ਅੱਜ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਪ੍ਰਤੀ ਜਾਗਰੂਕ ਕੀਤਾ –ਜਗਦੀਸ ਕੁਮਾਰ ਕੋਚ

 ਰਾਹੋਂ  (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਅੱਜ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕੀਤਾ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਵਿਖੇ, ਜਗਦੀਸ਼ ਕੁਮਾਰ ਵੇਟ ਲਿਫਟਿੰਗ ਕੋਚ ਸਾਹਿਬ ਨੇ ਬਚਿਆ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਪ੍ਰਤੀ ਜਾਗਰੂਕ ਕੀਤਾ, ਜਗਦੀਸ਼ ਕੁਮਾਰ ਆਪ ਵੀ ਆਲਇੰਡੀਆ ਇੰਟਰ ਯੂਨੀਵਰਸਿਟੀ 2 ਵਾਰ ਚੈਂਪੀਅਨ ਹੈ, ਅਤੇ ਆਲਇੰਡੀਆ ਪੁਲਿਸ ਗੇਮ ਵੀ ਦੋ ਵਾਰ ਚੈਂਪੀਅਨ ਰਿਹਾ ਅਤੇ ਜੁਨੀਅਰ ਨੈਸ਼ਨਲ ਰਿਕਾਰਡ ਹੋਲਡਰ ਹੈ, ਜਗਦੀਸ਼ ਕੁਮਾਰ ਨੇ ਆਪਣੇ ਖੇਡਾਂ ਪ੍ਰਤੀ ਤਜਰਬੇ ਵੀ ਬੱਚਿਆਂ ਨਾਲ ਸਾਂਝੇ ਕੀਤੇ ਅਤੇ ਜਗਦੀਸ਼ ਕੁਮਾਰ ਨੇ ਦੱਸਿਆ ਕਿ ਜਸਵੀਰ ਸਿੰਘ ਓਲਾਪੀਅਨ ਤਿਆਰ ਕਰਨ ਪਿੱਛੋਂ ਵੀ ਉਹਨਾਂ ਦਾ ਹੀ ਹੱਥ ਹੈ, ਜਸਵੀਰ ਸਿੰਘ ਓਲਾਪੀਅਨ ਨੇ ਗੇਮ ਦੀ ਸ਼ੁਰੂਆਤ ਜਗਦੀਸ਼ ਕੁਮਾਰ ਕੋਲ ਕੀਤੀ ਅਤੇ ਵੇਟ ਲਿਫਟਿੰਗ ਦੀ ਤਕਨੀਕ ਜਗਦੀਸ਼ ਕੁਮਾਰ ਕੋਲੋਂ ਹੀ ਸਿੱਖੀ, ਜਗਦੀਸ਼ ਕੁਮਾਰ ਨੇ ਅਮਰਜੀਤ ਗੁਰੂ ਜੋ ਕਿ ਕਾਮਨਵੈਲਥ ਸਿਲਵਰ ਮੈਡਲ ਹੈ ਤਿਆਰ ਕੀਤਾ। ਜਗਦੀਸ਼ ਕੁਮਾਰ ਕੋਚ ਸਾਹਿਬ ਨੇ ਹੋਰ ਵੀ ਬਹੁਤ ਨੈਸ਼ਨਲ ਲੈਵਲ ਦੇ ਖਿਡਾਰੀ ਤਿਆਰ ਕੀਤੇ , ਇਹ ਸਭ ਖਿਡਾਰੀਆਂ ਵਾਰੇ ਜਾਣਕਾਰੀ ਬੱਚਿਆਂ ਨੂੰ ਦਿੱਤੀ, ਅਤੇ ਖੇਡਾਂ ਪ੍ਰਤੀ ਜਾਗਰੂਕ ਕੀਤਾ। ਇਸ ਸਮੇਂ ਵੇਟਲਿਫਟਰ ਏ ਐਸ ਆਈ ਮਨਜੀਤ ਕੁਮਾਰ ਵੀ ਨਾਲ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬੋਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਦੂਸਰੇ ਦਿਨ ਭੁੱਖ ਹੜਤਾਲ ‘ਤੇ ਬੈਠੇ ਹੋਏ ਬੋਧੀ ਭਿਖਸ਼ੂ।
Next articleਸਤਿਗੁਰ ਗੁਰੂ ਰਵਿਦਾਸ ਮਹਾਰਾਜ ਜੀ ਦਾ ਮਿਸ਼ਨ ਅਤੇ ਸੰਘਰਸ਼ ਵਾਰੇ ਮਿਸ਼ਨਰੀ ਗਾਇਕ ਜਸਵਿੰਦਰ ਲੋਹਟੀਆ ਜੀ ਨੇ ਜਾਣਕਾਰੀ ਦਿੱਤੀ