ਅੱਜ ਦਾ ਸੱਚ  ( ਮਾਂ ਦਿਵਸ ਤੇ ਵਿਸ਼ੇਸ਼)

ਕੰਵਲਜੀਤ ਕੌਰ ਜੁਨੇਜਾ
(ਸਮਾਜ ਵੀਕਲੀ)-  ਅੱਜ ਇੱਕ ਸੱਤਰ ਸਾਲ ਦੀ ਉਮਰ ਦੀ ਔਰਤ ਦਾ ਭੋਗ ਸੀ ,ਵਾਰੋ ਵਾਰੀ ਸਭ ਸ਼ਰਧਾਂਜਲੀ ਦੇ ਰਹੇ ਸਨ ਤੇ ਇਕ ਚਾਲੀ ਕੁ ਸਾਲ ਦਾ ਮੁੰਡਾ ਸ਼ਰਧਾਂਜਲੀ ਦੇਣ ਲਈ ਖੜ੍ਹਾ ਹੋਇਆ ਤੇ ਬੋਲਣ ਲੱਗਾ,’ਦੂਰੋਂ ਆਏ ਬਜ਼ੁਰਗੋ ਵੀਰੋ ਭੈਣੋ ਅੱਜ ਬਹੁਤ ਹੀ ਦੁਖੀ ਹਿਰਦੇ ਨਾਲ ਆਖ ਰਿਹਾ ਹਾਂ ਕਿ ਇਸ ਅੌਰਤ ਨੇ ਮਰਦੇ ਦਮ ਤਕ ਸਭ ਦੀ ਬਹੁਤ ਸੇਵਾ ਕੀਤੀ, ਸਵੇਰੇ ਪੰਜ ਵਜੇ ਉਠਦੀ ਤੇ ਸਾਰਾ ਦਿਨ ਚੱਕੀ ਵਾਂਗ ਪਿਸਦੀ ਰਹਿੰਦੀ ।
          ਜਿਵੇਂ ਆਪ ਭਲੀ ਪ੍ਰਕਾਰ ਜਾਣਦੇ ਹੋ ਅੱਜਕੱਲ੍ਹ ਨੂੰਹਾਂ ਪੁੱਤਰ ਧੀ ਜਵਾਈ ਸਭ ਨੌਕਰੀ ਕਰਦੇ ਹਨ ਤੇ  ਤੇ ਇਹ ਬਜ਼ੁਰਗ ਔਰਤ ਜਿਨ੍ਹਾਂ ਨੂੰ ਅਸੀਂ ਸ਼ਰਧਾਂਜਲੀ ਦੇਣ ਲਈ ਸ਼ਾਮਲ ਹੋਏ ਹਾਂ ਇਨ੍ਹਾਂ ਨੇ ਨੂੰਹਾਂ ਬਣ ਕੇ ਵੀ ਸੇਵਾ ਕੀਤੀ, ਹੁਣ ਸੱਸਾਂ ਬਣ ਕੇ ਕਰ ਰਹੀਆਂ ਹਨ ,ਇਸ ਉਮਰ ਵਿੱਚ ਵੀ ਇਨ੍ਹਾਂ ਕੋਲੋਂ ਸਭ ਨੂੰ ਉਮੀਦ ਹੈ ਪਰ ਇਹ ਕਿਸੇ ਕੋਲੋਂ ਉਮੀਦ ਨਹੀਂ ਰੱਖ ਸਕਦੀਆਂ ,ਇਨ੍ਹਾਂ ਦਾ ਹਾਲ ਗਧੇ ਵਰਗਾ ਹੋ ਗਿਆ ਹੈ ਜਿਹਦੇ ਤੇ ਧੋਬੀ ਭਾਰ ਸੁੱਟ ਰਹੇ ਹਨ, ਉਹ ਚੁੱਕ ਸਕਣ ਨਾ ਸਕਣ ਭਾਰ ਚੁਕਾਇਆ ਜਾ ਰਿਹਾ ਹੈ  ,ਅਫ਼ਸੋਸ ਦੀ ਗੱਲ ਹੈ ਕਿ ਜਦੋਂ ਅੱਜ ਦੇ ਸਮੇਂ ਵਿੱਚ ਇਹੋ ਜਿਹੇ ਬਜ਼ੁਰਗ ਕੰਮ ਕਾਰ ਦੇ ਕਾਬਲ ਨਹੀਂ ਰਹਿੰਦੇ ਤਾਂ ਬਿਰਧ ਆਸ਼ਰਮ ਵਿੱਚ ਛੱਡ ਦਿੱਤੇ ਜਾਂਦੇ ਹਨ ,ਮੈਂ ਇਹ ਸ਼ਬਦ ਸਿਰਫ਼ ਇਨ੍ਹਾਂ ਦੇ ਪਰਿਵਾਰ ਲਈ ਨਹੀਂ ਆਪ ਸਭ ਨਾਲ ਇਸ ਲਈ ਸਾਂਝੇ ਕਰ ਰਿਹਾ ਹਾਂ  ਕਿ ਇਹ ‘ਅੱਜ ਦਾ ਸੱਚ ‘ਹੈ ,ਇਹ ਪਾਠ ਪੂਜਾ ਇਹ ਰਸਮਾਂ ਇਹ ਰਿਵਾਜ ਕਿਸੇ ਕਾਇਦੇ ਨਹੀਂ ਜੇਕਰ ਆਪ ਨੇ ਆਪਣੇ ਬਜ਼ੁਰਗਾਂ ਨੂੰ ਨਹੀਂ ਸਾਂਭਿਆ ,ਮੈਨੂੰ ਲੱਗਦਾ ਹੈ ਮੈਂ ਸ਼ਾਇਦ ਕੁਝ ਜ਼ਿਆਦਾ ਹੀ ਬੋਲ ਗਿਆ ਹਾਂ ਪਰ ਰੱਬ ਜਾ’ਣਦਾ ਹੈ ਮੈਨੂੰ ਬੋਲ ਕੇ ਤਸੱਲੀ ਬਹੁਤ ਹੋਈ ਹੈ ਬਹੁਤ ਸ਼ੁਕਰੀਆ  ਜੀ ।’
ਕੰਵਲਜੀਤ ਕੌਰ ਜੁਨੇਜਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleMother day(ਮਦਰ ਡੇ)
Next articleਕਵਿਤਾ