ਹੋਟਲ ਸ਼ਾਹੀ ਹਵੇਲੀ ਵਿਖੇ ਮਨਾਇਆ ਗਿਆ ਮਹਿਲਾ ਸਮਾਨਤਾ ਦਿਵਸ
ਫਰੀਦਕੋਟ/ਭਲੂਰ 29 ਅਗਸਤ (ਬੇਅੰਤ ਗਿੱਲ ਭਲੂਰ)-ਹੋਟਲ ਸ਼ਾਹੀ ਹਵੇਲੀ ਫ਼ਰੀਦਕੋਟ ਵਿਖੇ ਸ਼ਾਹੀ ਹਵੇਲੀ ਦੇ ਮੈਨੇਜਿੰਗ ਡਾਇਰੈਕਟਰ ਆਰਸ਼ ਸੱਚਰ ਦੀ ਯੋਗ ਅਗਵਾਈ ਹੇਠ ਮਹਿਲਾ ਸਮਾਨਤਾ ਦਿਵਸ ਬਹੁਤ ਹੀ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਦੀ ਨਾਮਵਰ ਲੇਖਿਕਾ, ਅਗਾਂਹਵਧੂ ਅਧਿਆਪਕਾ ਪਰਮਜੀਤ ਕੌਰ ਸਰਾਂ ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਲ ਹੋਏ। ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਸ਼੍ਰੀਮਤੀ ਨੀਲਮ ਸੱਚਰ, ਮੈਨੇਜਿੰਗ ਡਾਇਰੈਕਟਰ ਆਰਸ਼ ਸੱਚਰ, ਸ਼੍ਰੀਮਤੀ ਅੰਜੂ ਸੱਚਰ, ਇਨਰਵੀਲ ਕਲੱਬ ਦੇ ਪ੍ਰਧਾਨ/ਔਰਤ ਰੋਗਾਂ ਦੇ ਮਾਹਿਰ ਡਾ.ਨਿਸ਼ੀ ਗਰਗ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਪਰਮਜੀਤ ਕੌਰ ਸਰਾਂ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਜੇਕਰ ਅਸੀਂ ਆਪਣੇ ਇਤਿਹਾਸ ਨੂੰ ਫ਼ਰੋਲੀਏ ਤਾਂ ਪੁਰਾਣੇ ਸਮੇਂ ਤੋਂ ਔਰਤ ਨੂੰ ਬਣਦੇ ਹੱਕ ਨਹੀਂ ਮਿਲੇ। ਔਰਤ ਨੂੰ ਕਦੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ ਤੇ ਕਦੇ ਉਨ੍ਹਾਂ ਨੂੰ ਸਮਾਜ ’ਚ ਖੁਸ਼ੀਆਂ-ਗਮੀਆਂ ਦੇ ਮੌਕੇ ਵੀ ਸਾਹਮਣੇ ਆਉਣ ਤੋਂ ਰੋਕਿਆ ਜਾਂਦਾ ਰਿਹਾ। ਸਮੇਂ ਦੇ ਬਦਲਣ ਨਾਲ ਅੱਜਕੱਲ ਔਰਤਾਂ ਨੂੰ ਬਹੁਤ ਸਾਰੇ ਅਧਿਕਾਰ ਮਿਲੇ ਹਨ। ਉਨ੍ਹਾਂ ਦੀ ਇਸ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀੇ। ਉਨ੍ਹਾਂ ਕਿਹਾ ਅੱਜ ਲੋੜ ਹੈ ਕਿ ਔਰਤ ਅਤੇ ਮਰਦ ਰਲਕੇ ਸਮਾਨਤਾ ਦਾ ਮਾਹੌਲ ਸਿਰਜਣ। ਉਨ੍ਹਾਂ ਕਿਹਾ ਅੱਜ ਔਰਤਾਂ ਨੇ ਹਰ ਆਹੁਦੇ ਤੇ ਪਹੁੰਚ ਕੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਕਿਸੇ ਵੀ ਖੇਤਰ ’ਚ ਮਰਦਾਂ ਨਾਲ ਘੱਟ ਨਹੀਂ ਹਨ। ਉਨ੍ਹਾਂ ਇਸ ਮੌਕੇ ਹਾਜ਼ਰ ਔਰਤਾਂ, ਬੇਟੀਆਂ ਨੂੰ ਸਮਾਨਤਾ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਤੇਜਿੰਦਰਪਾਲ ਕੌਰ ਮਾਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ, ਰਵਿੰਦਰ ਕੌਰ ਹਿੰਦੀ ਮਿਸਟ੍ਰੈਸ ਸਰਕਾਰੀ ਮਿਡਲ ਸਕੂਲ ਬੇਸਿਕ ਕੁੜੀਆਂ ਫ਼ਰੀਦਕੋਟ, ਰਮਨਦੀਪ ਕੌਰ, ਨਵਦੀਪ ਕੌਰ ਮੌੜ, ਮਨਜੀਤ ਕੌਰ ਨੰਗਲ ਸਮਾਜ ਸੇਵੀ, ਜਤਿੰਦਰ ਕੌਰ ਕਲਸੀ ਅਤੇ ਸਿਮਰਨ ਕੌਰ ਨੂੰ ਵੱਖ-ਵੱਖ ਖੇਤਰਾਂ ’ਚ ਸ਼ਲਾਘਾਯੋਗ ਕਾਰਗੁਜ਼ਾਰੀ ਵਾਸਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਨਮਾਨਿਤ ਹਸਤੀਆਂ ਨੇ ਆਪਣੇ ਸਥਾਪਤੀ ਦੇ ਸਫ਼ਰ ਦੀ ਕਹਾਣੀ ਨੂੰ ਸਟੇਜ ਤੇ ਬਿਆਨ ਕਰਦਿਆਂ ਦੱਸਿਆ ਕਿ ਉਨ੍ਹਾਂ ਇਸ ਮੁਕਾਮ ਤੱਕ ਪਹੁੰਚਣ ਵਾਸਤੇ ਕਿਸ ਤਰ੍ਹਾਂ ਮੁਸ਼ਕਿਲ੍ਹਾਂ ਆਈਆਂ ਤੇ ਉਨ੍ਹਾਂ ਕਿਵੇਂ ਉਸ ਦਾ ਸਾਹਮਣਾ ਕੀਤਾ। ਸਭ ਨੇ ਸਾਂਝੇ ਰੂਪ ’ਚ ਦੱਸਿਆ ਸਵੈ ਵਿਸ਼ਵਾਸ਼, ਦਿ੍ਰੜ ਇਰਾਦੇ ਨਾਲ ਨਿਰੰਤਰ ਚੱਲਦੇ ਰਹਿਣ ਨਾਲ ਮਨਚਾਹੀ ਮੰਜ਼ਿਲ ਇੱਕ ਦਿਨ ਜ਼ਰੂਰ ਮਿਲਦੀ ਹੈ। ਇਸ ਮੌਕੇ ਸ਼ਾਹੀ ਹਵੇਲੀ ਦੇ ਮੈਨੇਜਿੰਗ ਡਾਇਰੈਕਟਰ ਆਰਸ਼ ਸੱਚਰ ਨੇ ਕਿਹਾ ਸਮਾਨਤਾ ਦਿਵਸ ਨੂੰ ਮਨਾਉਣ ਦਾ ਉਦੇਸ਼ ਔਰਤਾਂ ਅਤੇ ਪੁਰਸ਼ਾਂ ’ਚ ਸਮਾਨਤਾ ਲਿਆਉਣ ਲਈ ਜਾਗਰੂਕ ਕਰਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਜਿੱਥੇ ਔਰਤ ਅਤੇ ਮਰਦ ਸਨਮਾਨਤਾ ਨਾਲ ਜ਼ਿੰਦਗੀ ਜਿਉਂਦੇ ਹਨ। ਇਸ ਮੌਕੇ ਹਾਜ਼ਰ ਔਰਤਾਂ ਨੇ ਪੰਜਾਬੀ ਸੱਭਿਆਚਾਰ ਅਤੇ ਸਾਹਿਤ ਦੀਆਂ ਵੰਨਗੀਆਂ ਪੇਸ਼ ਕਰਦਿਆਂ ਖੂਬ ਰੰਗ ਬੰਨਿਆ। ਸਮਾਗਮ ਦੌਰਾਨ ਨੰਨੇ-ਮੁੰਨੇ ਬੱਚਿਆਂ ਦੀ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਪ੍ਰਿੰਸੀਪਲ ਗੁਰਮੇਲ ਕੌਰ, ਸੀਮਾ ਸ਼ਰਮਾ, ਪੂਜਾ ਚਾਵਲਾ ਨੇ ਵੀ ਵਿਚਾਰ ਪੇਸ਼ ਕੀਤੇ। ਅੰਤ ’ਚ ਨੀਲਮ ਸੱਚਰ ਨੇ ਸਭ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly