ਜਲੰਧਰ, (ਸਮਾਜ ਵੀਕਲੀ) (ਜੱਸਲ)-ਬੁੱਧ ਗਯਾ ਮੁਕਤੀ ਅੰਦੋਲਨ ਦੇ ਆਗੂ ਸ੍ਰੀ ਆਕਾਸ਼ ਲਾਮਾ ਜੀ ਪੰਜਾਬ ਫੇਰੀ ਦੇ ਤੀਸਰੇ ਦਿਨ ਅੱਜ ਮਹਾਂਬੁੱਧ ਵਿਹਾਰ ਸਿਧਾਰਥ ਨਗਰ ਜਲੰਧਰ ਵਿਖੇ ਸਵੇਰੇ 9 :30 ਵਜੇ ਪਹੁੰਚਣਗੇ। ਉਹਨਾਂ ਦੇ ਨਾਲ ਉਨਾਂ ਦੀ ਧਰਮ ਪਤਨੀ ਸ੍ਰੀਮਤੀ ਸ਼ਬੀਨਾ ਲਾਮਾ ਅਤੇ ਡਾ. ਹਰਬੰਸ ਵਿਰਦੀ ਯੂ.ਕੇ. ਵੀ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ। ਚੰਚਲ ਬੌਧ, ਹੁਸਨ ਲਾਲ ਬੌਧ, ਐਡਵੋਕੇਟ ਹਰਭਜਨ ਸਾਂਪਲਾ, ਬਲਦੇਵ ਰਾਜ ਜੱਸਲ ਆਦਿ ਨੇ ਉਪਾਸਕਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਪ੍ਰੋਗਰਾਮ ਤੋਂ ਬਾਅਦ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ।ਬਾਅਦ ਦੁਪਹਿਰ ਗੁਰਦਾਸਪੁਰ ‘ਚ ਜਨ ਸਭਾ ਨੂੰ ਸ੍ਰੀ ਲਾਮਾ ਜੀ ਸੰਬੋਧਨ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj