..ਤੜਫ

ਅਮਨ ਢਿੱਲੋਂ ਕਸੇਲ

(ਸਮਾਜ ਵੀਕਲੀ) 

ਦਿਲ ਦੀ ਤੜਫ ਬਿਆਨ ਕਰਨੀ
ਕਿੱਧਰੇ ਸੌਖੀ ਨਹੀਂ
ਮੈਂ ਆਪਣੇ ਅੰਦਰ ਬਲਦੀ
ਇੱਕ ਸ਼ਮਸ਼ਾਨ ਰੱਖੀ!

ਕਿੱਧਰੇ ਹੋ ਨਾ ਜਾਵਾਂ ਸ਼ਿਕਾਰ
ਦੁਨੀਆਂ ਦੀ ਗਹਿਰੀ ਨਜ਼ਰ ਦੀ
ਏਸੇ ਲਈ
ਮੈ ਬੰਦ ਜ਼ਬਾਨ ਰੱਖੀ!

ਮੈਂ ਤੇਰੇ ਸਾਹਮਣੇ
ਜਰੂਰ ਆਵਾਂਗੀ,
ਇੱਕ ਦਿਨ
ਅਪਣੇ ਸਾਰੇ  ਗ਼ਮ ਭੁਲਾ
ਬਸ ਤੂੰ ਬੁਲ੍ਹਾਂ ਤੇ ਮੁਸਕਾਨ ਰੱਖੀ!

ਮੈ ਤੇਰੀ ਹਾਂ ਤੇਰੀ ਹੀ ਰਹਾਂਗੀ
ਜਿਵੇਂ ਚੰਨ ਦੀ ਚਕੋਰ
ਤੂੰ ਵੀ ਇਸ਼ਕ਼ ਨੂੰ
ਤੇਜ਼ ਤੂਫ਼ਾਨ ਰੱਖੀ!

ਮੈ ਆਵਾਂਗੀ ਤੇਰੇ ਵਿਹੜੇ
ਵਾਅਦਾ ਹੈ ਮੇਰਾ
ਤੂੰ ਵੀ ਸੁਪਨਿਆਂ ਦੀ
ਉੱਚੀ ਉਡਾਨ ਰੱਖੀ!
ਅਮਨ ਢਿੱਲੋਂ ਕਸੇਲ
ਬਾਬਾ ਬਕਾਲਾ ਸਾਹਿਬ
8544803689 

Previous articleਪੜਤਾਲੀਆ ਰਿਪੋਰਟ ਦਾ ਦੂਜਾ ਮਹੱਤਵਪੂਰਨ ਪੜਾਅ : ਅਕੈਡਮੀ ਵਲੋਂ ਬੌਧਿਕ ਸੰਪਤੀ ਨੂੰ ਸਕੈਨ ਕਰਾਉਣ ਦਾ (ਮਿੱਤਰ ਸੈਨ ਮੀਤ)
Next articleਫੂਡ ਸੇਫਟੀ ਟੀਮ ਨੇ ਨਾਕਾ ਲਗਾ ਕੇ 3 ਸੈਂਪਲ ਮਠਿਆਈ ‘ਤੇ 1ਸੈਂਪਲ ਸਰ੍ਹੋਂ ਦੇ ਤੇਲ ਦਾ ਭਰਿਆ