ਅੱਜ ਨੰਬਰਦਾਰ ਯੂਨੀਅਨ ਹਲਕਾ ਬੰਗਾ ਨੇ ਇੱਕ ਜ਼ਰੂਰੀ ਮੀਟਿੰਗ ਕੀਤੀ

 ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾ ) ਅੱਜ ਨੰਬਰਦਾਰ ਯੂਨੀਅਨ ਹਲਕਾ ਬੰਗਾ ਦੇ ਪ੍ਰਧਾਨਗੀ ਹੇਠ ਜ਼ਰੂਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਇੱਕ ਮਤਾਂ ਪਾਸ ਕੀਤਾ ਗਿਆ ਜਿਸ ਉੱਪਰ ਸਾਰੇ ਨੰਬਰਦਾਰਾ ਨੇ ਦਸਤਖ਼ਤ ਕੀਤੇ ਅਤੇ ਮੋਹਰਾਂ ਲਗਵਾਕੇ ਪ੍ਰਵਾਨਗੀ ਦਿੱਤੀ ਗਈ। ਜਿਸ ਵਿੱਚ ਨੰਬਰਦਾਰਾ ਦਾ ਮਾਣ ਭੱਤਾ ਪੰਜ ਹਜ਼ਾਰ ਰੁਪਏ ਕੀਤਾ ਜਾਵੇ, ਇੱਕ ਕਮਰਾ ਨੰਬਰਦਾਰਾ ਲਈ, ਨੰਬਰਦਾਰੀ ਪਿਤਾ ਪੁਰਖੀ ਕੀਤੀ ਜਾਵੇ,10 ਲੱਖ ਰੁਪਏ ਤੱਕ ਦਾ ਬੀਮਾ ਕਰਨਾ, ਲੋਕਾਂ ਦੇ ਲਈ ਬਾਥਰੂਮਾਂ ਦੀ ਸਫਾਈ ਕੀਤੀ ਜਾਵੇ,ਹੈਡੀਕੈਪਟ ਦੇ ਲਈ ਲਿਫਟ ਦਾ ਪ੍ਰਬੰਧ ਕੀਤਾ ਜਾਵੇ ਅਤੇ ਬੱਸ ਕਿਰਾਇਆ ਮਾਫ ਕੀਤਾ ਜਾਵੇ ਤੇ ਬਣਦਾ ਮਾਣ ਸਨਮਾਨ ਕੀਤਾ ਜਾਵੇ। ਇਹ ਮਤਾਂ ਪੰਜਾਬ ਯੂਨੀਅਨ ਦੇ ਪ੍ਰਧਾਨ ਸਮਰਾ ਸਾਹਿਬ ਨੂੰ ਦਿੱਤਾ ਗਿਆ। ਇਸ ਮੌਕੇ ਤੇ ਇੰਦਰਜੀਤ ਪ੍ਰਧਾਨ ਨੰਬਰਦਾਰ ਯੂਨੀਅਨ ਬੰਗਾ,ਨੰਬਰਦਾਰ ਨਿਸ਼ਾਨ ਸਿੰਘ ਹੀਉ, ਨੰਬਰਦਾਰ ਹੰਸ ਰਾਜ ਚੱਕ ਕਲਾਲ, ਨੰਬਰਦਾਰ ਚਰਨਜੀਤ ਸੱਲ੍ਹਾ, ਨੰਬਰਦਾਰ ਸੁਨੀਤਾ ਰਾਣੀ, ਨੰਬਰਦਾਰ ਸੱਤਿਆ ਦੇਵੀ, ਨੰਬਰਦਾਰ ਅ੍ਰੰਮਿਤ ਲਾਲ, ਨੰਬਰਦਾਰ ਪਲਵਿੰਦਰ ਸਿੰਘ, ਨੰਬਰਦਾਰ ਹਰਦੀਪ ਸਿੰਘ ਨੂਰਪੁਰ, ਨੰਬਰਦਾਰ ਜਸਪਾਲ ਚੰਦ ਘੁੰਮਣ, ਨੰਬਰਦਾਰ ਬਲਬੀਰ ਸਿੰਘ ਜੰਡਿਆਲਾ, ਨੰਬਰਦਾਰ ਇੰਦਰਜੀਤ ਜੰਡਿਆਲਾ, ਨੰਬਰਦਾਰ ਲੈਂਬਰ ਕੁਮਾਰ ਕੁਲਥਮ, ਨੰਬਰਦਾਰ ਦਰਸ਼ਨ ਸਿੰਘ ਗੋਬਿੰਦਪੁਰੀ, ਨੰਬਰਦਾਰ ਰਛਪਾਲ ਸਿੰਘ, ਨੰਬਰਦਾਰ ਵਰਿੰਦਰ ਕਟਾਰੀਆ, ਨੰਬਰਦਾਰ ਗੁਰਦੀਪ ਸਿੰਘ ਫਰਾਲਾ, ਨੰਬਰਦਾਰ ਚਰਨਜੀਤ ਸਿੰਘ ਮਾਹਿਲਾ, ਨੰਬਰਦਾਰ ਜਸਵੀਰ ਸਿੰਘ ਬੱਲੋਵਾਲ, ਨੰਬਰਦਾਰ ਹਰਚਰਨਜੀਤ ਸਿੰਘ ਲਧਾਣਾ ਝਿੱਕਾ, ਨੰਬਰਦਾਰ ਨਰਿੰਦਰ ਕੁਮਾਰ ਬਾਹੜੋਵਾਲ ਆਦਿ ਨੰਬਰਦਾਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪਹਿਲੀ ਮਈ ਨੂੰ ਮਜਦੂਰ ਦਿਹਾੜਾ ਕਾਨਫਰੰਸ ਕਰਨ ਦਾ ਐਲਾਨ
Next articleਬੰਗਾ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ ਸ਼ੋਭਾ ਯਾਤਰਾ ਕੱਢੀ ਜਾਵੇਗੀ –ਡੋਗਰ ਰਾਮ।