(ਸਮਾਜ ਵੀਕਲੀ)
ਆ ਬਹਿ ਨੀਂ ਹੀਰੇ ਗੱਲ ਕਰੀਏ ਅੱਜ ਦੇ ਰਾਂਝੇ ਦੀ
ਕੁਝ ਗੱਲਾਂ ਉਸ ਵੇਲੇ ਦੀਆਂ ਕੁਝ ਗੱਲ ਵਿਹਡ਼ੇ ਸਾਂਝੇ ਦੀ
ਹੀਰ ਨਾ ਬਣਾਵੇ ਚੂਰੀ ਤੇ ਰਾਂਝਾ ਮੱਝੀਆਂ ਚਾਰੇ ਨਾ
ਨਾ ਹੀ ਕੋਈ ਕਰੇ ਪਿਆਰ ਸੱਚਾ ਕੋਈ ਜਾਨ ਵਾਰੇ ਨਾ
ਨਾ ਹੀ ਭਰਾਵਾਂ ਵਿਚ ਅਣਖਾਂ ਰਹੀਆਂ ਨਾ ਭਾਬੋ ਸਮਝਾਵੇ
ਨਾ ਹੀ ਕੋਈ ਸੁੱਘੜ ਸਿਆਣੀ ਬਾਤਾਂ ਅਕਲ ਦੀਆਂ ਪਾਵੈ
ਅਣਖਾਂ ਵਾਲੀ ਚਾਦਰ ਉੱਡਾ ਦਿੱਤੀ ਮਹਿੰਗੇ ਡਾਲਰਾਂ ਨੇ
ਬਾਪੂ ਦੀ ਪੱਗ ਰੰਗ ਬਿਰੰਗੀ ਕਰ ਦਿੱਤੀ ਵਿਦੇਸ਼ੀ ਡਾਲਰਾਂ ਨੇ
ਰਮਨ ਮਾਪੇ ਕਮਾਪੇ ਬਣੇ ਦੇਖੇ ਵਿੱਚ ਕਲਯੁੱਗ ਦੇ ਜ਼ਮਾਨੇ
ਧੀਆਂ ਪੁੱਤ ਵਿਕਾ ਗਏ ਜਮੀਨਾਂ, ਬੰਨ ਕੇ ਜਹਾਜਾਂ ਦੇ ਗਾਨੇ
ਰਮਨਦੀਪ ਕੌਰ
ਬਟਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly