ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਗੜ੍ਹਸ਼ੰਕਰ ਦੇ ਪ੍ਰਮੋਧ ਨਗਰ ਵਿਖੇ ਬਸਪਾ ਦੀ ਮੀਟਿੰਗ ਹੋਈ ਜਿਸ ਵਿੱਚ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਜੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਲਈ ਰਣਬੀਰ ਬੱਬਰ ਹਲਕਾ ਇੰਚਾਰਜ ਗੜ੍ਹਸ਼ੰਕਰ ਨੇ ਉਸ ਵਿਅਕਤੀ ਦੀ ਨਾਖੇਧੀ ਕੀਤੀ ਅਤੇ ਇਸ ਪਿੱਛੇ ਕਿਸੇ ਸ਼ਰਾਰਤੀ ਦਾ ਹੱਥ ਹੈ। ਜਿਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਬਸਪਾ ਨੂੰ ਅੱਗੇ ਵਧਾਉਣ ਲਈ ਗੜ੍ਹਸ਼ੰਕਰ ਵਿੱਚ ਯਤਨ ਕਰਨੇ ਚਾਹੀਦੇ ਹਨ ਇਸ ਲਈ ਬਸਪਾ ਗੜ੍ਹਸ਼ੰਕਰ ਦੀ ਪੂਰੀ ਟੀਮ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਰਣਬੀਰ ਸਿੰਘ ਬੱਬਰ ਹਲਕਾ ਇੰਚਾਰਜ ਗੜ੍ਹਸ਼ੰਕਰ, ਕਸ਼ਮੀਰ ਸਿੰਘ,ਗੁਲਮਾਰਗ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੜ੍ਹਸ਼ੰਕਰ, ਸੰਤੋਖ ਸਿੰਘ ਫੌਜੀ, ਸੰਤੋਖ ਸਿੰਘ ਸਾਬਕਾ ਸੀ ਆਰ ਪੀ ਐਫ਼,ਚਮਨ ਸਿੰਘ ਗੜ੍ਹਸ਼ੰਕਰ ਅਤੇ ਹੋਰ ਵਰਕਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj