(ਸਮਾਜ ਵੀਕਲੀ)
ਅੱਜ ਦੇ ਦਿਨ ਲਈ ਵਿਸ਼ੇਸ਼
—————————–
ਅੱਜ ਵਿਸ਼ਵ ਪੱਧਰ ‘ਤੇ ਪਾਣੀ ਦਿਵਸ ਮਨਾਇਆ ਗਿਆ।
ਢੰਗ ਬੱਚਤ ਤੇ ਸ਼ੁੱਧ ਰੱਖਣ ਦਾ ਸਮਝਾਇਆ ਗਿਆ।
ਐਪਰ ਵਿਸ਼ਵ ਗੁਰੂ ਅਖਵਾਉਂਦੇ ਮੁਲਕ ਦੇ ਲੋਕਾਂ ਵੱਲੋਂ ;
ਜ਼ਹਿਰ ਪਾਕ ਪਵਿੱਤਰ ਨਦੀਆਂ ਵਿੱਚ ਮਿਲਾਇਆ ਗਿਆ ।
ਬੰਦੇ ਦਾ ਹੰਕਾਰ
—————-
ਬੰਦਾ ਨਿੱਕੀ ਮੋਟੀ
ਮੁਸ਼ਕਿਲ ਕੋਲ਼ੋਂ ,
ਕਦੋਂ ਹਾਰਦਾ ਹੈ ।
ਮਿਲ ਜੁਲ ਕੇ ਰਹਿੰਦਾ
ਇੱਕ ਦੂਜੇ ਦੇ ,
ਕੰਮ ਸਾਰਦਾ ਹੈ ।
ਦੁਸ਼ਮਣ ਦੀ ਮਾਰ ਤੋਂ
ਬਚਣ ਲਈ ਤਾਂ ,
ਸੌ ਹੀਲਾ ਹੁੰਦੈ ;
ਐਪਰ ਜਦ ਵੀ
ਮਾਰਦੈ ਬੰਦੇ ਨੂੰ ,
ਹੰਕਾਰ ਮਾਰਦਾ ਹੈ ।
ਗੱਲ ਰੁਲ਼ਦੂ ਬਾਬੇ ਦੀ
———————–
ਲੋਕੀ ਹੁਣ ਥਾਂ ਥਾਂ ਗੱਲਾਂ ਕਰਦੇ ਨੇ ,
ਸਾਰੇ ਪਿੰਡਾਂ ਤੇ ਸ਼ਹਿਰਾਂ ਵਿੱਚ ।
ਲਗਦੈ ਜੈ ਜਵਾਨ ਤੇ ਜੈ ਕਿਸਾਨ ਦਾ ,
ਨਾਅਰਾ ਰੋਲ਼ ‘ਤਾ ਪੈਰਾਂ ਵਿੱਚ ।
ਇਹ ਗੱਲ ਰੁਲ਼ਦੂ ਰੰਚਣਾਂ ਵਾਲ਼ੇ ਦੀ ,
ਜੇ ਸਾਰਿਆਂ ਤੀਕਰ ਪਹੁੰਚੀ ਨਾ ;
ਹਰ ਇੱਕ ਸੂਝਵਾਨ ਪੰਜਾਬੀ ਦਾ ,
ਨਾਓਂ ਸ਼ਾਮਲ ਹੋ’ਜੂ ਕਾਇਰਾਂ ਵਿੱਚ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037