ਰੋਪੜ, (ਰਮੇਸ਼ਵਰ ਸਿੰਘ)- ਸਾਫ਼-ਸੁਥਰੀ ਗਾਇਕੀ ਨੂੰ ਪਸੰਦ ਕਰਨ ਵਾਲਾ ਗਾਇਕ ਦਲਜੀਤ ਚਾਹਲ ਆਪਣੇ ਨਵੇਂ ਆਏ ਗੀਤ ‘ਵਿੱਚ ਪ੍ਰਦੇਸਾ ਦੇ’ ਨਾਲ਼ ਸਰੋਤਿਆਂ ਦੀ ਪਸੰਦ ਬਣ ਗਿਆ ਹੈ। ਗੀਤ ਛੋਟਿਆਂ ਤੋਂ ਲੈ ਕੇ ਵੱਡਿਆਂ ਵਿੱਚ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਪੂਰੀ ਦੁਨੀਆਂ ਵਿੱਚ ਦਲਜੀਤ ਦਾ ਇਹ ਗੀਤ ਮੱਲਾਂ ਮਾਰ ਰਿਹਾ ਹੈ। ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਗੀਤ ਨੇ ਉਸ ਨੂੰ ਕਲਾਕਾਰਾਂ ਦੀ ਕਤਾਰ ਵਿੱਚ ਖੜਾ ਕਰ ਦਿੱਤਾ ਹੈ। ਗੀਤ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਮੇਰੇ ਪਿਤਾ ਜੀ ਮਸ਼ਹੂਰ ਗਾਇਕ ਜਗਜੀਤ ਚਾਹਲ ਨੂੰ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ। ਉਨ੍ਹਾਂ ਨੇ ਹੀ ਮੇਰੀ ਬਹੁਤ ਮਿਹਨਤ ਕਰਵਾ ਕੇ ਮੈਨੂੰ ਇਸ ਕਾਬਿਲ ਬਣਾਇਆ ਕਿ ਇਸ ਗੀਤ ਨੂੰ ਰਿਕਾਰਡ ਕਰਵਾ ਸਕਿਆ। ‘ਵਿੱਚ ਪ੍ਰਦੇਸਾਂ ਦੇ’ ਗੀਤ ਨੂੰ ਜਨਾਬ ਪਾਲ ਫਿਆਲੀ ਵਾਲਾ ਜੀ ਨੇ ਲਿਖਿਆ ਹੈ ਸੰਗੀਤ ਉਸਤਾਦ ਮਿਊਜ਼ਿਕ ਡਾਇਰੈਕਟਰ ਬੀਕਾ ਮਨਹਾਰ ਜੀ ਤਿਆਰ ਕੀਤਾ ਤੇ ਆਡੀਓ ਵੰਨ ਨੇ ਬਹੁਤ ਹੀ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ। ਉਨ੍ਹਾਂ ਦੀ ਪੂਰੀ ਟੀਮ ਦੀ ਮਿਹਨਤ ਸਦਕਾ ਅੱਜ ਇਸ ਗੀਤ ਨੂੰ ਹਰ ਪਾਸਿਉਂ ਸਲਾਹਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੂਰੇ ਪ੍ਰਾਜੈਕਟ ਵਿੱਚ ਉਨ੍ਹਾਂ ਦਾ ਸਭ ਨੇ ਬਹੁਤ ਸਾਥ ਦਿੱਤਾ ਹੈ। ਖਾਸ ਕਰਕੇ ਪਿਤਾ ਜਗਜੀਤ ਚਾਹਲ, ਬਲਜੀਤ ਟੰਡਨ, ਜੋਗਿੰਦਰ ਸੰਧੂ ਕਲਾਂ, ਸੁਰਜੀਤ ਖਾਨ, ਮੰਗੀ ਮਾਹਲ, ਸੋਹਣ ਸ਼ੰਕਰ, ਮੰਗਤ ਫੁਰਤੀਲਾ, ਦਲਵਿੰਦਰ ਦਿਆਲਪੁਰੀ, ਗੁਲਸ਼ਨ ਕੋਮਲ, ਪਰਮਜੀਤ ਧੰਜਲ ਅਤੇ ਪਾਲ ਫਿਆਲੀ ਵਾਲ਼ਾ ਨੇ। ਸੋ ਇਸ ਲਈ ਉਹ ਇਹਨਾਂ ਸਭਨਾਂ ਤੇ ਰੱਬ ਵਰਗੇ ਸਰੋਤਿਆਂ ਦੇ ਤਹਿ ਦਿਲੋਂ ਰਿਣੀ ਹਨ। ਬਹੁਤ ਜਲਦੀ ਉਹ ਅਗਲਾ ਗੀਤ ਵੀ ਸਰੋਤਿਆ ਦੀ ਝੋਲੀ ਪਾਉਣਗੇ ਤੇ ਹਮੇਸ਼ਾ ਚੰਗੇ/ਮਿਆਰੀ ਗੀਤ ਹੀ ਰਿਕਾਰਡ ਕਰਵਾਉਣਗੇ।