(ਸਮਾਜ ਵੀਕਲੀ)
ਦਲਿਤਾਂ ਨੂੰ ਵੈਰੀਆਂ ‘ਤੇ,
ਬਹੁਤੇ ਦਲਿਤ ਲੀਡਰਾਂ ਨੇ ਮਾਰਿਆ।
ਤਾਹੀਂ ਇਹਨਾਂ ਲੋਕਾਂ ਤਾਈਂ,
ਜਾ ਰਿਹਾ ਹੈ ਲਿਤਾੜਿਆ।
ਦਲਿਤ ਲੀਡਰਾਂ ਨੇ ਅਨੇਕਾਂ,
ਬਣਾਕੇ ਜਥੇਬੰਦੀਆਂ।
ਸਮਾਜ ਵਿੱਚ ਇਹਨਾਂ,
ਪਾ ਰੱਖੀਆਂ ਨੇ ਵੰਡੀਆਂ।
ਇਕੱਠੇ ਹੋਕੇ ਦੁਸ਼ਮਣ
ਨਾ ਕਦੇ ਲਲਕਾਰਿਆ।
ਦਲਿਤਾਂ ਨੂੰ ਵੈਰੀਆਂ ‘ਤੇ, ਦਲਿਤ…।
ਕਿੱਲਾ ਜ਼ਾਤ ਵਾਲਾ ਕੱਢ,
ਜੇ ਹੋ ਜਾਣ ਇੱਕ ਜੀ।
ਵੱਡੇ ਖੱਬੀ ਖਾਨਾਂ ਨੂੰ,
ਇਹ ਕਰ ਦੇਣ ਚਿੱਤ ਜੀ।
ਇਸ ਕੰਮ ਲਈ ਜ਼ੋਰਦਾਰ,
ਇਹਨਾਂ ਹੰਭਲਾ ਨਾ ਮਾਰਿਆ।
ਦਲਿਤਾਂ ਨੂੰ ਵੈਰੀਆਂ ‘ਤੇ, ਦਲਿਤ…।
ਉਂਝ ਆਖਦੇ ਨੇ ਅਸੀਂ,
ਹੁਣ ਹੋ ਗਏ ਜਾਗਰੂਕ ਜੀ।
ਨਿੱਜੀ ਹਿੱਤ ਲੀਡਰਾਂ ਦੇ,
ਸਾਰੀ ਕੱਢ ਦਿੰਦੇ ਫ਼ੂਕ ਜੀ।
ਲਾਲਚ ਨੇ ਸਾਰਾ ਖੇਡ ਹੈ ਵਿਗਾੜਿਆ
ਦਲਿਤਾਂ ਨੂੰ ਵੈਰੀਆਂ ‘ਤੇ, ਦਲਿਤ…।
ਜੇ ਲਾਲਚ ਤੇ ਜ਼ਾਤ ਦਾ,
ਛੱਡਿਆ ਨਾ ਖਹਿੜਾ ਜੀ।
ਦਲਿਤਾਂ ਦਾ ਕਦੇ ਪਾਰ,
ਲੱਗਣਾ ਨਾ ਬੇੜਾ ਜੀ।
ਜੇ ਹੋਣ ਲਈ ਇਕੱਠੇ,
ਆਪਣਾ ਆਪ ਨਾ ਸੁਧਾਰਿਆ
ਦਲਿਤਾਂ ਨੂੰ ਵੈਰੀਆਂ ‘ਤੇ,ਦਲਿਤ…।
“ਬਣ ਜਾਓ ਬੰਦੇ,
ਹੋ ਜਾਓ ਇੱਕ ਜੁੱਟ ਓਏ।
ਜ਼ਾਲਮ ਨੂੰ ਬੰਦੇ ਦਾ,
ਬਣਾਉਣ ਲਈ ਪੁੱਤ ਓਏ।”
ਜਿਹਨਾਂ ਨੇ ਸਾਡਾ
‘ਮੇਜਰ’ ਹੱਕ ਮਾਰਿਆ
ਦਲਿਤਾਂ ਨੂੰ ਵੈਰੀਆਂ ‘ਤੇ,ਦਲਿਤ…।
ਮੇਜਰ ਸਿੰਘ ਬੁਢਲਾਡਾ
94176 42327