ਸ਼ਾਨਦਾਰ ਆਤਿਸ਼ਬਾਜ਼ੀ ਨਾਲ ਟੋਕੀਓ ਓਲੰਪਿਕਸ-2020 ਸ਼ੁਰੂ

ਟੋਕੀਓ, (ਸਮਾਜ ਵੀਕਲੀ) : ਇਕ ਸਾਲ ਦੇ ਇੰਤਜ਼ਾਰ ਤੋਂ ਬਾਅਦ ਜਨਤਕ ਪ੍ਰਦਰਸ਼ਨਾਂ ਅਤੇ ਕਰੋਨਾ ਐਮਰਜੈਂਸੀ ਦੌਰਾਨ ਜਾਪਾਨ ਦੀ ਰਾਜਧਾਨੀ ਟੋਕਿਓ ਦੇ ਨੈਸ਼ਨਲ ਸਟੇਡੀਅਮ ਵਿੱਚ ਓਲੰਪਿਕਸ ਦੀ ਸ਼ੁਰੂਆਤ ਹੋ ਗਈ। ਓਲੰਪਿਕਸ-2020 ਦੀ ਉਲਟੀ ਗਿਣਤੀ ਬਾਅਦ ਨੈਸ਼ਨਲ ਸਟੇਡੀਅਮ ਵਿੱਚ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ ਗਈ। ਕਲਾਕਾਰਾਂ ਨੇ ਸਟੇਜ ’ਤੇ ਲਾਈਟ ਸ਼ੋਅ ਵਿੱਚ ਜਾਨਦਾਰ ਪੇਸ਼ਕਾਰੀ ਦਿੱਤੀ। ਉਦਘਾਟਨ ਸਮਾਰੋਹ ਪਰੇਡ ਵਿਚ ਭਾਰਤੀ ਟੁਕੜੀ 21ਵੇਂ ਨੰਬਰ ’ਤੇ ਆਵੇਗੀ। ਕੋਵਿਡ ਪ੍ਰੋਟੋਕੋਲ ਦੇ ਕਾਰਨ ਪਰੇਡ ਵਿਚਲੀ ਭਾਰਤੀ ਟੁਕੜੀ ਵਿਚ ਸਿਰਫ 22 ਅਥਲੀਟ ਅਤੇ 6 ਅਧਿਕਾਰੀ ਸ਼ਾਮਲ ਹੋਏ।

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਅਸ਼ਲੀਲ ਫਿਲਮਾਂ ਦੇ ਮਾਮਲੇ ਵਿਚ ਸ਼ਿਲਪਾ ਸ਼ੈਟੀ ਦੇ ਬਿਆਨ ਦਰਜ
Next articleਕਸ਼ਮੀਰ ਦੇ ਫੋਨ ਨੰਬਰ ਵੀ ‘ਪੈਗਾਸਸ’ ਦੇ ਘੇਰੇ ’ਚ ਆਏ