(ਸਮਾਜ ਵੀਕਲੀ) ਐਸ ਸੀ /ਬੀ ਸੀ ਅਧਿਆਪਕ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੰਗਣ, ਜਿਲ੍ਹਾ ਜਨਰਲ ਸਕੱਤਰ ਪਰਮਜੀਤ ਸਿੰਘ ਅਤੇ ਮਾ. ਰਣਜੀਤ ਸਿੰਘ ਹਠੂਰ,ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਅਕਾਲਗੜ੍ਹ,ਜਿਲ੍ਹਾ ਸਕੱਤਰ ਸੁਖਜੀਤ ਸਿੰਘ ਸਾਬਰ ਅਤੇ ਜਿਲ੍ਹਾ ਵਿੱਤ ਸਕੱਤਰ ਮਨੋਹਰ ਸਿੰਘ ਦਾਖਾ , ਯਾਦਵਿੰਦਰ ਮੁੱਲਾਂਪੁਰ ,ਮਾਸਟਰ ਬਲੋਰ ਸਿੰਘ ਮੁੱਲਾਂਪੁਰ ਦੀ ਦੇਖ ਰੇਖ ਹੇਠ ਮੁੱਲਾਂਪੁਰ ਵਿਖੇ ” ਸਿੱਖਿਅਤ ਹੋਵੋ” ਤਹਿਤ ਸੈਮੀਨਾਰ ਪਰਮਿੰਦਰ ਭਾਰਤੀ ਮੀਤ ਪ੍ਰਧਾਨ ਐਸ ਸੀ/ ਬੀ ਸੀ ਅਧਿਆਪਕ ਯੂਨੀਅਨ ਪੰਜਾਬ ਵਲੋਂ ਦੀ ਅਗਵਾਈ ਹੇਠ ਲਗਾਇਆ ਗਿਆ । ਇਸ ਸੈਮੀਨਾਰ ਵਿਚ ਵੱਖ ਵੱਖ ਬਲਾਕਾਂ ਦੇ ਪ੍ਰਧਾਨ ਸਾਹਿਬਾਨ ਅਤੇ ਕਮੇਟੀਆ ਦੇ ਮੈਂਬਰ ਸਾਹਿਬਾਨਾਂ ਨੇ ਸ਼ਿਰਕਤ ਕੀਤੀ । ਪਰਮਿੰਦਰ ਭਾਰਤੀ ਵਲੋਂ ਬਹੁਤ ਹੀ ਢੁੱਕਵੇਂ ਅੰਦਾਜ਼ ਅਤੇ ਗਿਆਨ ਭਰਪੂਰ ਦਲੀਲਾਂ ਨਾਲ ਸਰੋਤਿਆਂ ਨੂੰ ਜਾਗ੍ਰਿਤ ਕੀਤਾ। ਰਾਖਵਾਂਕਰਨ ਕੀ ਹੈ? ਰੋਸਟਰ ਨੁਕਤੇ ਨਵੀਂ ਭਰਤੀ ਸਮੇਂ ਕਿਵੇਂ ਲੱਗਦੇ ਹਨ? ਕੈਟਾਗਰੀ ਏ,ਬੀ, ਸੀ ਅਤੇ ਡੀ ਦੀਆਂ ਪ੍ਰਮੋਸ਼ਨਾਂ ਸਮੇਂ ਕਿੰਨੇ ਪ੍ਰਤਿਸ਼ਤ ਰਾਖਵਾਂਕਰਨ ਮਿਲਦਾ ਹੈ? ਆਦਿ ਨੁਕਤਿਆਂ ਬਾਰੇ ਜਾਣਕਾਰੀ ਦਿੰਦਿਆਂ ਸੰਵਿਧਾਨਿਕ ਰਾਖਵਾਂਕਾਰਨ ਨੂੰ ਬਚਾਉਣ ਅਤੇ ਸਹੀ ਰੂਪ ਵਿੱਚ ਲਾਗੂ ਕਰਵਾਉਣ ਸਬੰਧੀ ਵੀ ਇਕੱਤਰ ਹੋਏ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਬਲਵਿੰਦਰ ਸਿੰਘ ਲਾਤਾਲਾ ਸੂਬਾ ਸੀਨੀਅਰ ਮੀਤ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਵੀਰ ਸਿੰਘ ਮੋਗਾ , ਹਰਜਿੰਦਰ ਸਿੰਘ ਪੁਰਾਣੇਵਾਲ,ਲੈਕਚਰਾਰ ਦਰਸ਼ਨ ਸਿੰਘ ਡਾਂਗੋਂ, ਸੁਖਦੇਵ ਸਿੰਘ ਜੱਟਪਰੀ, ਬਲਦੇਵ ਸਿੰਘ ਮੁੱਲਾਂਪੁਰ , ਰਵਿੰਦਰ ਸਿੰਘ, ਲੈਕ ਬਲਦੇਵ ਸਿੰਘ ਸੁਧਾਰ , ਸਤਨਾਮ ਸਿੰਘ ਹਠੂਰ, ਪਰਮਿੰਦਰਪਾਲ ਸਿੰਘ,ਮਾ ਗੁਰਮੁਖ ਸਿੰਘ ,ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ ਅਤੇ ਹੋਰ ਸਮੁੱਚੇ ਜ਼ਿਲ੍ਹੇ ਦੇ ਅਧਿਆਪਕ ਸਾਥੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly