(ਸਮਾਜ ਵੀਕਲੀ)
ਜਲੰਧਰ, 27/02/2025 (ਜੱਸਲ)-ਅੱਜ ਆਲ ਇੰਡੀਆ ਬੁੱਧਿਸਟ ਫੋਰਮ ਦੇ ਇੱਕ ਵਫਦ ਦੀ ਮੀਟਿੰਗ ਬਿਹਾਰ ਸਰਕਾਰ ਦੇ ਹੋਮ ਸੈਕਟਰੀ ਸ੍ਰੀ ਅਨਿਮੇਸ਼ ਪਾਂਡੇ ਜੀ ਨਾਲ ਸਰਦਾਰ ਪਟੇਲ ਭਵਨ, ਪਟਨਾ ਵਿਖੇ ਹੋਈ। ਇਸ ਵਿੱਚ ਆਲ ਇੰਡੀਆ ਬੁੱਧਿਸਟ ਫੋਰਮ ਦੇ ਵਫਦ ਨੇ ਹੋਮ ਸੈਕਟਰੀ ਜੀ ਅੱਗੇ ਇਹ ਮੰਗ ਰੱਖੀ ਕਿ ਸਰਕਾਰ ਵੱਲੋਂ ਬੀ.ਟੀ. ਐਕਟ 1949 ਨੂੰ ਰੱਦ ਕੀਤਾ ਜਾਵੇ ਅਤੇ ਬੋਧ ਗਯਾ ਮਹਾਂਬੁੱਧ ਮਹਾਂ ਵਿਹਾਰ ਦਾ ਕੰਟਰੋਲ ਨਿਰੋਲ ਬੋਧੀਆਂ ਨੂੰ ਸੌਂਪਿਆ ਜਾਵੇ। ਜਿਨ੍ਹਾਂ ਚਿਰ ਸਰਕਾਰ ਲਿਖਤੀ ਰੂਪ ਵਿੱਚ ਸਾਡੀਆਂ ਮੰਗਾਂ ਨਹੀਂ ਮੰਨਦੀ, ਉਨਾ ਚਿਰ ਤੱਕ ਭੁੱਖ ਹੜਤਾਲ ਲਗਾਤਾਰ ਜਾਰੀ ਰਹੇਗੀ। ਮਾਨਯੋਗ ਹੋਮ ਸੈਕਟਰੀ ਸਾਹਿਬ ਜੀ ਨੇ ਬੁੱਧਿਸ਼ਟਾਂ ਦੀਆਂ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਤੁਹਾਡੀਆਂ ਮੰਗਾਂ ਨੂੰ ਮੈਂ ਸਰਕਾਰ ਅੱਗੇ ਰੱਖਾਂਗਾ। ਉਨਾਂ ਇਸ ਦੇ ਹੱਲ ਲਈ ਇੱਕ ਹਫ਼ਤੇ ਦਾ ਸਮਾਂ ਆਲ ਇੰਡੀਆ ਬੁੱਧਿਸਟ ਫੋਰਮ ਕੋਲੋਂ ਮੰਗਿਆ।
ਦੂਜੇ ਪਾਸੇ ਭੰਤੇ ਸੁਮੀਤ ਰਤਨ ਬੁੱਧਮਈ ਭਾਰਤ ਮਿਸ਼ਨ ਅੰਤਰਰਾਸ਼ਟਰੀ ਨੇ ਐਲਾਨ ਕੀਤਾ ਕਿ ਉਹ ਬੌਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਭੁੱਖ ਹੜਤਾਲ ਵਿੱਚ 02 ਮਾਰਚ 2025 ਨੂੰ ਸ਼ਾਮਿਲ ਹੋ ਕੇ ਸਮਰਥਨ ਕਰਨਗੇ ।
ਦੇਰ ਰਾਤ 01.15 ਵਜੇ ਪੁਲਿਸ ਨੇ ਅੰਦੋਲਨਕਾਰੀਆਂ ਨਾਲ ਧੱਕੇਸ਼ਾਹੀ ਕੀਤੀ। ਉਹਨਾਂ ਨੂੰ ਜ਼ਬਰਦਸਤੀ ਧਰਨਾ ਚੁੱਕਣ ਲਈ ਕਿਹਾ। ਪਰ ਉਹ ਡਟੇ ਰਹੇ, ਪੁਲਿਸ ਦਾ ਵਿਰੋਧ ਕਰਦੇ ਰਹੇ। ਆਲ ਇੰਡੀਆ ਬੁੱਧਿਸਟ ਫੋਰਮ ਦੇ ਜਨਰਲ ਸਕੱਤਰ ਸ਼੍ਰੀ ਆਕਾਸ਼ ਲਾਮਾ ਨੇ ਕਿਹਾ ਕਿ ਬੋਧ ਗਯਾ ਵਿੱਚ ਧਰਨਾ ਜਾਰੀ ਰਹੇਗਾ। ਭਾਰਤ ਦੀਆਂ ਬੁੱਧਿਸਟ ਸੰਸਥਾਵਾਂ, ਅੰਬੇਡਕਰੀ ਸੰਸਥਾਵਾਂ, ਮਾਨਵਤਾਵਾਦੀ ਸੰਗਠਨਾਂ ਅਤੇ ਬੁੱਧੀਜੀਵੀਆਂ ਨੇ ਪੁਲਿਸ ਧੱਕੇਸ਼ਾਹੀ ਦਾ ਸਖਤ ਵਿਰੋਧ ਕੀਤਾ ਹੈ। ਇਹ ਜਾਣਕਾਰੀ ਐਡਵੋਕੇਟ ਹਰਭਜਨ ਸਾਂਪਲਾ ਵਲੋਂ ਫੋਨ ‘ਤੇ ਪ੍ਰੈਸ ਨੂੰ ਦਿੱਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj