ਤੂੜੀ ਨਾਲ ਲੱਦੇ ਟਰੈਕਟਰ-ਟਰਾਲੀਆਂ ਬਣ ਰਹੇ ਨੇ ਹਾਦਸਿਆਂ ਦਾ ਕਾਰਣ

ਅੱਪਰਾ,ਫਿਲੌਰ (ਜੱਸੀ)-ਅੱਪਰਾ-ਨਗਰ ਤੋਂ ਵਾਇਆ ਅੱਪਰਾ ਮੁਕੰਦਪੁਰ ਮੁੱਖ ਮਾਰਗ ਤੋਂ ਗੁਜ਼ਰਦੇ ਲੁਧਿਆਣਾ ਸਾਈਡ ਤੋਂ ਆਉਂਦੇ ਤੂੜੀ ਨਾਲ ਲੱਦੇ ਟਰੈਕਟਰ-ਟਰਾਲੀਆਂ ਅਕਸਰ ਹਾਦਸਿਆਂ ਦਾ ਕਾਰਣ ਬਣ ਰਹੇ ਹਨ| ਇਨਾਂ ਟਰਾਲੀਆਂ ‘ਚ ਤਿੰਨ-ਤਿੰਨ ਫੁੱਟ ਦੋਵੇਂ ਪਾਸੇ ਬਾਹਰ ਤੱਕ ਦੱਬ-ਦੱਬ ਕੇ ਤੂੜੀ ਭਰ ਜਾਂਦੀ ਹੈ ਤੇ ਇਹ ਵਾਹਨ ਰਾਤ ਦੇ ਸਮੇਂ ਨਗਰ, ਅੱਪਰਾ, ਮੁਕੰਦਪੁਰ ਤੋਂ ਗੁਜ਼ਰਦੇ ਹਨ | ਜਦਕਿ ਰਾਤ ਦੇ ਸਮੇਂ ਉਕਤ ਰੋਡ ‘ਤੇ ਲਾਈਟਾਂ ਨਾ ਹੋਣ ਕਾਰਣ ਅੱਗੇ ਤੋਂ ਆ ਰਹੇ ਵਾਹਨ ਚਾਲਕਾਂ ਨੂੰ  ਪਤਾ ਨਹੀਂ ਲੱਗਦਾ ਕਿ ਅੱਗੇ ਤੋਂ ਕਿਹੜਾ ਵਾਹਨ ਆ ਰਿਹਾ ਹੈ | ਉਕਤ ਵਾਹਨ ਚਾਲਕਾਂ ਵਲੋਂ ਟਰਾਲੀਆਂ ਦੀਆਂ ਸਾਈਡਾਂ ‘ਤੇ ਲਾਈਟਾਂ ਵੀ ਨਹੀਂ ਲਗਾਈਆਂ ਜਾਦੀਆਂ ਤਾਂ ਕਿ ਅੱਗੇ ਤੋਂ ਆ ਰਹੇ ਚਾਲਕਾਂ ਨੂੰ  ਵਾਹਨ ਦੇ ਸਾਈਜ਼ ਦਾ ਪਤਾ ਲੱਗ ਸਕੇ | ਜਿਸ ਕਾਰਣ ਇਸ ਰੋਡ ‘ਤੇ ਅਕਸਰ ਹਾਦਸੇ ਹੋ ਰਹੇ ਹਨ | ਇਲਾਕਾ ਵਾਸੀਆਂ ਨੇ ਉੱਚ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਜਿਹੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਚਾਲਕਾਂ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ |

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰੇ ਮਾਲਕਾ
Next articleਬੰਦੀ ਸਿੰਘਾਂ ਨੂੰ ਰਿਹਾਅ ਕਰੋ