HOME 15 ਮਾਰਚ ਨੂੰ ਬਹਿਰਾਮ ਪਹੁੰਚਣ ਦੀ ਅਪੀਲ ਪ੍ਰਵੀਨ ਬੰਗਾ

15 ਮਾਰਚ ਨੂੰ ਬਹਿਰਾਮ ਪਹੁੰਚਣ ਦੀ ਅਪੀਲ ਪ੍ਰਵੀਨ ਬੰਗਾ

5

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਬਾਮਸੇਫ ਡੀ ਐਸ ਫੋਰ ਤੇ ਬਸਪਾ ਦੇ ਬਾਨੀ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮਦਿਨ ਤੇ ਬਸਪਾ ਪੰਜਾਬ ਵਲੋਂ ਬਹਿਰਾਮ ਦੀ ਸੱਤਾ ਪ੍ਰਾਪਤ ਕਰੋ ਮਹਾਂ ਰੈਲੀ ਨੂੰ ਇਤਹਾਸਿਕ ਰੈਲੀ ਬਣਾਉਣ ਲਈ ਪਿੰਡ ਚਕਰਾਮੂ ਵਿਚ ਜਗਤਾਰ ਸਿੰਘ ਰਿਟਾਇਰ ਪੁਲਿਸ ਅਫਸਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਵੀਨ ਬੰਗਾ ਨੇ ਆਖਿਆ ਬਸਪਾ ਵਲੋਂ ਸੁਰੂ ਕੀਤੀ ਪੰਜਾਬ ਸੰਭਾਲੋ ਮੁਹਿੰਮ ਨੂੰ ਜਨਤਕ ਅੰਦੋਲਨ ਬਣਾਉਣ ਨਾਲ ਪੰਜਾਬ ਦੇ ਮਜਦੂਰਾਂ ਕਿਸਾਨਾਂ ਨੂੰ ਪੰਜਾਬ ਦਾ ਸ਼ਾਸਕ ਬਣਾਇਆ ਜਾ ਸਕਦਾ ਹੈ ਤੇ ਬਸਪਾ ਦੇ ਜੱਥੇਬੰਦਕ ਢਾਂਚੇ ਨੂੰ ਮਜਬੂਤ ਕਰਦੇ ਹੋਏ ਅਬੀ ਬੰਗੜ ਨੂੰ ਪਿੰਡ ਦੀ ਕਮੇਟੀ ਦੇ ਪ੍ਰਧਾਨ ਦਾ ਬਣਾਇਆ ਇਸ ਮੋਕੇ ਤੇ ਹਲਕੇ ਦੇ ਜਨਰਲ ਸਕੱਤਰ ਚਰਨਜੀਤ ਮੰਢਾਲੀ, ਬਸਪਾ ਆਗੂ ਧਰਮ ਪਾਲ ਤਲਵੰਡੀ,ਜਿਲਾ ਯੂਥ ਆਗੂ ਕੁਲਦੀਪ ਬਹਿਰਾਮ ਬਸਪਾ ਆਗੂ ਮਲਕੀਤ ਮੰਢਾਲੀ ਰਿਟਾਇਰ ਜੇ ਈ, ਤੀਰਥ ਕਲਸੀ ,ਸੇਵਾ ਸਿੰਘ, ਨਿਰਮਲ ਰਾਮ ਜੀ ਦਰਸ਼ਨ ਸਿੰਘ ਬਹਿਰਾਮ ਤੋ ਇਲਾਵਾ ਸਾਥੀ ਸ਼ਾਮਿਲ ਹੋਏ ਪਿੰਡ ਵਾਸੀਆਂ ਨੇ ਬੀਬੀਆਂ ਸਮੇਤ ਵੱਡੀ ਗਿਣਤੀ ਵਿੱਚ ਬਹਿਰਾਮ ਪਹੁੰਚਣ ਦਾ ਭਰੋਸਾ ਦਿੱਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕੰਨ ਸਾਡੇ ਸਰੀਰ ਦਾ ਅਹਿਮ ਅੰਗ ਹਨ, ਜਿੰਨ੍ਹਾਂ ਦੀ ਦੇਖਭਾਲ ਅਤੇ ਸਾਂਭ-ਸੰਭਾਲ ਬਹੁਤ ਜ਼ਰੂਰੀ
Next articleਕੰਨ ਸਾਡੇ ਸਰੀਰ ਦਾ ਅਹਿਮ ਅੰਗ ਹਨ, ਜਿੰਨ੍ਹਾਂ ਦੀ ਦੇਖਭਾਲ ਅਤੇ ਸਾਂਭ-ਸੰਭਾਲ ਬਹੁਤ ਜ਼ਰੂਰੀ