ਅੱਜ ਇੱਕੀਵੀਂ ਸਦੀ ਵਿਗਿਆਨਕ ਯੁੱਗ ਵਿੱਚ, ਵਿਗਿਆਨਕ ਤਥਾਗਤ ਬੁੱਧ ਦੇ ਧੰਮ ਤੋਂ ਬਿਨਾ ਕਿਸੇ ਵੀ ਹੋਰ ਧਰਮ ਵਿੱਚ, ਕੋਈ ਵੀ ਮਨੁੱਖ, ਅਪਣਾ ਦ੍ਰਿਸ਼ਟੀਕੋਣ/ ਨਜ਼ਰੀਆ ਵਿਗਿਆਨਕ ਬਣਾ ਹੀ ਨਹੀਂ ਸਕਦਾ।
ਇੰਜ: ਵਿਸ਼ਾਲ ਖੈਰਾ – ਵਾਸਤਵਿਕ ਕਲਮ ਤੋਂ 9988913417
(ਸਮਾਜ ਵੀਕਲੀ)- ਅਨੇਕ ਧਰਮਾਂ ਵੱਲੋਂ ਖੁੱਦ ਨੂੰ ਵਿਗਿਆਨਕ ਹੋਣ ਦਾ ਝੂੱਠਾ ਦਾਵਾ ਕਰਨਾ – ਕੁੱਝ ਧਰਮਾਂ ਦੇ ਧਾਰਮਿਕ ਗ੍ਰੰਥਾਂ ਵਿੱਚ ਅਤੇ ਉਨ੍ਹਾਂ ਦੇ ਸਟਾਰ ਪ੍ਰਚਾਰਕਾਂ ਦੇ ਪ੍ਰਚਾਰ ਵਿੱਚ ਤੁਸੀ ਇਹ ਸੁਣਿਆ ਹੋਵੇਗਾ ਕਿ ਉਹ ਖੁੱਦ ਨੂੰ ਵਿਗਿਆਨਕ ਹੋਣ ਦਾ ਦਾਵਾ ਤਾਂ ਜਿਤਾ ਹੀ ਰਹੇ ਹਨ ਪਰ ਜਿੱਥੇ ਚਮਤਕਾਰ ਦੀ ਲੋੜ੍ਹ ਹੁੰਦੀ ਹੈ, ਉੱਥੇ ਉਹ ਸਰਵਸ਼ਕਤੀਮਾਨ/ਚਮਤਕਾਰੀ ਵੀ ਬਣ ਜਾਂਦੇ ਹਨ ਪਰ ਮਜਾ ਤਾਂ ਤਦ ਹੈ ਜਦੋਂ ਦੋਨੋ ਪੱਖਾਂ ਦੇ ਹਾਲਾਤਾਂ ਵਿੱਚ ਅਸੀਂ ਇੱਕ ਵਿਚਾਰਧਾਰਕ ਰਹੀਏ, ਸਰਵਸ਼ਕਤੀਮਾਨ/ਚਮਤਕਾਰੀ ਸੋਚ ਜਾ ਵਿਗਿਆਨਿਕ ਤਰਕਵਾਦੀ ਸੋਚ। ਇਹ ਮੁੱਦਾ ਅੱਜ ਬਹਿਸ ਦਾ ਵੀ ਬਣ ਚੁੱਕਾ ਹੈ ਪਰ ਸੱਚਾਈ ਤੋਂ ਸੱਭ ਵਾਕਿਫ ਹਨ ਕਿ ਕਿੱਥੇ ਤਰਕ ਵਿਗਿਆਨ ਅਤੇ ਨੈਤਿਕਤਾ ਹੈ ਜਾਂ ਕਿੱਥੇ ਨਹੀ ਹੈ, ਕਿੱਥੇ ਲਿਖਤਾਂ ਵਿੱਚ ਹੈ ਅਤੇ ਕਿੱਥੇ ਵਿਵਹਾਰ ਵਿੱਚ ਪਰ ਇੱਕ ਧਰਮ ਨੂੰ ਆਪਣੇ ਮੂਲ ਸਿਧਾਂਤਾਂ ਤੇ ਹੀ ਚੱਲਣਾ ਚਾਹੀਦਾ ਹੈ ਭਾਵੇਂ ਉਹ ਵਿਗਿਆਨਕ ਹੋਵੇ ਭਾਵੇਂ ਗੈਰ ਵਿਗਿਆਨਕ।
ਇਸ ਨਜਰੀਏ ਵਿੱਚ ਘੋਖ ਦੌਰਾਨ ਮੈਂ ਦੇਖਿਆ ਕਿ ਤਥਾਗਤ (ਤੱਥ+ਆਗਤ) ਬੁੱਧ ਦੁਆਰਾ ਖੋਜਿਆ ਗਿਆ ਮਾਰਗ ਵਿਗਿਆਨਕ ਬੁੱਧ ਧੰਮ (ਮਾਰਗ) ਬਿੱਲਕੁਲ ਸਪੱਸ਼ਟ ਹੈ। ਇੱਥੇ ਇਹ ਕਹਿਣ ਨਾਲ ਹੀ ਨਹੀਂ ਸਰ ਸਕਦਾ ਕਿ ਬੁੱਧ ਧੰਮ (ਮਾਰਗ) ਵਿਗਿਆਨਕ ਹੈ। ਇਸ ਗੱਲ ਨੂੰ ਸਾਫ ਸਪਸ਼ੱਟ ਸਾਬਤ ਕਰਨਾ ਵੀ ਹੋਵੇਗਾ। ਜਿਸ ਗੱਲ ਨੂੰ ਹੋਰ ਘੋਖ ਪੜਤਾਲ ਕਰਨ ਲਈ ਸਾਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੁਆਰਾ ਲਿਖਿਆ ਮਹਾਨ ਵਿਗਿਆਨਕ ਗ੍ਰੰਥ ‘ਬੁੱਧ ਅਤੇ ਉਨ੍ਹਾ ਦਾ ਧੰਮ’ (ਅਗਰੇਜੀ) ਪੜਨਾ ਪਵੇਗਾ ਨਹੀਂ ਤਾਂ ਇਹ ਮੇਰੇ ਅਤੇ ਪਾਠਕਾਂ ਦਾ ਬਹਿਸ ਦਾ ਮੁੱਦਾ ਹੀ ਰਹੇਗਾ ਪਰ ਇਸ ਸਬੰਧੀ ਵਿਚਾਰ ਕੁੱਝ ਲੇਖਾਂ ਵਿੱਚ ਦੇ ਤਾਂ ਚੁੱਕਾ ਹਾਂ ਪਰ ਤਥਾਗਤ ਬੁੱਧ ਦੇ ਵਿਗਿਆਨਕ ਧੰਮ (ਸਿਧਾਤਾਂ) ਬਾਰੇ ਸਧਾਰਣ ਅਤੇ ਬਹੁਤ ਥੋੜੇ ਸ਼ਬਦਾਂ ਵਿੱਚ ਜਾਣਕਾਰੀ ਵੀ ਦੇਣੀ ਚਾਹਾਂਗਾ, ਜਿਸ ਨਾਲ ਪਾਠਕਾ ਤੱਕ ਬੁੱਧ ਧੰਮ ਬਾਰੇ ਕੁੱਝ ਜਾਗਰੁਕਤਾ ਲਿਆਂਦੀ ਜਾ ਸਕੇ।
ਕੇਦਰ ਬਿੰਦੂ – ਬੁੱਧ ਧੰਮ ਦਾ ਕੇਂਦਰ ਬਿੰਦੂ ਸਿਰਫ ਮਨੁੱਖ (ਜਦਕਿ ਹੋਰ ਧਰਮਾਂ ਦਾ ਰੱਬ, ਅੱਲਾ ਜਾਂ ਈਸ਼ਵਰ ਹੈ) ਹੈ। ਇਸ ਲਈ ਬੁੱਧ ਦੁਆਰਾ ਜੋ ਵੀ ਗੱਲ ਕਹਿ ਗਈ ਹੈ ਉਹ ਤੱਥਾ ਤੇ ਅਧਾਰਿਤ ਮਨੁੱਖ ਨੂੰ ਮੁੱਖ ਰੱਖ ਕੇ ਅਤੇ ਕੁਦਰਤ ਦੇ ਸਿਧਾਂਤਾਂ ਮੁਤਾਬਕ ਹੀ ਕਹਿ ਗਈ ਹੈ। ਇਸ ਲਈ ਕੇਂਦਰ ਬਿੰਦੂ ਤੋਂ ਬਾਹਰ ਜਾਣਾ ਮਤਲੱਭ ਧੰਮ ਤੋਂ ਬਾਹਰ (ਗੈਰ-ਵਿਗਿਆਨਕ) ਗੱਲ ਕਰਨੀ ਹੈ, ਜਿਵੇਂ ਬੁੱਧ ਧੰਮ ਹੈ ਧਰਮ ਨਹੀਂ, ਬੁੱਧ ਮਾਰਗ ਹੈ ਧਰਮਕਾਂਡ ਨਹੀਂ, ਬੁੱਧ ਜਾਗਰੂਕ ਮਾਨਵ ਹੈ ਰੱਬ ਨਹੀਂ, ਬੁੱਧ ਕਰੁਣਾ ਹੈ ਸਜਾ ਨਹੀਂ, ਬੁੱਧ ਸ਼ੁੱਧ ਹੈ ਪਖੰਡ ਨਹੀਂ, ਬੁੱਧ ਵਿਚਾਰ ਹੈ ਦੁਰਅਚਾਰ ਨਹੀਂ, ਬੁੱਧ ਸਮਾਨਤਾ ਹੈ ਭੇਦਭਾਵ ਨਹੀਂ, ਬੁੱਧ ਸ਼ਾਤੀ ਹੈ ਅਹਿੰਸਾ ਨਹੀਂ, ਬੁੱਧ ਵਿਗਿਆਨ ਹੈ ਅੰਧਸ਼ਰਧਾ ਨਹੀਂ ਅਤੇ ਬੁੱਧ ਪ੍ਰਬੁੱਧ ਹੈ ਯੁੱਧ ਨਹੀਂ । ਇਹ ਖਾਸੀਅਤ ਹੀ ਬੁੱਧ ਧੰਮ ਨੂੰ ਬਾਕੀਆਂ ਧਰਮਾਂ ਤੋਂ ਵੱਖਰਾ ਅਤੇ ਵਿਗਿਆਨਕ ਸਿੱਧ ਕਰਦੀ ਹੈ।
ਕਰਮ ਸਿੱਧਾਂਤ – ਅਗਲੀ ਗੱਲ ਜੋ ਬੁੱਧ ਧੰਮ ਨੂੰ ਬਾਕੀਆਂ ਨਾਲੋਂ ਵੱਖਰਾ ਕਰਦੀ ਹੈ ਉਹ ਹੈ, ਮਨੁੱਖੀ ਕਰਮ ਸਿਧਾਂਤ ਜੋ ਨੈਤਿਕਤਾ ਅਤੇ ਅਨੈਤਿਕਤਾ ਤੇ ਨਿਰਭਰ ਹੈ, ਜਿਹੋਂ ਜਿਹਾ ਕਰਮ ਕਰੋਗੇ, ਉਹੋ ਜਿਹਾ ਫਲ ਪਾਓਗੇ। ਇਹ ਹੀ ਕੁਦਰਤ ਦਾ ਨਿਯਮ ਹੈ ਜਿਸ ਦਾ ਮਨੁੱਖ ਦੇ ਅਗਲੇ ਅਤੇ ਪਿਛਲੇ ਜਨਮਾਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ।
ਵਿਗਿਆਨਕ ਦ੍ਰਿਸ਼ਟੀਕੋਣ, ਸਵਾਲ ਅਤੇ ਸਪਸ਼ਟੀਕਰਨ :- ਕੀ ਤਥਾਗਤ ਬੁੱਧ ਨੇ ਆਤਮਾ ਨੂੰ ਮੰਨਿਆ ? ਨਹੀਂ, ਕੀ ਤਥਾਗਤ ਬੁੱਧ ਨੇ ਪ੍ਰਮਾਤਮਾ ਨੂੰ ਮੰਨਿਆ? ਨਹੀਂ । ਸਾਨੂੰ ਬਚਪਨ ਵਿੱਚ ਇਹ ਪੜਾਇਆ ਗਿਆ ਕਿ Energy can neither be created, not be destroy, only it can be change, from one form of energy to another form energy. ਮਨੁੱਖੀ ਸਰੀਰ ਚਾਰ ਕੁਦਰਤੀ ਤੱਤਾਂ ਦਾ ਬਣਿਆ ਹੋਇਆ ਹੈ, ਜਿਸ ਵਿੱਚ ਮਿੱਟੀ, ਪਾਣੀ, ਅੱਗ ਅਤੇ ਹਵਾ ਹਨ, ਜਿਨ੍ਹਾਂ ਨੂੰ ਅਸੀਂ ਰੂਪ ਕਹਿੰਦੇ ਹਾਂ। ਇਸ ਰੂਪ ਵਿੱਚ ਜੋ ਐਨਰਜੀ /ਊਰਜਾ/ ਚਿੱਤ ਹੈ, ਉਸ ਨੂੰ ਹੀ ਨਾਮ ਕਹਿ ਦਿੱਤਾ ਜਾਂਦਾ ਹੈ। ਮੌਤ ਦੇ ਬਾਅਦ ਸਾਡੇ ਸਰੀਰ ਦੇ ਇਹ ਚਾਰ ਤੱਤ ਜਦੋਂ ਅਲੱਗ – ਅਲੱਗ ਹੋ ਜਾਂਦੇ ਹਨ, ਭਾਵ ਬਿਖਰ ਜਾਂਦੇ ਹਨ ਤਾਂ ਐਨਰਜੀ (ਊਰਜਾ) ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟਰਾਂਸਫਰ ਹੁੰਦੀ ਰਹਿੰਦੀ ਹੈ। ਇਸ ਸੰਬਧੀ ਅਸੀਂ ਹੇਠਾਂ ਦਿੱਤੀ ਗਈ ਇੱਕ ਉਦਾਹਰਣ ਰਾਹੀਂ ਸਮਾਝਣ ਦੀ ਕੋਸਿਸ਼ ਕਰਦੇ ਹਾਂ: –
ਉਦਾਹਰਣ ਅਤੇ ਵਿਗਿਆਨ ਨਾਲ ਤਾਲਮੇਲ – ਜੇਕਰ ਵਿਗਿਆਨਕ ਉਪਕਰਨਾ ਦੇ ਮਾਧਿਅਮ ਰਾਹੀਂ ਮਨੁੱਖੀ ਸਰੀਰ ਦੇ ਖੂਨ ਜਾਂ ਚਮੜੀ ਨੂੰ ਬਰੀਕੀ ਨਾਲ ਮਾਇਕਰੋਸਕੋਪ ਵਿੱਚ ਦੇਖਿਆ ਜਾਵੇ ਤਾਂ ਸਾਨੂੰ ਛੋਟੇ –ਛੋਟੇ ਜੀਵਾਣੂ ਦਿਖਾਈ ਦੇਣਗੇ, ਜਿਨ੍ਹਾਂ ਦੀ Individual Energy ਹੁੰਦੀ ਹੈ, ਜਿਸ ਐਨਰਜੀ (ਊਰਜਾ) ਨਾਲ ਅਸੀਂ ਬਣੇ ਹੋਏ ਹਾਂ। ਇਸ ਲਈ ਮਨੁੱਖੀ ਸਰੀਰ ਵਿੱਚ ਚਾਰ ਤੱਤ ਅਤੇ ਐਨਰਜੀ (ਊਰਜਾ) ਵਿੱਚ Third ਪਾਰਟੀ/ਆਤਮਾ ਨਾਮ ਦੀ ਕੋਈ ਚੀਜ ਹੁੰਦੀ ਹੀ ਨਹੀਂ ਹੈ। (ਇਨਾ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਥੇ ਆਤਮਾ ਅਤੇ ਪ੍ਰਮਾਤਮਾ ਵਰਗੇ ਸ਼ਬਦਾਂ ਦੀ ਵਰਤੋਂ ਨਹੀ ਕੀਤੀ ਜਾ ਸਕਦੀ, ਜਿਸ ਨਾਲ ਇਹ ਸਿੱਧ ਹੋਵੇ ਕਿ ਸਾਡੇ ਸਰੀਰ ਨਾਲ ਜਾਂ ਇਸ ਦੀ ਬਣਤਰ ਨਾਲ ਸਿਵਾਏ ਕੁਦਰਤ ਤੋਂ ਆਤਮਾ ਅਤੇ ਪ੍ਰਮਾਤਮਾ ਦਾ ਕੋਈ ਸਬੰਧ ਮਨੁੱਖ ਨਾਲ ਹੈ) ਜਿਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਬੁੱਧ ਧੰਮ ਤਰਕਵਾਦੀ/ਵਿਗਿਆਨਵਾਦੀ/ਕੁਦਰਤਵਾਦੀ ਹੈ ਅਤੇ ਇੱਥੇ ਚਮਤਕਾਰ ਲਈ ਕੋਈ ਜਗ੍ਹਾ ਨਹੀ ਹੈ।
ਅੰਤ- ਅੱਜ ਕੁੱਝ ਧਾਰਮਿਕ ਪ੍ਰਚਾਰਕ ਉਪਰੋਕਤ ਉਦਾਹਰਣ ਨੂੰ ਆਪਣੀ ਨਿੱਜੀ ਸੁਆਰਥ ਭਾਵਨਾ ਜਾਂ ਅਧੂਰੀ ਜਾਣਕਾਰੀ ਹੋਣ ਕਾਰਨ ਪ੍ਰਚਾਰ ਰਹੇ ਹਨ ਕਿ ਮਨੁੱਖ ਦੀ ਜਦੋਂ ਮੋਤ ਹੁੰਦੀ ਹੈ ਤਾਂ ਸਰੀਰ ਚੋਂ ਆਤਮਾ ਬਾਹਰ ਨਿਕਲ ਜਾਦੀ ਹੈ ਅਤੇ ਉਹ ਪ੍ਰਮਾਤਮਾਂ ਦੁਆਰੇ ਜਦੋਂ ਪਹੁੰਚਦੀ ਹੈ ਤਾ ਸਾਡੇ ਕਰਮਾਂ ਦਾ ਹਿਸਾਬ ਹੁੰਦਾ ਹੈ, ਜਿਸ ਨਾਲ ਅਸੀਂ ਨਰਕ ਅਤੇ ਸਵਰਗ ਵਿੱਚ ਸੁੱਟੇ ਜਾਂਦੇ ਹਾਂ। ਇਸ ਨਰਕ ਦੇ ਡਰ ਅਤੇ ਸਵਰਗ ਦੇ ਲਾਲਚ ਕਾਰਨ ਲੋਕ ਇਸ ਅੰਧ ਵਿਸ਼ਵਾਸ ਦੇ ਭੁਲੇਖੇ ਵਿੱਚ ਰਹਿੰਦੇ ਹਨ, ਜਿਸ ਨਾਲ ਉਹ ਕੁਦਰਤ (ਜੋ ਹਮੇਸ਼ਾ ਦਿਖਾਈ ਦੇਣ ਵਾਲਾ ਰੱਬ) ਛੱਡ ਕੇ ਮਨੁੱਖ ਦੁਆਰਾ ਬਣਾਏ ਅੱਲਗ ਅੱਲਗ ਰੱਬਾਂ ਨੂੰ ਪੂਜੀ ਜਾ ਰਹੇ ਹਨ ਅਤੇ ਕੁਦਰਤ ਨੂੰ ਤਬਾਹ ਕਰੀ ਜਾ ਰਹੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਮਰਨ ਤੋਂ ਬਾਅਦ ਉਨਾਂ ਦੀ ਆਤਮਾ ਨੂੰ ਸ਼ਾਤੀ ਮਿਲ ਸਕੇ ਅਤੇ ਉਹ ਸਵਰਗ ਅਸਾਨੀ ਨਾਲ ਜਾ ਸਕਣ ਅਤੇ ਚੁਰਾਸੀ ਦੇ ਗੇੜ੍ਹ ਤੋਂ ਛੁਟਕਾਰਾ ਮਿਲ ਸਕੇ ਪਰ ਅਸਲ ਵਿੱਚ ਉਹ ਭੁਲੇਖੇ ਵਿੱਚ ਹਨ, ਕਿਉਕਿ, ਜਿਸ ਕੁਦਰਤ ਨੂੰ ਉਹ ਤਬਾਹ ਕਰ ਰਹੇ ਹਨ, ਅਸਲ ਵਿੱਚ ਉਹ ਹੀ ਰੱਬ ਹੈ, ਜਿਸ ਦੁਆਰਾ ਸਹਿਦੇ ਸਹਿੰਦੇ ਸ੍ਰਿਸ਼ਟੀ ਦਾ ਵਿਕਾਸ ਹੋਇਆ ਹੈ ਨਾ ਕਿ ਕਿਸੇ ਪ੍ਰਮਾਤਮਾ ਨੇ ਇਸ ਸ੍ਰਿਸ਼ਟੀ ਨੂੰ ਕਿਤੇ ਬੈਠ ਕੇ ਸਿਰਜਿਆ ਹੈ।
ਸੰਦੇਸ਼ – ਅੱਜ ਦਾ ਮਨੁੱਖ ਰਾਹ ਗਲੀ ਜਾਂਦੇ ਹੋਏ ਆਪਣੇ ਰਾਸਤੇ ਵਿੱਚ ਪਈਆਂ ਦੋ ਜੁੜੀਂਆਂ ਇਟਾਂ ਨੂੰ ਤਾਂ ਮੱਥਾ ਜਰੂਰ ਟੇਕਦਾ ਹੈ ਪਰ ਜਿੱਥੇ ਕਿਤੇ ਦੋ ਬੁੱਧੀਜੀਵੀ ਮਨੁੱਖ ਵਿਚਾਰ ਕਰਦੇ ਹੋਣ ਉੱਥੇ ਖਲੋਣਾ ਜਾਂ ਬੈਠਣਾ ਵੀ ਪਸੰਦ ਹੀ ਨਹੀ ਕਰਦਾ। ਇਨ੍ਹਾ ਵਹਿਮਾਂ ਭਰਮਾਂ ਨੂੰ ਛੱਡ ਕੇ, ਬੁੱਧ ਦੇ ਤਰਕ ਵਾਦੀ ਅਤੇ ਵਿਗਿਆਨਕ ਸਿਧਾਤਾਂ ਤੇ ਚੱਲ ਕੇ, ਮਨੁੱਖ ਨੂੰ ਆਪਣਾ ਦ੍ਰਿਸ਼ਟੀਕੋਣ/ ਨਜਰੀਆ ਵਿਗਿਆਨਕ ਬਣਾਉਣਾ ਚਾਹਿਦਾ ਹੈ, ਚੰਗੇ ਕਰਮ ਕਰਨੇ ਚਾਹਿਦੇ ਹਨ ਅਤੇ ਪੰਜ ਸ਼ੀਲਾਂ ਅਤੇ ਹੋਰ ਬੁੱਧ ਦੀਆਂ ਸਿਖਿਆਵਾਂ ਦੀ ਪਾਲਣਾ ਕਰਨੀ ਚਾਹਿਦੀ ਹੈ, ਜੋ ਮਨੁੱਖੀ ਜੀਵਨ ਦੇ ਜਿਉਣ ਦਾ ਪੈਮਾਨਾ ਹੈ, ਜੋ ਕਿ ਅੱਜ ਸਮੇ ਦੀ ਮੰਗ ਵੀ ਹੈ । ਅੱਜ ਦੇ ਨੌਜੁਆਨ ਨੁੰ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਦਾ ਸੰਦੇਸ ਦਿੰਦੇ ਹੋਏ ਆਪਣਾ ਜੀਵਨ ਨਿਰਵਾਹ ਵਿਗਿਆਨਕ ਮਾਰਗ ਦਆਰਾ ਹੀ ਕਰਨਾ ਚਾਹਿਦਾ ਹੈ, ਉਹ ਮਾਰਗ ਭਾਵੇਂ ਕਾਈ ਵੀ ਹੋਵੇ ।