“ਅੱਜ ਦੀ ਨਾਰੀ”

(ਸਮਾਜ ਵੀਕਲੀ)

(ਸਮਾਜ ਵੀਕਲੀ)

“ਮੈਂ ਅਬਲਾ ਨਹੀਂ ਹਾਂ!!”
ਹਾਂ , ਮੈਂ ਹੁਣ ਅਬਲਾ ਨਹੀਂ ਹਾਂ!
ਇਹ ਨਾ ਸੋਚੀਂ ਕਿ ਮੈਂ
ਤ੍ਰਿਹ ਜਾਵਾਂਗੀ, ਸਹਿਕ ਜਾਵਾਂਗੀ ਜਾਂ ਡਰ ਜਾਵਾਂਗੀ!
ਤੇਰੀ ਘੂਰ ਤੋਂ, ਤੇਰੇ ਗੁੱਸੇ ਜਾਂ ਫਿਰ ਤੇਰੀ ਮਾਰ ਤੋਂ।
ਨਹੀਂ!!
ਮੈਂ ਨਹੀਂ ਸਹਿ ਸਕਦੀ ਹੁਣ ਇਹ ਸਭ!
ਕਿਉਂਕਿ
ਇਹ ਸਭ ਮੇਰੀ ਕਿਸਮਤ ਨਹੀਂ!
ਨਾ ਹੀ ਮੈਂ ਇਹ ਧੁਰੋਂ ਲਿਖਾ ਕੇ ਲਿਆਈ!
‘ ਤੇ ਨਾ ਹੀ ਤੈਨੂੰ ਇਹ ਹੱਕ ਦਿੱਤਾ ਕਿਸੇ ਕਾਨੂੰਨ ਨੇ!!
ਹਾਂ,ਮੈ ਜਾਣਦੀ ਹਾਂ ਹੁਣ ਆਪਣੇ,
ਹੱਕਾਂ, ਫਰਜ਼ਾਂ ਤੇ ਅਧਿਕਾਰਾਂ ਨੂੰ ਵੀ।
ਜੇ ਮੈਂ ਨਿਭਾ ਸਕਦੀ ਹਾਂ ਆਪਣੀ,
ਬਣਦੀ ਹਰ ਭੂਮਿਕਾ
ਤੇ ਹਰ ਫਰਜ਼ ਨੂੰ!
ਤਾਂ ਰੱਖਦੀ ਹਾਂ ਇਹ ਹੱਕ ਵੀ ਫਿਰ ਲਾਜ਼ਮੀ
ਕਿ ਮੈਂ ਮਾਣਾ ਆਪਣੇ ਹਿੱਸੇ ਦੀ
ਬਣਦੀ ਹਰ ਖ਼ੁਸ਼ੀ!!
ਕਿਉਂਕਿ ਮੈਂ ਹੁਣ ਅਬਲਾ ਨਹੀਂ ਹਾਂ!!
ਹਾਂ! ਮੈਂ ਹੁਣ ਅਬਲਾ ਨਹੀਂ ਹਾਂ!!

 ਅਨੀਤਾ ਤਲਵਣ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰਾ ਮਾਹੀਆ
Next articleਰੂਹਾਂ ਦੀ ਗੱਲ!