ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਅੱਜ ਸੀ ਪੀ ਆਈ ਐਮ ਬਰਾਂਚ ਗੋਬਿੰਦਪੁਰ ਵੱਲੋਂ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸਬਾਈ ਆਗੂ ਤੇ ਪਾਰਟੀ ਦੇ ਫਿਲੋਰ ਤੋਂ ( ਲੋਕ ਸਭਾ ਮੈਂਬਰ ) ਸਾਬਕਾ ਸੰਸਦ ਮੈਂਬਰ ਦੇ ਸਦੀਵੀ ਵਿਛੋੜੇ ਤੇ ਸਮੂਹ ਬਰਾਂਚ ਮੈਂਬਰਾਂ ਤੇ ਹਮਦਰਦਾਂ ਵੱਲੋਂ ਇਕੱਠੇ ਹੋ ਕੇ ਪਾਰਟੀ ਦਾ ਝੰਡਾ ਨੀਮਾ ਕੀਤਾ ਗਿਆ ਤੇ ਦੋ ਮਿੰਟ ਦਾ ਮੌਨ ਧਾਰ ਕੇ ਸੋਗ ਪ੍ਰਗਟ ਕੀਤਾ ਗਿਆ। ਜਿਸ ਵਿੱਚ ਹਾਜ਼ਰ ਮੈਂਬਰ, ਬਰਾਂਚ ਸਕੱਤਰ, ਹਰਬੰਸ ਬਿੱਲਾ ਬਰਾਂਚ ਸਕੱਤਰ ਕਮਲਜੀਤ ਸਿੰਘ ਰੱਕੜ, ਕਾਮਰੇਡ ਚਰਨ ਦਾਸ, ਕਾਮਰੇਡ ਗੁਰਦੇਵ ਰਾਮ, ਕੇਵਲ ਰਾਮ ,ਮਨਜੀਤ ਰਾਮ, ਲਕਸ਼ਮਾਣ ਸਿੰਘ , ਮੌਜੂਦਾ ਸਰਪੰਚ ਸਤਪਾਲ ਲੌਂਗੀਆ , ਸਾਬਕਾ ਸਰਪੰਚ ਅਮਰਜੀਤ ਕਲੇਰ, ਡਾਕਟਰ ਕੁਲਦੀਪ ਮਲ, ਮਹਿੰਦਰ ਕਪੂਰ, ਲੰਬੜਦਾਰ ਦਰਸ਼ਨ ਸਿੰਘ, ਲੰਬੜਦਾਰ ਰਸਪਾਲ ਸਿੰਘ, ਸਾਬਕਾ ਸਰਪੰਚ ਕੁਲਵੰਤ ਸਿੰਘ, ਗਿਆਨ ਸਿੰਘ ਰਾਏ, ਨਿਰਮਲ ਸਿੰਘ ਰਾਏ, ਬਿੰਦਰ ਬਾਵਾ ਜੀ, ਬੀਬੀ ਗੁਰਦੇਵ ਕੌਰ, ਮਨਦੀਪ ਕੌਰ ਸੀਤੋ, ਸਿੱਖ ਨੈਸ਼ਨਲ ਕਾਲਜ ਬੰਗਾ ਦੇ ਸਾਬਕਾ ਪ੍ਰਧਾਨ ਕਾਮਰੇਡ ਮੱਖਰ ਸਿੰਘ, ਗੁਰਮੁਖ ਸਿੰਘ, ਐਨਆਰਆਈ ਵੱਲੋਂ ਅਫਸੋਸ ਪ੍ਰਗਟ ਕੀਤਾ ਗਿਆ ਯੂਐਸਏ ਤੋਂ ਕਾਮਰੇਡ ਸੁਖਵਿੰਦਰ ਸਿੰਘ ਢੱਲੂ ਵੱਲੋਂ ਵੀ ਸੋਗ ਸੰਦੇਸ਼ ਭੇਜਿਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj