
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਜ਼ਿਲ੍ਹਾ ਕਾਂਗਰਸ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਸੰਜੇ ਤਲਵਾੜ ਨੂੰ ਇੱਕ ਵਾਰ ਫਿਰ ਜ਼ਿਲ੍ਹਾ ਪ੍ਰਧਾਨ ਬਨਾਉਣ ਤੇ ਹਲਕਾ ਆਤਮ ਨਗਰ ਬਲਾਕ – 1 ਦੇ ਪ੍ਰਧਾਨ ਤਲਵਿੰਦਰ ਸਿੰਘ ਟੋਨੀ ਅਰੋੜਾ ਨੇ ਜਿੱਥੇ ਪਾਰਟੀ ਹਾਈਕਮਾਨ ਸ਼੍ਰੀਮਤੀ ਸੋਨੀਆ ਗਾਂਧੀ, ਮਲਿਕਾ ਅਰਜੁਨ ਖੜਗੇ , ਰਾਹੁਲ ਗਾਂਧੀ, ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਧੰਨਵਾਦ ਕੀਤਾ , ਉਥੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਵਧਾਈ ਦਿੰਦਿਆਂ ਕਿਹਾ ਕਿ ਤਲਵਾੜ ਦੇ ਇੱਕ ਵਾਰ ਫਿਰ ਪ੍ਰਧਾਨ ਬਣਨ ਤੇ ਲੁਧਿਆਣਾ ਵਿੱਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ, ਅਤੇ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੁਧਿਆਣਾ ਜ਼ਿਲ੍ਹੇ ਦੀਆਂ ਸ਼ਹਿਰੀ ਸੀਟਾਂ ਤੇ ਕਾਂਗਰਸ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ | ਇਸ ਮੌਕੇ ਟੋਨੀ ਅਰੋੜਾ ਅਤੇ ਸਾਥੀਆਂ ਵੱਲੋਂ ਸੰਜੇ ਤਲਵਾੜ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵੀ ਲੁਧਿਆਣਾ, ਪਾਰਿਕ ਸ਼ਰਮਾ, ਪ੍ਰਧਾਨ ਬਲਦੇਵ ਸਿੰਘ, ਦਵਿੰਦਰ ਕਿੰਨੁ, ਜਤਿੰਦਰ ਸਿੰਘ ਪੰਧੇਰ , ਕੁਲਵਿੰਦਰ ਸਿੰਘ ਰਸ਼ੀਨ, ਦੀਪੂ ਸ਼ਰਮਾ, ਨਵੀਨ ਨਾਗਪਾਲ, ਬਲਾਕ ਮੀਡਿਆ ਇੰਚਾਰਜ ਰਾਜਿੰਦਰ ਸਿੰਘ ( ਬੰਟੀ ਅਰੋੜਾ ) ਆਦਿ ਹਾਜ਼ਰ ਸਨ |


