ਕਸਬਾ ਅੱਪਰਾ ਤੋਂ ਸਰਪੰਚੀ ਦੇ ਅਹੁਦੇ ਲਈ ਗੁਰਪਾਲ ਸਿੰਘ ਸਹੋਤਾ (ਸਾਬਕਾ ਪੰਚ) ਪ੍ਰਮੁੱਖ ਦਾਅਵੇਦਾਰ ਵਜੋਂ ਉੱਭਰ ਕੇ ਸਾਹਮਣੇ ਆਏ

*ਗੁਰਪਾਲ ਸਿੰਘ ਸਹੋਤਾ ਦੀ ਧਰਮਪਤਨੀ ਗੁਰਪ੍ਰੀਤ ਕੌਰ ਸਹੋਤਾ ਵੀ ਨੇ ਮੌਜੂਦਾ ਮੈਂਬਰ ਜਿਲਾ ਪ੍ਰੀਸ਼ਦ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਪੰਜਾਬ ਸਰਕਾਰ ਵਲੋਂ ਜਿੱਥੇ 15 ਅਕਤੂਬਰ ਨੂੰ  ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਕਾਰਣ ਚੋਣ ਅਖਾੜਾ ਪੂਰੀ ਤਰਾਂ ਨਾਲ ਭਖ ਚੁੱਕਾ ਹੈ | ਇਸੇ ਹੀ ਲੜੀ ਤਹਿਤ ਕਸਬਾ ਅੱਪਰਾ ‘ਚ ਵੀ ਪੰਚਾਇਤੀ ਚੋਣਾਂ ਨੂੰ  ਲੈ ਕੇ ਮੀਟਿੰਗਾਂ ਤੇ ਜੋੜ ਤੋੜ ਸ਼ੁਰੂ ਹੋ ਗਏ ਹਨ | ਇਸ ਵਾਰ ਦੀ ਪੰਚਾਇਤੀ ਚੋਣ ‘ਚ ਸਾਬਕਾ ਪੰਚ ਗੁਰਪਾਲ ਸਿੰਘ ਸਹੋਤਾ (ਸਾਬਕਾ ਪੰਚ) ਪ੍ਰਮੁੱਖ ਦਾਅਵੇਦਾਰ ਵਜੋਂ ਉੱਭਰ ਕੇ ਸਾਹਮਣੇ ਆਏ ਹਨ | ਇੱਥੇ ਇਹ ਗੌਰ ਕਰਨਯੋਗ ਹੈ ਕਿ ਗੁਰਪਾਲ ਸਿੰਘ ਸਹੋਤਾ ਅੱਪਰਾ ਦੇ ਸਾਬਕਾ ਪੰਚ ਹਨ ਤੇ ਅੱਪਰਾ ਦੇ ਪੰਚਾਇਤ ਮੈਂਬਰ ਰਹਿੰਦਿਆਂ ਉਨਾਂ ਨੇ ਅਨੇਕਾਂ ਆਮ ਲੋਕਾਂ ਦੇ ਕੰਮਾਂ ਨੂੰ  ਨੇਪਰੇ ਚਾੜਿਆ ਹੈ | ਗੁਰਪਾਲ ਸਿੰਘ ਸਹੋਤਾ ਦੀ ਧਰਮਪਤਨੀ ਸ੍ਰੀਮਤੀ ਗੁਰਪ੍ਰੀਤ ਕੌਰ ਸਹੋਤਾ ਅੱਪਰਾ ਜੋਨ ਦੇ ਮੌਜੂਦਾ ਜਿਲਾ ਪ੍ਰੀਸ਼ਦ ਦੇ ਮੈਂਬਰ ਹਨ | ਉਨਾਂ ਦਾ ਇਲਾਕੇ ਦੇ ਲਗਭਗ 20 ਪਿੰਡਾਂ ‘ਚ ਅਸਰ ਰਸੂਖ ਹੈ ਤੇ ਉਨਾਂ ਦੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਦਾ ਹਰ ਇੱਕ ਕੰਮ ਕਰਵਾਇਆ ਹੈ | ਗੁਰਪ੍ਰੀਤ ਕੌਰ ਸੋਹਤਾ ਨੇ ਆਪਣੇ ਕਾਰਜਕਾਲ ਦੌਰਾਨ ਪਿੰਡ ਮੰਡੀ, ਚੱਕ ਸਾਹਬੂ, ਮੋਂਰੋਂ, ਸਮਰਾੜੀ, ਛੋਕਰਾਂ , ਤੂਰਾ ਸਮੇਤ ਕਈ ਪਿੰਡਾਂ ਲਈ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਮਾਜ ਭਲਾਈ ਸਕੀਮਾਂ ਨੂੰ  ਲਾਗੂ ਕਰਵਾ ਕੇ ਆਮ ਲੋਕਾਂ ਤੱਕ ਪੁਹੁੰਚਾਇਆ |  ਗੁਰਪਾਲ ਸਿੰਘ ਸਹੋਤਾ ਨੇ ਕਿਹਾ ਕਿ ਉਹ ਅੱਪਰਾ ਦੇ ਸਰਵਪੱਖੀ ਵਿਕਾਸ ਕਰਨ ਨੂੰ  ਪਹਿਲ ਦਾ ਮੱਦਾ ਬਣਾ ਕੇ ਚੋਣ ਲੜ ਰਹੇ ਹਨ | ਗੁਰਪਾਲ ਸਿੰਘ ਸਹੋਤਾ ਨੇ ਕਿਹਾ ਕਿ ਅੱਪਰਾ ਲਈ ਬੇਹਤਰ ਸਿਹਤ ਸਹੂਲਤਾਂ, ਪੀਣ ਵਾਲੇ ਪਾਣੀ ਦੀ ਸਮੱਸਿਆ, ਵੱਡਾ ਵਿੱਦਿਅਕ ਅਦਾਰਾ, ਅੱਪਰਾ ਦੇ ਸਾਰੇ ਸਕੂਲਾਂ ਨੂੰ  ਅੱਪਗ੍ਰੇਡ ਕਰਨਾ, ਸਿਵਲ ਹਸਪਤਾਲ ਦੀ ਸਮੱਸਿਆ ਨੂੰ  ਸੁਧਾਰਨਾ, ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ  ਹੱਲ ਕਰਕੇ ਆਦਿ ਮੁੱਦਿਆਂ ਨੂੰ  ਹਲ ਕਰਵਾਉਣ ਲਈ ਇਹ ਚੋਣ ਲੜ ਰਹੇ ਹਨ | ਗੁਰਪਾਲ ਸਿੰਘ ਸਹੋਤਾ ਨੇ ਅੱਗੇ ਕਿਹਾ ਸਿਰਫ ਗਲੀਆਂ ਨਾਲੀਆਂ ਦਾ ਵਿਕਾਸ ਕਰਨਾ ਹੀ ਵਿਕਾਸ ਨਹੀਂ ਹੈ, ਬਲਕਿ ਆਮ ਲੋਕਾਂ ਲਈ ਵਿਕਾਸ ਦੇ ਮੌਕੇ ਨਿਰਧਾਰਿਤ ਕਰਨਾ, ਰੁਜਗਾਰ ਦੇ ਮੌਕੇ ਪ੍ਰਦਾਨ ਕਰਨਾ ਤੇ ਪਿੰਡ ਦੇ ਲੋਕਾਂ ਨੂੰ  ਆਤਮ ਨਿਰਭਰ ਬਣਾਉਣਾ ਹੈ | ਸ. ਗੁਰਪਾਲ ਸਿੰਘ ਸਹੋਤਾ ਨੇ ਕਿ ਮੈਂ ਤੇ ਮੇਰੀ ਧਰਮ ਧਰਮ ਪਤਨੀ ਹਰ ਸਮੇਂ ਅੱਪਰਾ ਇਲਾਕਾ ਵਾਸੀਆਂ ਦੇ ਹਰ ਤਰਾਂ ਦੇ ਵਿਕਾਸ ਕਾਰਜਾਂ ਲਈ ਹਾਜ਼ਰ ਤੱਤਪਰ ਰਹੇ ਹਾਂ | ਇਸ ਸਮੇਂ ਗੁਰਪਾਲ ਸਿੰਘ ਸਹੋਤਾ ਅੱਪਰਾ ਤੋਂ ਸਰਪੰਚ ਦੇ ਉਮੀਦਵਾਰ ਦੇ ਤੌਰ ‘ਤੇ ਚੋਣ ਲੜ ਰਹੇ ਹਨ | ਉਨਾਂ ਅੱਗੇ ਕਿਹਾ ਕਿ ਮੈਂ ਅੱਪਰੇ ਦੀਆਂ ਸਮੱਸਿਆਵਾਂ ਨੂੰ  ਸਥਾਈ ਤੌਰ ‘ਤੇ ਹੱਲ ਕਰਨਾ ਚਾਹੰਦਾ ਹਾਂ | ਅੱਪਰਾ ਦੇ ਰਾਜਨੀਤਿਕ ਹਲਕੀਆਂ ‘ਚ ਆਉਣ ਵਾਲੀਅ ਾਂ ਪੰਚਾਇਤੀ ਚੋਣਾਂ ਨੂੰ  ਲੈ ਕੇ ਇੱਕ ਵੱਖਰਾ ਦਿ੍ਸ਼ ਦੇਖਣ ਨੂੰ  ਮਿਲ ਰਿਹਾ ਹੈ ਕਿ ਮੌਜੂਦਾ ਜਿਲਾ ਪ੍ਰੀਸ਼ਦ ਮੈਂਬਰ ਦੇ ਪਤੀ ਗੁਰਪਾਲ ਸਿੰਘ ਸਹੋਤਾ ਜੋ ਕਿ ਇਸ ਸਮੇਂ ਮੌਜੂਦਾ ਮੈਂਬਰ ਪੰਚਾਇਤ ਵੀ ਹਨ, ਇਸ ਸਮੇਂ ਅੱਪਰਾ ਦੀ ਸਰਪੰਚੀ ਲਈ ਪ੍ਰਮੁੱਖ ਦਾਅਵੇਦਾਰ ਸਾਬਤ ਹੋ ਰਹੇ ਹਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗਲਤੀ ਨੂੰ ਮੰਨਣਾ!
Next articleਨੌਜਵਾਨ ਅਰਸ਼ਵਿੰਦਰ ਸਿੰਘ ਅਰਸ਼ ਭਲੂਰ ਦਾ ਚੋਣ ਨਿਸ਼ਾਨ ‘ਘੜਾ’ ਲਾ ਰਿਹਾ ਲੋਕ ਦਿਲਾਂ ‘ਤੇ ਮੋਹ ਮੁਹੱਬਤ ਦੀਆਂ ਮੋਹਰਾਂ