ਕੁਰਾਹੇ ਪਏ ਨੌਜਵਾਨਾਂ ਨੂੰ ਦੇਸ਼ ਦੇ ਖਿਲਾਫ ਨਹੀਂ ਚੱਲਣ ਦਿੱਤਾ ਜਾਵੇਗਾ

ਮੋਗਾ  (ਸਮਾਜ ਵੀਕਲੀ) ( ਪੱਤਰ ਪ੍ਰੇਰਕ) ਗ਼ਲਤ ਰਸਤਿਆਂ ‘ਤੇ ਚੱਲ ਕੇ ਅਤੇ ਗੈਂਗਸਟਰਾਂ ਦੇ ਗਰੁੱਪਾਂ ਵਿਚ ਮਿਲ ਕੇ ਕੁਰਾਹੇ ਪਏ ਨੌਜਵਾਨਾਂ ਨੂੰ ਦੇਸ਼ ਦਾ ਮਾਹੌਲ ਨਹੀਂ ਵਿਗਾੜਨ ਦਿੱਤਾ ਜਾਵੇਗਾ ‌। ਪੁਲਿਸ ਪ੍ਰਸ਼ਾਸਨ ਨੇ ਆਖਿਆ ਹੈ ਕਿ ਜਿਹੜੇ ਨੌਜਵਾਨ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਹਨ, ਉਹ ਜਲਦ ਪੁਲਿਸ ਦੀ ਗ੍ਰਿਫਤ ਵਿਚ ਹੋਣਗੇ ‌। ਪਿੰਡ ਮਾਹਲਾ ਕਲਾਂ ਦੇ ਅੰਮ੍ਰਿਤਪਾਲ ਸਿੰਘ ਨਾਂਅ ਦੇ ਨੌਜਵਾਨ ਨੇ ਗੈਂਗਸਟਰਾਂ ਦੇ ਗਰੁੱਪਾਂ ਵਿਚ ਪੈ ਕੇ ਮਾਹੌਲ ਵਿਗਾੜਨ ਦਾ ਕੰਮ ਕੀਤਾ ਹੈ, ਉਸ ਨੂੰ ਪੁਲਿਸ ਕਦੇ ਵੀ ਕਾਬੂ ਕਰ ਸਕਦੀ ਹੈ। ਪਤਾ ਲੱਗਾ ਹੈ ਕਿ ਉਕਤ ਨੌਜਵਾਨ ਅੰਮ੍ਰਿਤਪਾਲ ਸਿੰਘ ਦੇ ਨਾਮੀ ਗੈਂਗਸਟਰਾਂ ਨਾਲ ਸਬੰਧ ਰਹੇ ਹਨ ਅਤੇ ਉਹ ਕਈ ਵਾਕਿਆ ਵਿਚ ਸ਼ਾਮਲ ਦੱਸਿਆ ਜਾ ਰਿਹਾ ਹੈ। ਉਹ ਕਈ ਮਾਮਲਿਆਂ ਵਿੱਚ ਫਰਾਰ ਹੋਇਆ ਹੈ। ਉਹ ਆਪਣੇ ਸਮਾਜ ਤੋਂ ਬਾਗੀ ਹੋ ਕੇ ਚੱਲਿਆ ਹੈ, ਜਿਸ ਕਰਕੇ ਉਸਦੀ ਭਾਲ ਜਾਰੀ ਹੈ। ਪਿਛਲੇ ਦਿਨੀਂ ਇਕ ਲੁੱਟ ਖੋਹ ਦੇ ਮਾਮਲੇ ਵਿਚ ਵੀ ਉਸਦੀ ਸ਼ਮੂਲੀਅਤ ਦਾ ਜ਼ਿਕਰ ਆਉਂਦਾ ਹੈ। ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਸਿੰਘ ਕਿਸੇ ਹੋਰ ਮੁਲਕ ਜਾ ਪਹੁੰਚਿਆ ਹੈ। ਉਸਦੀ ਭਾਲ ਜਾਰੀ ਹੈ। ਪ੍ਰਸ਼ਾਸਨ ਨੇ ਕਿਹਾ ਕਿ ਇਸ ਤਰ੍ਹਾਂ ਕਿਸੇ ਨੂੰ ਵੀ ਦੇਸ਼ ਦੇ ਖਿਲਾਫ ਨਹੀਂ ਚੱਲਣ ਦਿੱਤਾ ਜਾਵੇਗਾ। ਅਜਿਹੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੌਮੀ ਖੇਤੀ ਮੰਡੀ ਨੀਤੀ ਦਾ ਖਰੜਾ ਰੱਦ ਹੋਏ ਤਿੰਨ ਖੇਤੀ ਕਾਨੂੰਨਾਂ ਦਾ ਬਦਲਵਾਂ ਹੀ ਰੂਪ ਹੈ :ਫੁਰਮਾਨ ਸਿੰਘ ਸੰਧੂ ,ਸੂਬੇਦਾਰ ਭੁਲੇਰੀਆ ਭਾਕਿਯੂ ਪੰਜਾਬ |
Next articleਪੰਜਾਬ ‘ਚ ਨਗਰ ਨਿਗਮ ਲਈ ਵੋਟਿੰਗ ਜਾਰੀ ਅਤੇ ਚੋਣਾਂ ਰੱਦ, ‘ਆਪ’ ਉਮੀਦਵਾਰ ‘ਤੇ ਚਾਕੂ ਨਾਲ ਹਮਲਾ; ਪਟਿਆਲਾ ਵਿੱਚ ਪਥਰਾਅ