ਪੜ੍ਹਾਈ ਵਿੱਚ ਸਖਤ ਮਿਹਨਤ ਕਰਨ ਵਾਲਾ ਵਿਦਿਆਰਥੀ ਹੀ ਸਫਲਤਾ ਪ੍ਰਾਪਤ ਕਰਦਾ ਹੈ -ਪ੍ਰਿੰਸੀਪਲ ਡਾ. ਦਰਸ਼ਨ ਸਿੰਘ

ਜਲੰਧਰ (ਸਮਾਜ ਵੀਕਲੀ) (ਜੱਸਲ)-ਪੜ੍ਹਾਈ ਵਿੱਚ ਸਖਤ ਮਿਹਨਤ ,ਲਗਨ, ਦ੍ਰਿੜ ਨਿਸ਼ਚਾ ਕਰਨ ਵਾਲਾ ਵਿਦਿਆਰਥੀ ਹੀ ਸਫਲਤਾ ਪ੍ਰਾਪਤ ਕਰਦਾ ਹੈ ।ਇਹ ਵਿਚਾਰ ਅੱਜ ਮਾਨਯੋਗ ਮੁੱਖ ਮਹਿਮਾਨ ਡਾ. ਦਰਸ਼ਨ ਸਿੰਘ ਪ੍ਰਿੰਸੀਪਲ (ਰਿਟਾ.)ਤੇ ਉਪ ਸਿੱਖਿਆ ਅਫਸਰ (ਸਾਬਕਾ) ਹੁਸ਼ਿਆਰਪੁਰ ਨੇ ਡਾ. ਬੀ .ਆਰ .ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ,ਜਲੰਧਰ ਵਿਖੇ ਕਹੇ। ਉਨ੍ਹਾਂ ਡਾ. ਅੰਬੇਡਕਰ ਜੀ ਦੇ ਸਿਧਾਂਤ ‘ਪੜ੍ਹੋ ,ਜੁੜੋ ਤੇ ਸੰਘਰਸ਼ ਕਰੋ’ ‘ਤੇ ਚੱਲਣ ਲਈ ਬੱਚਿਆਂ ਨੂੰ ਪ੍ਰੇਰਿਆ। ਵਾਤਾਵਰਣ ‘ਤੇ ਬੋਲਦਿਆਂ ਉਹਨਾਂ ਕਿਹਾ ਕਿ ਸਾਨੂੰ ਨਿੰਮ ਦੀ ਦਾਤਣ ਕਰਨੀ ਚਾਹੀਦੀ ਹੈ, ਜੋ ਸਿਹਤ ਅਤੇ ਦੰਦਾਂ ਲਈ ਕਾਫੀ ਗੁਣਕਾਰੀ ਹੁੰਦੀ ਹੈ। ਪ੍ਰਿੰਸੀਪਲ ਡਾ. ਦਰਸ਼ਨ ਸਿੰਘ ਜੀ ਨੇ ਆਪਣੇ ਜ਼ਿੰਦਗੀ ਦੇ ਤਜ਼ਰਬੇ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਮੈਂ ‘ਡਾਕਟਰ ਦੀ ਉਪਾਧੀ'(ਪੀ.ਐਚ.ਡੀ) ਲੈਣ ਲਈ ਬਹੁਤ ਸਖਤ ਮਿਹਨਤ, ਲਗਨ, ਇਕਾਗਰਤਾ ਨਾਲ ਪੜ੍ਹਾਈ ਕੀਤੀ ਹੈ। ਬੱਚਿਓ , ਤੁਹਾਨੂੰ ਵੀ ਉੱਚੀ ਤੇ ਸੁਚਾਰੂ ਸਿੱਖਿਆ ਪ੍ਰਾਪਤ ਕਰਨ ਲਈ ਪੜ੍ਹਾਈ ਵਿੱਚ ਜੱਦੋ- ਜਹਿਦ ਕਰਨ ਦੀ ਜਰੂਰਤ ਹੈ। ਸਮਾਗਮ ਉਪਰੰਤ ਸਕੂਲ ਦੇ ਪ੍ਰਬੰਧਕਾਂ , ਪ੍ਰਿੰਸੀਪਲ ,ਸਮੂਹ ਸਟਾਫ ਤੇ ਵਿਦਿਆਰਥੀਆਂ ਵਲੋਂ ਮਾਨਯੋਗ ਪ੍ਰਿੰਸੀਪਲ ਡਾ. ਦਰਸ਼ਨ ਸਿੰਘ ਜੀ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਤੇ ਪ੍ਰਿੰਸੀਪਲ ਵੱਲੋਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਤਸਵੀਰ ‘ਤੇ ਫੁੱਲ ਮਲਾਵਾਂ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਉਪਰੰਤ ਸਕੂਲ ਦੇ ਪ੍ਰਿੰਸੀਪਲ ਪਰਮਜੀਤ ਜੱਸਲ ਵਲੋਂ ਮੁੱਖ ਮਹਿਮਾਨ ਡਾ. ਸਾਹਿਬ ਜੀ ਦਾ ਸਕੂਲ ਵਿੱਚ ਪਹੁੰਚਣ ‘ਤੇ ਨਿੱਘਾ ਸਵਾਗਤ ਤੇ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਵੱਲੋਂ ਮੁੱਖ ਮਹਿਮਾਨ ਡਾ. ਸਾਹਿਬ ਜੀ ਦਾ ਸਿਰਪਾਓ ਨਾਲ ਸਨਮਾਨ ਕੀਤਾ ਗਿਆ । ਮਾਨਯੋਗ ਡਾ. ਸਾਹਿਬ ਵੱਲੋਂ ਆਪਣੀਆਂ ਹੱਥ -ਲਿਖਤ ਕਿਤਾਬਾਂ-ਤਪੱਸਵਣ (ਨਾਵਲ), ਬਿਰਧ ਆਸ਼ਰਮ ਤੋਂ ਵਾਪਸੀ (ਨਾਵਲ), ਇੱਕ ਹੋਰ ਸ਼ੋਭਾ ਸਿੰਘ (ਨਾਵਲ)ਆਦਿ ਸਕੂਲ ਲਾਇਬਰੇਰੀ ਨੂੰ ਦਾਨ ਕੀਤੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸ੍ਰੀ ਖੁਰਾਲਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬੜੀ ਧੂਮਧਾਮ ਨਾਲ ਮਨਾਇਆ ਗਿਆ
Next articleਸਰਬੱਤ ਦਾ ਭਲਾ ਟਰੱਸਟ ਵਲੋਂ ਬਾਲਿਆਂਵਾਲੀ ਵਿਖੇ ਮੁਫ਼ਤ ਮੈਡੀਕਲ ਕੈਂਪ