ਪਿੰਡ ਵਾਸੀਆਂ ਨੂੰ ਜਿੰਨ ਦੇ ਸਾਏ ਤੋਂ ਮੁਕਤ ਕੀਤਾ – ਤਰਕਸ਼ੀਲ

ਮਾਸਟਰ ਪਰਮ ਵੇਦ 
ਮਾਸਟਰ ਪਰਮ ਵੇਦ 
(ਸਮਾਜ ਵੀਕਲੀ)  ਮੈਨੂੰ ਯਾਦ ਹੈ ਕਿ ਕਈ ਸਾਲ ਪਹਿਲਾਂ ਜਦ ਮੈਂ  ਤਰਕਸ਼ੀਲ  ਸੁਸਾਇਟੀ  ਪੰਜਾਬ ਇਕਾਈ ਲਹਿਰਾਗਾਗੇ ਵਿਚ  ਕੰਮ  ਕਰਦਾ ਸੀ, ਇਕਾਈ ਕੋਲ ਹਰਿਆਣੇ  ਦੇ ਸ਼ਹਿਰ ਟੁਹਾਣੇ ਨੇੜਲੇ ਇੱਕ ਪਿੰਡ  ਦੀ ਪੰਚਾਇਤ ਆਈ
 ਤੇ ਕਹਿੰਦੀ ,”ਸਾਡੇ ਪਿੰਡ ਬਹੁਤ ਵੱਡਾ ਜਿੰਨ ਆ ਗਿਆ ਹੈ,  ਉਹ ਕਦੇ ਕੁੱਤਾ ਬਣ ਜਾਂਦਾ ਤੇ ਬਿੱਲਾ।ਅਸੀਂ ਪਿੰਡ ਵਾਲੇ ਅਸਲੇ ਸਮੇਤ ਕੋਠਿਆਂ ਤੇ ਚੜ੍ਹ ਕੇ ਸੌਂਦੇ ਹਾਂ, ਬਹੁਤ ਸਿਆਣਿਆਂ ਨੂੰ ਬੁਲਾਇਆ ਹੈ ਪਰ ਕੋਈ ਵੀ ਜਿੰਨ ਨੂੰ ਫੜ ਨਹੀਂ ਸਕਿਆ। ਅਸੀਂ ਪਿੰਡ ਦੇ ਬਹੁਤ ਸਾਰੇ ਕੁੱਤੇ,ਬਿੱਲੇ ਖਤਮ ਕਰ ਦਿੱਤੇ ਹਨ। ਜਿੰਨ ਕਾਬੂ ਨਹੀਂ ਆਉਂਦਾ।  ਅਸੀਂ ਰਾਤ ਨੂੰ ਪਹਿਰਾ ਵੀ ਦਿੰਦੇ ਹਾਂ ,ਪਰ ਸਾਡੀ ਸਮਝ ਵਿੱਚ ਨਹੀਂ ਆ ਰਿਹਾ ਹੈ। ਸਾਡੇ ਬਹੁਤ ਸਾਰੇ ਪਰਿਵਾਰ ਪਿੰਡ ਛੱਡਣ ਦੀ ਤਿਆਰੀ ਵਿੱਚ ਬੈਠੇ ਨੇ।”  ਇਕ ਅਖ਼ਬਾਰ ਵਿਚ ਖ਼ਬਰ ਵੀ ਲੱਗ ਚੁੱਕੀ ਸੀ ਕਿ  ਪਿੰਡ ਦੇ ਜਿੰਨ ਨੇ ਬਹੁਤ  ਸਾਰੀਆਂ ਔਰਤਾਂ ਜ਼ਖਮੀ ਕਰ ਦਿੱਤੀਆਂ ਹਨ ਤੇ ਉਹ ਟੌਹਾਣੇ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਦੋ ਦਿਨ ਬਾਅਦ ਮੇਰੀ ਅਗਵਾਈ ਵਿੱਚ ਦੇਸ ਰਾਜ ,ਰਾਣਾ ਸਿੰਘ,ਜਗਦੀਸ਼ ਸਿੰਘ  ਗੁਰਮੇਲ ਸਿੰਘ  ਆਧਾਰਿਤ ਤਰਕਸ਼ੀਲ ਟੀਮ ਤਿੰਨ ਮੋਟਰਸਾਈਕਲ ‘ਤੇ ਸੰਬੰਧਿਤ ਪਿੰਡ ਪਹੁੰਚੀ। ਰਸਤੇ ਵਿੱਚ    ਅਸੀਂ ਦੇਸ ਰਾਜ ਦੇ ਜਾਣੂ ਦੇ ਪਿੰਡ ਰੁਕੇ   ,  ਲੱਸੀ ਪੀਤੀ
ਤੇ ਜਾਣ ਲੱਗਿਆਂ ਕਿਹਾ, ” ਆਓ ਖਨੌਰੇ ਦਾ ਜਿੰਨ ਫੜ ਕੇ ਲਿਆਈਏ,ਅਸੀਂ ਖਨੌਰੇ ਦਾ ਜਿੰਨ ਫੜਨ ਆਏ ਹਾਂ ।”ਉਨਾਂ ਨੇ ਕਿਹਾ,” ਜਿੰਨ ਬੜਾ ਖਤਰਨਾਕ ਹੈ, ਬੱਚ  ਕੇ ਰਈਓ। ਤੁਹਾਡੇ ਸਕੂਟਰਾਂ ਦੇ ਪਟਾਕੇ ਪਾ ਸਕਦੈ।” ਅਸੀਂ ਕਿਹਾ ਸਾਡੇ ਨਾਲ ਚੱਲੋ, ਕੁੱਝ ਨਹੀਂ ਹੋਵੇਗਾ।ਆਪਾਂ ਫੜ ਕੇ ਲਿਆਵਾਂਗੇ।ਉਹ ਸਹਿਮਤ ਨਾ ਹੋਏ।ਅਸੀਂ ਖਨੌਰੇ ਸਰਪੰਚ ਦੇ ਘਰ ਪਹੁੰਚ ਗਏ ।ਅਸੀਂ ਆਪਣੀ ਜਾਣ ਪਹਿਚਾਣ ਕਰਵਾਈ, ਉਹ ਬੜਾ ਖੁਸ ਹੋਇਆ।ਉਸ ਨੇ  ਕਿਹਾ,”ਸਾਡੀ ਪਰੇਸ਼ਾਨੀ ਦੂਰ ਕਰੋ,ਸਮੱਸਿਆ ਤੋਂ ਛੁਟਕਾਰਾ ਦਵਾਓ, ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ।”ਅਸੀਂ ਕਿਹਾ ,” ਤੁਹਾਡੀ ਸਮੱਸਿਆ ਦੂਰ ਕਰਨ ਆਏ ਹਾਂ, ਦੂਰ ਕਰਕੇ ਹੀ ਜਾਵਾਂਗੇ।ਸਾਡੀਆਂ ਹਦਾਇਤਾਂ ਦਾ ਪਾਲਣ ਕਰਨਾ।ਜੋ ਅਸੀਂ ਪੁੱਛੀਏ ਸਹੀ ਦਸਣਾ।”ਸਰਪੰਚ ਨੇ ਵਿਸਵਾਸ ਦਵਾਇਆ,” ਜਿਵੇਂ ਕਹੋਂਗੇ, ਉਵੇਂ ਕਰਾਂਗੇ, ਧੁਪੇ ਖੜਾਵੋਂਗੋ, ਖੜਾਂਗੇ।ਜੋ ਪੁਛੋਂਗੇ,ਸਪੱਸ਼ਟ ਦੱਸਾਂਗੇ।” ਮੈਂ ਕਿਹਾ,”ਜਿੰਨ ਨੇ  ਜਖਮੀ ਕੀਤੀਆਂ ਔਰਤਾਂ ਨਾਲ ਸਾਡੀ ਗਲ ਕਰਵਾਓ।ਜਿਨ੍ਹਾਂ ਜਿੰਨ ਦੇਖਿਆ, ਉਨਾਂ ਨਾਲ ਵੀ ਸਾਨੂੰ ਮਿਲਾਓ।   ਉਸ ਨਾਲ ਵੀ ਗਲ ਕਰਵਾਓ,ਜਿਸ ਵਿਅਕਤੀ ਨੇ ਜਿੰਨ ਸਭ ਤੋਂ ਪਹਿਲਾਂ ਦੇਖਿਆ।”
 ਪਿੰਡ ਵਾਲਿਆਂ ਨੂੰ ਕੋਈ ਵੀ ਜ਼ਖ਼ਮੀ ਔਰਤ ਨਾ ਮਿਲੀ, ਜਿੰਨ  ਸੰਬੰਧੀ ਪਰਚਾਰੀ ਗਲ ਦੇ ਡਰ ਤੋਂ ਭੈਅ ਭੀਤ ਔਰਤਾਂ ਜ਼ਰੂਰ ਮਿਲੀਆਂ ।ਪਿੰਡ ਵਿੱਚ ਗੱਲ ਉੱਡੀ ਹੋਈ ਸੀ ਕਿ ਜਿੰਨ ਸਿਰਫ ਔਰਤਾਂ  ਨੂੰ ਦਿਖਦਾ ਹੈ।ਫਿਰ ਅਸੀਂ ਉਸ ਔਰਤ ਦੇ ਘਰ ਗਏ ਜਿਸ ਨੇ ਸਭ ਤੋਂ ਪਹਿਲਾਂ ਜਿੰਨ ਦੇਖਿਆ ਸੀ ਤੇ ਜਿੰਨ  ਦਾ ਖੌਫ ਫੈਲਾਇਆ ਸੀ ।ਜਿੰਨ ਦਾ ਡਰ ਫੈਲਾਉਣ ਵਾਲੀ ਕੁੜੀ ਦੀ ਮਾਂ
   ਨੇ ਕਿਹਾ ,”ਇਸ ਵਿੱਚ ਅਸਰ ਆਉਂਦਾ
ਹੈ ,ਮਾਤਾ ਆਉਂਦੀ ਹੈ ,ਅਸਰ ਦੌਰਾਨ ਇਸ ਨੂੰ ਸਭ ਕੁਝ ਪਤਾ ਲੱਗ ਜਾਂਦਾ ਹੈ ।ਇਹ ਤਾਂ ਇਹ ਵੀ ਦੱਸ ਸਕਦੀ ਹੈ ਕਿ ਤੁਸੀਂ ਕੀ ਖਾ ਕੇ ਆਏ ਹੋ ।” ਅਸੀਂ ਕਿਹਾ,” ਜੇ ਇਹ ਸਾਡੇ ਨਾਂ- ਪਤਾ ਦੱਸ ਦੇਵੇ ਤਾਂ ਅਸੀਂ ਤਰਕਸ਼ੀਲ ਸੁਸਾਇਟੀ ਵਲੋਂ ਰੱਖਿਆ ਨਗਦ ਇਨਾਮ ਦੇਵਾਂਗੇ। ”  ਮਾਂ ਕਹਿੰਦੀ ,”ਇਸ ਵਿਚ ਸ਼ਨੀਵਾਰ ਨੂੰ ਅਸਰ ਆਉਂਦਾ ਹੈ, ਫਿਰ ਇਹ ਪੁੱਛਾਂ  ਵੀ ਦਿੰਦੀ ਹੈ ।ਸਹੀ 11ਵਜੇ ਚੌਂਕੀ ਲਾਉਂਦੀ ਹੈ।” ਅਸੀਂ ਕਿਹਾ ਅਜ ਸ਼ਨੀਵਾਰ ਹੀ ਹੈ, ਅਸੀਂ 11 ਵਜੇ ਆਵਾਂਗੇ ਤੇ ਇਸ  ਦੀ ਸ਼ਕਤੀ /ਕਰਾਮਾਤ ਦੀ ਪਰਖ ਕਰਾਂਗੇ ।ਫਿਰ ਅਸੀਂ ਜਿੰਨ ਦੇ ਡਰ ਤੋਂ ਪੀਡ਼ਤ ਪਰਿਵਾਰਾਂ ਦਾ ਹਾਲ ਪੁੱਛਣ ਪਿੰਡ ਦਾ ਚੱਕਰ ਲਾਇਆ । ਸਿਰਫ਼ ਇਕ ਹੀ ਪਰਿਵਾਰ ਦੀ  ਔਰਤ ਨੇ ਕਿਹਾ ,” ਇੱਕ ਰਾਤ ਜਿੰਨ ਸਾਡੇ ਘਰ ਆ ਗਿਆ ਸੀ । ਜਦੋਂ ਅਸੀਂ ਲਾਈਟ ਲਾਈ ਜਿੰਨ ਭੱਜ ਗਿਆ। ਸਾਨੂੰ ਬੜਾ ਡਰ ਲੱਗਦਾ ਹੈ, ਨੀਂਦ ਨਹੀਂ ਆਉਂਦੀ।” ਅਸੀਂ ਕਿਹਾ ਕਿ ਜਿੰਨ ਤੁਹਾਡੇ ਤੋਂ ਡਰਦਾ ਹੈ, ਡਰ ਕੇ ਭੱਜਦਾ ਹੈ  ।ਤੁਸੀ ਕਿਉਂ ਡਰਦੇ ਹੋਂ,ਤੁਹਾਨੂੰ ਡਰਨਾ ਨਹੀ ਚਾਹੀਦੀ।
  ਗੱਲਾਂ ਬਾਤਾਂ ਰਾਹੀਂ ਅਸੀਂ ਉਨ੍ਹਾਂ ਦਾ ਡਰ ਦੂਰ ਕੀਤਾ।ਇਕ ਔਰਤ ਕਹਿੰਦੀ,”ਰਾਤ ਜਿੰਨ ਸਾਡੇ ਜੱਗ ਵਿੱਚੋਂ ਦੁੱਧ ਪੀ ਗਿਆ।” ਅਸੀਂ ਕਿਹਾ ਸਾਡੀ ਸਮਝ ਮੁਤਾਬਿਕ ਦੁੱਧ ਬਿੱਲੀ ਨੇ ਪੀਤਾ ਹੈ।ਮੇਰੇ ਇਹ ਕਹਿੰਦਿਆਂ ਕਹਿੰਦਿਆਂ  ਬਿੱਲੀ ਨੇ ਦਰਸ਼ਨ ਦੇ ਦਿੱਤੇ।ਇੰਨੇ ਨੂੰ ਗਿਆਰਾਂ ਵੱਜ ਚੁੱਕੇ ਸੀ ਅਸੀਂ ਅਸਰ  ਆਉਣ ਵਾਲੀ ਤੇ ਸਭ ਤੋਂ ਪਹਿਲਾਂ ਜਿੰਨ ਦਾ ਭੈਅ ਪੈਦਾ ਕਰਨ ਵਾਲੀ ਔਰਤ ਦੇ ਘਰ ਪਹੁੰਚੇ।ਅਸੀਂ ਕਿਹਾ,” ਚਲੋ ਸਮਾਂ ਹੋ ਗਿਆ ਹੈ,ਆਪਣੀ ਚੌਂਕੀ ਲਾਓ ਤੇ ਸਾਡੇ ਨਾਂ ਦੱਸੋ।”  ਪਿੰਡ ਦੇ ਲੋਕ ਸਾਡੇ ਨਾਲ ਸਨ।ਥੋੜੇ ਸਮੇਂ ਬਾਅਦ ਜਵਾਬ ਆਇਆ ,”ਅੱਜ ਚੌਂਕੀ ਨਹੀਂ ਲੱਗਦੀ,ਅਜ ਅਸਰ ਨਹੀਂ ਆ ਰਿਹਾ, ਇਹ ਤਾਂ ਡਰ ਰਹੀ ਹੈ।” ਅਸੀਂ ਕਿਹਾ “ਆਪਣੇ ਪੀਰ ਜਾਂ ਦੇਵੀ ਨੂੰ ਪਰਗਟ ਕਰਕੇ ਸਾਡੇ ਨਾਂ ਦੱਸੋ।” ਸਾਡੇ ਵਾਰ ਵਾਰ ਕਹਿਣ ਤੇ ਵੀ ਉਨ੍ਹਾਂ ਸਾਡੀ ਗੱਲ ਦਾ ਕੋਈ  ਜਵਾਬ ਨਹੀਂ ਦਿੱਤਾ।ਉਥੇ ਖੜੇ ਇਕ ਵਿਅਕਤੀ ਨੇ ਉੱਚੀ ਤੇ ਜ਼ਾਨਦਾਰ ਆਵਾਜ਼ ਵਿਚ ਕਿਹਾ,” ਪਹਿਲਾਂ ਭਕਾਈ ਕਿਉਂ ਮਾਰੀ ਸੀ।” ਫਿਰ ਅਸੀਂ ਅਸਰ ਵਾਲੀ ਔਰਤ ਨਾਲ ਜਿੰਨ ਦਿਸਣ ਵਾਲੀ ਗਲ ਕਰਨੀ ਚਾਹੀ।ਸਾਡੇ ਸਵਾਲਾਂ ਦੇ ਜਵਾਬ ਉਸਦੀ ਮਾਂ ਨੇ ਦਿੱਤੇ।ਉਸਨੇ ਕਿਹਾ,” ਉਸ ਦਿਨ,ਜਿਸ ਸਮੇਂ ਜਿੰਨ ਸਾਡੀ ਕੁੜੀ ਕੋਲ ਆਇਆ।ਮੈਂ ਉਸ ਸਮੇਂ ਰਸੋਈ ਵਿੱਚ ਸੀ।ਮੈਂ ਕੁੜੀ ਨੂੰ ਉਸ ਨਾਲ ਗੱਲਾਂ ਕਰਦੇ ਸੁਣਿਆ।ਜਦ ਮੈਂ ਗਈ ਤਾਂ ਜਿੰਨ ਭਜ ਗਿਆ ਤੇ ਜਾਂਦੇ ਜਾਂਦੇ ਨਲਕੇ ਦੀ ਹੱਥੀ ਦੂਹਰੀ ਕਰ ਗਿਆ।”
ਇਸ ਸਮੇਂ ਬਹੁਤ ਸਾਰੇ ਲੋਕ ਇਕਠੇ ਹੋ ਚੁੱਕੇ ਸਨ।ਵਿੱਚੋਂ ਇਕ   ਕੱਟਿਆਂ ਦੇ ਵਪਾਰੀ ਵਿਅਕਤੀ ਨੇ ਕਿਹਾ,” ਉਸ ਦਿਨ ਮੈਂ ਕੋਠੇ ਤੇ ਪਿਆ ਸੀ ਤੇ ਜਿੰਨ ਰਿੱਛ ਬਣਿਆ ਮੈਂ ਆਪ ਦੇਖਿਆ ਜਦ ਮੈਂ ਉਸ ਨੂੰ ਫੜਨ ਦੀ ਕੋਸਿਸ਼ ਕੀਤੀ ਤਾਂ ਉਹ ਮੇਰਾ ਗੁੱਟ ਜ਼ਖਮੀ ਕਰ ਗਿਆ।”
ਅਸੀਂ ਉਨ੍ਹਾਂ ਦੀਆਂ ਥੋਥੀਆਂ ਤੇ ਬਿਨ ਪੈਰ ਸਿਰ ਵਾਲੀਆਂ ਝੂੱਠੀਆਂ ਗੱਲਾਂ  ਸੁਣੀਆਂ।ਅਸੀਂ ਲੋਕਾਂ ਨੂੰ ਕਿਹਾ,” ਅਸੀਂ ਸਾਰੀਆਂ ਗੱਲਾਂ ਦੀ ਵਿਗਿਆਨਕ ਵਿਆਖਿਆ ਕਰਾਂਗੇ।ਸਾਨੂੰ ਪਤਾ ਹੈ ਕਿ ਇਸ ਦੁਨੀਆਂ ਵਿੱਚ ਕਿਤੇ ਵੀ ਜਿੰਨ ,ਭੂਤ ਪਰੇਤ ਨਹੀਂ।ਕਹੀਆਂ ਸੁਣੀਆਂ ਗੱਲਾਂ ਦਾ ਅਸਰ ਜਰੂਰ ਹੈ।ਸੁਣ ਸੁਣ ਕੇ ਤੁਸੀਂ ਡਰੀ ਜਾਂਦੇ ਹਾਂ, ਡਰਾਉਣ ਵਾਲੇ ਡਰਾਈ ਜਾਂਦੇ ਹਨ। “ਮੈਂ ਕਿਹਾ ,”ਸਭ ਤੋਂ ਪਹਿਲਾਂ ਜਿੰਨ ਤੋਂ ਜਖਮੀ ਹੋਈ ਕੋਈ ਵੀ  ਔਰਤ ਸਾਨੂੰ ਨਹੀਂ ਮਿਲੀ, ਦੂਜੀ ਗਲ ਜਿਥੋਂ ਗਲ ਸੁਰੂ ਹੋਈ ਜਿਸ ਨੇ ਜਿੰਨ ਦਾ ਖੌਫ ਫੈਲਾਇਆ ,ਉਹ ਸਾਡੇ ਮੱਥੇ ਨਹੀਂ ਲੱਗੀ, ਸਾਡੇ ਨਾਲ ਗਲ ਨਾ ਕਰ ਸਕੀ, ਤੁਸੀਂ ਸਿਰਫ਼ ਪਰਚਾਰੀ ਗਲ ਤੋਂ ਡਰੇ ਹੋਏ ਹੋਂ,ਤੁਸੀਂ  ਖਾਸ ਕਰਕੇ ਔਰਤਾਂ ਜਿੰਨ ਦੇ ਫੋਬੀਏ ਦੀਆਂ ਸ਼ਿਕਾਰ ਹਨ।”
ਉਸ ਦੀ ਮਾਂ ਦਾ ਕਹਿਣਾ ਹੈ ਕਿ ਜਿੰਨ  ਜਾਂਦੇ ਸਮੇਂ ਨਲਕੇ  ਦੀ ਹੱਥੀ ਦੂਹਰੀ ਕਰ ਗਿਆ।ਇੱਕ ਕਹਿੰਦਾ ਜਿੰਨ ਜਾਂਦੇ ਸਮੇਂ ਰਿੱਛ ਬਣ ਗਿਆ ਤੇ ਗੁਟ ਜਖਮੀ ਕਰ ਗਿਆ।
 ਚਲੋ ਆਪਾਂ ਹੁਣ ਉਨਾਂ ਨੂੰ ਬੁਲਾ ਕੇ ਸਵਾਲ ਜਵਾਬ ਕਰਦੇ ਹਾਂ ਤੇ ਉਨਾਂ ਨੂੰ ਝੂਠੇ ਸਾਬਤ ਕਰਦੇ ਹਾਂ। ਕੱਟਿਆਂ ਦੇ ਵਪਾਰੀ ਨੂੰ ਮੈਂ ਕਿਹਾ
 , “ਰਿੱਛ ਬਣਿਆ ਜਿੰਨ ਤੇਰਾ ਗੁਟ ਜ਼ਖਮੀ ਕਰ ਗਿਆ ,ਤੁਸੀਂ ਆਪਣੇ ਗੁਟ ਤੇ ਜਿਸ ਡਾਕਟਰ ਤੋਂ ਪੱਟੀਆਂ ਕਰਾਈਆਂ, ਉਸ ਦਾ ਪਤਾ ਦੱਸੋ।”
ਉਸ ਦੇ ਗੁਟ ਤੇ ਜਖਮ ਦੇ ਨਿਸ਼ਾਨ ਨਹੀਂ ਸਨ
 ਉਸ ਦਾ ਝੂਠ ਸਪਸ਼ਟ ਸੀ।।ਫਿਰ ਅਸੀਂ ਜਿੰਨ ਦੀ ਅਫਵਾਹ ਫੈਲਾ ਕੇ ਉਸ ਦਾ ਡਰ ਪੈਦਾ ਕਰਨ ਵਾਲੀ ਔਰਤ ਦੀ ਮਾਂ ਤੋਂ ਪੁੱਛਿਆ,,” ਤੁਸੀਂ ਕਹਿੰਦੇ ਹੋਂ ਜਦੋ ਤੁਸੀਂ ਕੁੜੀ ਕੋਲ ਗਏ ਜਿੰਨ ਭਜ ਗਿਆ ਤੇ ਜਾਂਦੇ ਸਮੇਂ ਨਲਕੇ  ਦੀ ਹੱਥੀ ਦੂਹਰੀ ਕਰ ਗਿਆ।ਸਾਨੂੰ ਉਹ ਨਲਕੇ ਦੀ ਹੱਥੀ ਦਿਖਾਓ।” ਉਹ ਡੌਰ ਭੌਰ ਹੋ ਗਈ,ਪੂਰੀ ਘਬਰਾ ਗਈ ,ਨਲਕੇ ਦੀ ਦੂਹਰੀ ਹੋਈ ਹੱਥੀ  ਲਿਆ ਕੇ ਨਹੀਂ ਦਿਖਾ ਸਕੀ।ਉਸ ਦਾ ਝੂਠ ਵੀ ਨੰਗੇ ਚਿੱਟੇ  ਦਿਨ ਦੀ ਤਰ੍ਹਾਂ ਸਪੱਸ਼ਟ ਸੀ।”
ਮੈਂ ਫਿਰ ਪਿੰਡ ਪੰਚਾਇਤ ਸਮੇਤ ਇਕੱਠੇ ਹੋਏ ਲੋਕਾਂ ਨੂੰ ਕਿਹਾ ਕਿ ਭੂਤ ਪਰੇਤ ਨਾਂ ਦੀ ਕੋਈ ਚੀਜ, ਇਸ ਦੁਨੀਆਂ ਵਿਚ ਨਹੀਂ।ਸਭ ਕਲਪਿਤ ਹਨ।ਇਹ ਅਖੌਤੀ ਸਿਆਣੇ ਆਪਣੇ ਮਤਲਬ ਲਈ ਤੁਹਾਡੇ ਅੰਦਰ ਇਨ੍ਹਾਂ ਦਾ ਡਰ ਪੈਦਾ ਕਰਕੇ ਤੁਹਾਡੀ ਆਰਥਿਕ, ਮਾਨਸਿਕ ਅਤੇ ਸਰੀਰਕ ਲੁੱਟ ਕਰਦੇ ਨੇ: ,ਉਹ ਡਰਾਈ ਜਾਂਦੇ ਹਨ,ਤੁਸੀਂ ਡਰੀ ਜਾਦੇ ਹੌ,ਉਹ ਲੁੱਟੀ ਜਾਂਦੇ ਹਨ,ਤੁਸੀਂ ਲੁੱਟ ਕਰਾਈ ਜਾਂਦੇ ਹੋ ।ਨਾ ਔਰਤ ਵਿੱਚ ਕੋਈ ਪੀਰ,ਦੇਵੀ ਵਗੈਰਾ ਪਰਗਟ ਹੋਈ।ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਝੂਠੀਆਂ ਸਾਬਤ ਹੋਈਆਂ,ਕਿਸੇ ਵੀ ਪਰਚਾਰੀ ਚੀਜ ਦਾ ਸਬੂਤ ਨਹੀਂ ਮਿਲਿਆ,ਅਸੀਂ ਸੁਣੀ,ਸੁਣਾਈ ਗਲ ਦੀ ਪਰਖ ਕਰਦੇ ਹਾਂ, ਅੱਖਾਂ ਬੰਦ ਕਰਕੇ ਨਹੀ ਮੰਨਦੇ, ਪਰਖ ਕਰਨਾ ਹੀ ਤਰਕਸ਼ੀਲਤਾ ਹੈ।  ਤੁਸੀਂ ਵੀ ਪਾਰਖੂ ਬਣੋ। ਲਾਈਲੱਗਤਾ, ਅੰਧਵਿਸ਼ਵਾਸ ਤਿਆਗੋ ਆਪਣੀ ਸੋਚ ਨੂੰ ਵਿਗਿਆਨਕ ਬਣਾਓ।
ਦੂਜੇ ਸਾਥੀਆਂ ਨੇ ਵੀ ਵਿਚਾਰ ਰੱਖੇ ਤੇ ਲੋਕਾਂ ਨੂੰ ਜਿੰਨ ਤੋਂ ਭੈਅ ਮੁਕਤ ਕੀਤਾ। ਪਰਾਪਤ ਕੀਤੀ ਜਾਣਕਾਰੀ ਅਨੁਸਾਰ ਖਨੌਰੇ ਪਿੰਡ ਸਮੇਤ ਇਲਾਕੇ ਦੇ ਪਿੰਡਾਂ ਵਿੱਚ ਜਿੰਨ ਦਾ ਖੌਫ ਸੀ। ਜਿਹੜਾ ਸਾਡੇ ਜਾਣ ਉਪਰੰਤ ਖਤਮ ਸੀ ਤੇ ਲੋਕਾਂ ਨੇ  ਭੈਅ ਮੁਕਤ ਹੋ ਕੇ ਸੌਖਾ ਸਾਹ ਲੈਣਾ ਸੁਰੂ ਕਰ ਦਿਤਾ ਸੀ।ਲੋਕ ਸਾਡੀ ਵਿਗਿਆਨਕ ਵਿਆਖਿਆ ਤੇ ਪੜਤਾਲ ਤੋਂ ਪੂਰੇ ਸੰਤੁਸ਼ਟ ਤੇ ਖੁਸ਼ ਸਨ।ਉਨਾਂ ਦੇ ਮੁਰਝਾਏ ਚਿਹਰੇ ਖਿੜ ਗਏ ਸਨ।ਲੋਕਾਂ ਦੇ ਦਿਲ ਦਿਮਾਗ ਤੋਂ ਜਿੰਨ ਦਾ ਡਰ ਸਾਫ਼ ਕਰਦੇ ਹੋਏ ਅਸੀਂ ਉਥੋਂ ਚਾਲੇ ਪਾ ਦਿੱਤੇਂ
ਮਾਸਟਰ ਪਰਮ ਵੇਦ 
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
ਏ -86ਅਫਸਰ ਕਲੋਨੀ ਸੰਗਰੂਰ
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਨੌਕਰੀ ਘੁਟਾਲਾ ਮਾਮਲਾ: ਲਾਲੂ, ਤੇਜਸਵੀ ਤੇ ​​ਤੇਜ ਪ੍ਰਤਾਪ ਯਾਦਵ ਨੂੰ ਮਿਲੀ ਜ਼ਮਾਨਤ, ਜ਼ਮਾਨਤ ਕਰਨਾ ਪਵੇਗਾ ਪਾਸਪੋਰਟ
Next articleਏਅਰਫੋਰਸ ਦਾ ਏਅਰ ਸ਼ੋਅ ਦੇਖਣ ਆਏ ਹਜ਼ਾਰਾਂ ਲੋਕ, ਭਾਜੜ ਕਾਰਨ ਦਮ ਘੁੱਟਣ ਨਾਲ 5 ਲੋਕਾਂ ਦੀ ਮੌਤ