ਐਬੁਲੈਂਸ ਸਵਾਰ ਇੱਕ ਔਰਤ ਜ਼ਖ਼ਮੀ ਜਾਨੀ ਨੁਕਸਾਨ ਦਾ ਬਚਾਅ ਐਬੁਲੈਂਸ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਸਿੰਘ ਕਲੇਰ ਨਵਾਂਸ਼ਹਿਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਟੋਲ ਪਲਾਜ਼ਾ ਤੇ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਐਸ ਐਸ ਐਫ ਟੀਮ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਰਾਹਗੀਰ ਨੇ ਸੂਚਨਾ ਦਿੱਤੀ ਕਿ ਟੋਲ ਪਲਾਜ਼ਾ ਬੱਛੂਆਂ ਨਜ਼ਦੀਕ ਐਕਸੀਡੈਂਟ ਹੋ ਗਿਆ ਹੈ ਤਾਂ ਉਨ੍ਹਾਂ ਨੇ ਤੁਰੰਤ ਜਾ ਕੇ ਦੇਖਿਆ ਮੋਕੇ ਤੇ ਵੇਖਿਆ ਕਿ ਇੱਕ ਟਰੱਕ ਨੰਬਰ ਪੀ ਬੀ 07ਏ ਐ 8775 ਜਿਸ ਨੂੰ ਗੁਰਦੇਵ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਹੁਸੈਨਪੁਰ ,ਹੁਸ਼ਿਆਰਪੁਰ ਚਲਾ ਰਿਹਾ ਸੀ ਜੋ ਕਿ ਆਪਣਾ ਟਰੱਕ ਟੋਲ ਪਲਾਜ਼ਾ ਬੱਛੂਆਂ ਤੋਂ ਅੱਗੇ ਟਰੱਕ ਰੋਡ ਤੇ ਸਾਇਡ ਤੇ ਲਗਾ ਕੇ ਖੜ੍ਹਾ ਸੀ ,ਬਲਾਚੌਰ ਸਾਇਡ ਤੋਂ ਇੱਕ ਇੱਕ ਐਬੂਲੈਂਸ ਜਿਸ ਦਾ ਨੰਬਰ ਪੀ ਬੀ 32ਪੀ 5875 ਜਿਸਨੂੰ ਕਿ ਨਿਰਵੈਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮਕਾਨ ਨੰ 779 ਏਕਤਾ ਨਗਰ ,ਅੰਮ੍ਰਿਤਸਰ ਚਲਾ ਰਿਹਾਂ ਸੀ ਜੋ ਕਿ ਇੱਕ ਮਰੀਜ਼ ਨੂੰ ਅੰਮ੍ਰਿਤਸਰ ਤੋਂ ਪੀ ਜੀਈ ਆਈ PGI ਚੰਡੀਗੜ੍ਹ ਲੈ ਕੇ ਜਾ ਰਿਹਾ ਸੀ ,ਅਤੇ ਮਰੀਜ਼ ਨਾਲ ਉਹਨਾਂ ਦਾ ਰਿਸ਼ਤੇਦਾਰ ਵੀ ਸਨ ,ਜਦੋਂ ਐਬੂਲੈਂਸ ਟੋਲ ਪਲਾਜ਼ਾ ਤੇ ਨਜ਼ਦੀਕ ਪਹੁੰਚੀ ਤਾਂ ਐਬੁਲੈਂਸ ਚਾਲਕ ਨੂੰ ਪਤਾ ਨਹੀਂ ਲੱਗਿਆ ਕਿ ਅੱਗੇ ਟਰੱਕ ਖੜ੍ਹਾ ਹੈ ਜਿਸ ਨਾਲ ਐਬੂਲੈਂਸ ਦੀ ਸਿੱਧੀ ਖੜ੍ਹੇ ਟਰੱਕ ਦੇ ਪਿੱਛੇ ਜਾ ਵੱਜੀ ਜਿਸ ਨਾਲ ਐਬੁਲੈਂਸ ਵਿੱਚ ਸਵਾਰ ਮਰੀਜ਼ ਦੇ ਰਿਸ਼ਤੇਦਾਰ ਦੇ ਸੱਟਾਂ ਲੱਗੀਆਂ ।ਬਾਕੀ ਸਾਰਿਆ ਦਾ ਵਾਲ ਵਾਲ ਬਚਾਅ ਹੋ ਗਿਆ ਹਾਦਸੇ ਵਿੱਚ ਐਬੂਲੈਂਸ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ। ਐਸ ਐਸ ਐਫ ਦੀ ਟੀਮ ਵਲੋਂ ਦੂਸਰੀ ਐਬੂਲੈਂਸ ਰਾਹੀ ਮਰੀਜ਼ ਨੂੰ ਪੀ ਜੀ ਆਈਚੰਡੀਗੜ੍ਹ ਭੇਜਿਆ ਗਿਆ ਅਤੇ ਜ਼ਖ਼ਮੀ – ਕਮਲਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਖਾਲੂ ,ਕਪੂਰਥਲਾ ਨੂੰ ਇਲਾਜ਼ ਲਈ ਸਿਵਲ ਹਸਪਤਾਲ ਰੋਪੜ੍ਹ ਦਾਖਲ ਕਰਵਾਇਆ ਗਿਆ। ਤੇ ਰੋਡ ਕਲੀਅਰ ਕਰਵਾਇਆ ਗਿਆ ।ਐਸ ਐਸ ਐਫ ਦੀ ਟੀਮ ਵਲੋਂ ਹਾਦਸਾਗ੍ਰਸਤ ਵਾਹਨਾਂ ਨੂੰ ਸਾਇਡ ਤੇ ਕਰਵਾ ਕੇ ਆਵਾਜ਼ਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਇਆ ਅਤੇ ਹਾਦਸੇ ਦੀ ਸੂਚਨਾ ਥਾਣਾ ਕਾਠਗੜ੍ਹ ਅਤੇ ਕੰਟ੍ਰੋਲਰ ਰੂਮ ਨਵਾਂਸ਼ਹਿਰ ਨੂੰ ਦੇ ਦਿੱਤੀ ਗਈ ਹੈ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



