ਜਨਤਕ ਥਾਵਾਂ ‘ਤੇ ਬੂਟੇ ਲਗਵਾ ਕੇ ਮਨਾਇਆ ਧੀ ਦਾ ਜਨਮਦਿਨ

ਸੱਤ ਸਾਲਾਂ ਦੀ ਹੋਈ ਪ੍ਰਭਨੂਰ ਦੇ ਨਾਮ ਛੇ ਵਰ੍ਹਿਆਂ ਤੋਂ ਜਾਰੀ ਹੈ ਇਹ ਦਸਤੂਰ

ਬਨੂੰੜ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) :  ਇੱਥੋਂ ਨੇੜਲੇ ਪਿੰਡ ਘੜਾਮਾਂ ਵਿਖੇ ਅੱਜ ਰੋਮੀ ਘੜਾਮੇਂ ਵਾਲ਼ਾ ਤੇ ਹਰਪਿੰਦਰ ਕੌਰ ਡਿੰਪਲ ਨੇ ਆਪਣੀ ਧੀ ਪ੍ਰਭਨੂਰ ਦੇ ਜਨਮਦਿਨ ਮੌਕੇ ਗੁਰਦੁਆਰਾ ਸਾਹਿਬ ਤੇ ਵਾਟਰ ਵਰਕਸ ਵਿਖੇ ਸਜਾਵਟੀ ਅਤੇ ਫਲਦਾਰ ਬੂਟੇ ਲਵਾਏ। ਇਸ ਬਾਰੇ ਜਾਣਕਾਰੀ ਦਿੰਦਿਆਂ ਕਾਰਜ ਦੇ ਮੁੱਖ ਸੇਵਾਦਾਰ ਰਾਜਿੰਦਰ ਸਿੰਘ (ਕਾਕਾ ਚਿਕਨ ਕਾਰਨਰ) ਨੇ ਦੱਸਿਆ ਕਿ ਇਸ ਜੋੜੀ ਵੱਲੋਂ ਪਿਛਲੇ ਛੇ ਸਾਲਾਂ ਤੋਂ ਨੂਰ ਦੇ ਜਨਮਦਿਨ ਮੌਕੇ ਲਗਾਤਾਰ ਬੂਟੇ ਲਗਵਾਉਣ ਦੀ ਸੇਵਾ ਕੀਤੀ ਜਾ ਰਹੀ ਹੈ।

ਉਨ੍ਹਾਂ ਆਪਣੇ ਨਾਲ਼ ਸਾਥ ਨਿਭਾਉਣ ਵਾਲ਼ੇ ਅੰਗਰੇਜ਼ ਸਿੰਘ ਸੂਬਾਈ ਮੀਤ ਪ੍ਰਧਾਨ ਪੰਜਾਬ ਅੰਤਰਰਾਸ਼ਟਰੀ ਇਨਕਲਾਬੀ ਮੰਚ, ਸੰਪੂਰਨ ਸਿੰਘ ਸਾਬਕਾ ਸਰਪੰਚ, ਜੋਗਿੰਦਰ ਸਿੰਘ ਖਜ਼ਾਨਚੀ ਗੁਰੂਦੁਆਰਾ ਸੰਗਤ ਸਾਹਿਬ ਅਤੇ ਮਨਦੀਪ ਸਿੰਘ ਸਲਾਹਕਾਰ ਸ਼ਹੀਦ ਮਦਨ ਲਾਲ ਢੀਂਗਰਾ ਯੂਥ ਕਲੱਬ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਆਪੋ-ਆਪਣੇ ਪਰਿਵਾਰਕ ਮੈਂਬਰਾਂ ਦੇ ਜੁਲਾਈ-ਅਗਸਤ ਅਤੇ ਫਰਵਰੀ-ਮਾਰਚ ਵਿੱਚ ਆਉਣ ਵਾਲ਼ੇ ਜਨਮਦਿਨ ਇਸੇ ਤਰ੍ਹਾਂ ਮਨਾਇਆ ਕਰਨ। ਇਸ ਮੌਕੇ ਨੂਰ ਦੇ ਚਾਚਾ ਬਿਅੰਤ ਸਿੰਘ, ਚਾਚੀ ਅਮਰਜੀਤ ਕੌਰ ਲਾਡੀ, ਭਰਾ ਅਰਦਾਸਵੀਰ ਸਿੰਘ, ਦਾਦੀ ਸ਼ੇਰ ਕੌਰ ਅਤੇ ਭੈਣ ਗੁਰਪ੍ਰਤੀਕ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁਲੰਦੀਆਂ ਛੂੰਹਦੀ ਅਧਿਆਪਿਕਾ : ਅਮਨਪ੍ਰੀਤ ਕੌਰ
Next articleਬਰਸਾਤੀ ਡੱਡੂ