇ ਉਨ੍ਹਾਂ ਨੇ ਮਜ਼ਦੂਰ ਯੂਨੀਅਨ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਰੇਲਵੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਿੱਜੀਕਰਨ ਅਤੇ ਨਿਗਮੀਕਰਨ ਦੇ ਖ਼ਿਲਾਫ਼ ਸੰਘਰਸ਼ ਕਰਨ ਦੇ ਲਈ ਸਭ ਨੂੰ ਇਕਜੁੱਟ ਹੋਣ ਦੀ ਲੋੜ ਹੈ । ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ।

ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਪੈਨਸ਼ਨ ਸਕੀਮ ਨੂੰ ਰੱਦ ਕਰਵਾਉਣਾ, ਵੱਧ ਤਰੱਕੀਆਂ, ਐੱਮ ਏ ਸੀ ਪੀ ਸੁਪਰਵਾਈਜ਼ਰ ਕੇਡਰ ਦੇ ਮੁੱਦੇ, ਐਕਟ ਅਪੈਂਡਿਕਸ ਦੀ ਭਰਤੀ, ਰਾਤ ਦਾ ਭੱਤਾ ,ਨਵੀਂ ਭਰਤੀ , ਕੋਵਿਡ ਕਾਲ ਦੌਰਾਨ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਅਤੇ ਕਰਮਚਾਰੀਆਂ ਦੀਆਂ ਹੋਰ ਮੰਗਾਂ ਨੂੰ ਮਨਵਾਉਣ ਦੇ ਲਈ ਫੈਡਰੇਸ਼ਨ ਦੁਆਰਾ ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਜਿਸ ਪ੍ਰਕਾਰ ਕਿਸਾਨਾਂ ਅਤੇ ਮਜ਼ਦੂਰ ਵਰਗ ਨੂੰ ਦਬਾਇਆ ਜਾ ਰਿਹਾ ਹੈ । ਉਸ ਲਈ ਸਾਨੂੰ ਏਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਸੰਘਰਸ਼ ਕਰਨਾ ਚਾਹੀਦਾ ਹੈ। ਕੇਂਦਰੀ ਪ੍ਰਧਾਨ ਦੀ ਹਾਜ਼ਰੀ ਵਿੱਚ ਜ਼ੋਨਲ ਪ੍ਰਧਾਨ ਅਭਿਸ਼ੇਕ ਸਿੰਘ ਅਤੇ ਜ਼ੋਨਲ ਜਨਰਲ ਸਕੱਤਰ ਰਾਮ ਰਤਨ ਸਿੰਘ ਨੇ ਅਗਵਾਈ ਵਿੱਚ ਚੋਣ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਜ਼ਦੂਰ ਯੂਨੀਅਨ ਦੀ ਨਵੀਂ ਕਾਰਜਕਾਰਨੀ ਕਮੇਟੀ ਦਾ ਗਠਨ ਵੀ ਕੀਤਾ ਗਿਆ। ਜਿਸ ਦੌਰਾਨ ਸ਼ਾਮਲ ਨਾਵਾਂ ਦਾ ਐਲਾਨ ਕੀਤਾ ਗਿਆ ਵਿਸ਼ੇਸ਼ ਰੂਪ ਵਿੱਚ ਨਵੇਂ ਸ਼ਾਮਲ ਹੋਏ। ਅਹੁਦੇਦਾਰਾਂ ਵਿਚ ਮੀਡੀਆ ਇੰਚਾਰਜ ਇੰਜਨੀਅਰ ਵੀਰ ਪ੍ਰਕਾਸ਼ ਪੰਚਾਲ, ਹਰਵਿੰਦਰ ਸਿੰਘ ਪੈਂਟਾ, ਰਣਧੀਰ ਸਿੰਘ, ਸਤਵੇਲ ਸਿੰਘ, ਮਨਜੀਤ ਸਿੰਘ, ਖ਼ੁਸ਼ ਮੁਹੰਮਦ, ਰਣਜੋਧ ਸਿੰਘ, ਸੰਜੀਤ ਕੁਮਾਰ ,ਜਸਵਿੰਦਰ ਸਿੰਘ ਬਾਲੀ ਤੇ ਹੋਰ ਰੇਲਵੇ ਕਰਮਚਾਰੀਆਂ ਦਾ ਮਜ਼ਦੂਰ ਯੂਨੀਅਨ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ ਗਿਆ ।

ਇਸ ਦੌਰਾਨ ਮਜ਼ਦੂਰ ਯੂਨੀਅਨ ਦੇ ਸਾਰੇ ਹੀ ਆਗੂਆਂ ਨੇ ਮਿਲ ਕੇ ਕੇਂਦਰੀ ਪ੍ਰਧਾਨ ਗੁਮਾਨ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਤੇ ਵਿਸ਼ੇਸ਼ ਸਨਮਾਨ, ਦੁਸ਼ਾਲਾ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਦੂਜੇ ਪਾਸੇ ਵਿਸ਼ੇਸ਼ ਤੌਰ ਤੇ ਆਏ ਹੋਏ ਯੂਨੀਅਨ ਲੀਡਰ ਰਜੇਸ਼ ਕੁਮਾਰ, ਪੀ ਡੀ ਸ਼ਰਮਾ, ਜਨਕ ਰਾਜ, ਡੀ ਐਸ ਬੇਦੀ, ਮਹੇਸ਼ ਗਰਗ ਦਾ ਵੀ ਫੁੱਲਾਂ ਨਾਲ ਸਵਾਗਤ ਕੀਤਾ ਗਿਆ । ਇਸ ਦੌਰਾਨ ਵੀਰ ਪ੍ਰਕਾਸ਼ ਪੰਚਾਲ, ਅਮਰੀਕ ਸਿੰਘ, ਪ੍ਰੀਤਮ ਸਿੰਘ, ਰਜੇਸ਼ ਕੁਮਾਰ, ਜਨਕ ਰਾਜ ਨੇ ਵੀ ਮਜ਼ਦੂਰ ਯੂਨੀਅਨ ਦੀ ਜਨਰਲ ਬਾਡੀ ਦੀ ਮੀਟਿੰਗ ਨੂੰ ਸੰਬੋਧਨ ਕੀਤਾ । ਕਾਰਜਕਾਰੀ ਪ੍ਰਧਾਨ ਅਮਰੀਕ ਸਿੰਘ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸ਼ਾਮਲ ਹੋਣ ਵਾਲੇ ਸਾਰੇ ਹੀ ਰੇਲਵੇ ਕਰਮਚਾਰੀਆਂ ਦਾ ਧੰਨਵਾਦ ਕੀਤਾ। ਸਮਾਗਮ ਨੂੰ ਸਫ਼ਲ ਬਣਾਉਣ ਦੇ ਰਣਜੀਤ ਸਿੰਘ ਸ਼ੇਖੂਪੁਰ, ਅਰਵਿੰਦਰ ਸਿੰਘ ਪਾਲੀ, ਕੇ ਐਨ ਗੁਪਤਾ , ਗੁਰਜੀਤ ਸਿੰਘ ਗੋਪੀ, ਮਨਜੀਤ ਸਿੰਘ ,ਹਰਵਿੰਦਰ ਸਿੰਘ ਪੈਂਟਾ, ਮੇਜਰ ਸਿੰਘ, ਰਣਧੀਰ ਸਿੰਘ ,ਪ੍ਰੀਤਮ ਸਿੰਘ ,ਕੁਲਵੰਤ ਪੂਨੀਆਂ, ਸੁਖਦੇਵ ਸਿੰਘ ਸੁੱਖਾ, ਰਣਜੋਧ ਸਿੰਘ, ਸੰਜੀਤ ਕੁਮਾਰ, ਅੰਮ੍ਰਿਤਪਾਲ ਸਿੰਘ, ਇਕਬਾਲ ਸਿੰਘ ,ਵਿਨੋਦ ਕੁਮਾਰ , ਹਰਿੰਦਰ ਬਰਾੜਾ, ਤਰਨਜੀਤ ਸਿੰਘ, ਨਿਰਮਲ ਸਿੰਘ, ਇੰਜਨੀਅਰ ਸੁਰਿੰਦਰ ਕੁਮਾਰ, ਬੀ ਕੇ ਬਾਰੀ, ਗੁਰਪ੍ਰੀਤ ਸਿੰਘ ,ਤੇਨ ਸਿੰਘ ਮੀਨਾ ਨੇ ਵਿਸ਼ੇਸ਼ ਯੋਗਦਾਨ ਦਿੱਤਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਦੀਆਂ ਤਰੀਕਾਂ ਐਲਾਨੀਆਂ- ਖੇਡਾਂ 24-25-26 ਜਨਵਰੀ 2022 ਨੂੰ ,
Next articleਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ