ਗਿਆਨ ਨੂੰ ਖੁੰਢਾ ਕਰਨ ਲਈ’

ਮੇਜਰ ਸਿੰਘ ‘ਬੁਢਲਾਡਾ’

(ਸਮਾਜ ਵੀਕਲੀ)

‘ਗੁਰੂ ਰਵਿਦਾਸ’ ਨਾਲ ਮਨਘੜਤ ਜੋੜ ਸਾਖੀ,
‘ਚਾਰ ਜੁਗਾਂ’ ਦੇ ‘ਜੰਜੂ’ ਦਿਖਾਈ ਜਾਂਦੇ ਨੇ।
ਉਹਦੇ ਗਿਆਨ ਨੂੰ ਖੁੰਢਾ ਕਰਨ ਲਈ,
ਪਿਛਲੇ ਜਨਮ ‘ਚ ‘ਬ੍ਰਾਹਮਣ’ ਬਣਾਈ ਜਾਂਦੇ ਨੇ।
ਉਹਦੇ ਗਿਆਨ ਨੂੰ ਖੁੰਢਾ…।

‘ਰਵਿਦਾਸ’ ਹਰ ਜੁੱਗ ਵਿੱਚ ‘ਜੰਜੂ’ ਪਹਿਣਦਾ ਸੀ।
ਅਸਲ ਮਕਸਦ ਉਹਨਾਂ ਦਾ ਕਹਿਣ ਦਾ ਸੀ।
‘ਚਾਰ ਜੁੱਗ’ ਹੋਏ ਨੇ ਦਰਸਾਉਣ ਦੇ ਲਈ,
ਇਹ ‘ਰਵਿਦਾਸ’ ਜੀ ਵੱਲੋਂ ਮੋਹਰ ਲਵਾਈ ਜਾਂਦੇ ਨੇ।
ਉਹਦੇ ਗਿਆਨ ਨੂੰ ਖੁੰਢਾ…।

ਆਦਿ ਤੋਂ ਉਹੀ ਸੂਰਜ਼, ਚੰਦ ਅਸਮਾਨੀ ਤਾਰੇ ਚੜ੍ਹਦੇ ਨੇ।
ਮੌਸਮ ਤੱਤੇ ਠੰਡੇ ਧੁੱਪਾਂ ਛਾਵਾਂ ਵਿਚ ਮੀਂਹ ਪ‌ਏ ਵਰਦੇ ਨੇ।
ਉਵੇਂ ਜਨਮ ਮਰਨ ਦੇ ਗੇੜ ਵਿੱਚ ਲੋਕੀ ਆਈ ਜਾਈ ਜਾਂਦੇ ਨੇ।
ਉਹਦੇ ਗਿਆਨ ਨੂੰ ਖੁੰਢਾ…।

‘ਕਲਾ’ ਦੇ ਜੁੱਗ ਨੁੰ ‘ਕਲਯੁਗ’ ਕਹਿ ਮਾੜਾ ਬਣਾਇਆ ਹੈ।
ਪਰ ‘ਬਾਣੀ’ ਵਿੱਚ ਸਭ ਤੋਂ ਉਤਮ ਕਹਿ ਵਡਿਆਇਆ ਹੈ।
‘ਗੁਰੂ’ “ਕਲਿਜੁਗੁ ਊਤਮੋ ਜੁਗਾ ਮਾਹਿ” ਸਾਨੂੰ ਸਮਝਾਈ ਜਾਂਦੇ ਨੇ। (ਪੰਨਾ 406)
ਉਹਦੇ ਗਿਆਨ ਨੂੰ ਖੁੰਢਾ…।

‘ਮੇਜਰ’ ਉਵੇਂ ਬਦਲ ਰਹੀਆਂ ਨੇ ਰੁੱਤਾਂ ਥਿਤਾਂ ਵਾਰਾਂ ਜੀ।
ਉਵੇਂ ਕੁਦਰਤ ਦਾ ਵੇਖਣ ਨੂੰ ਮਿਲਦਾ ਅਜਬ ਨਜ਼ਾਰਾ ਜੀ।
ਸ਼ਾਤਰ ਲੋਕ ਲੋਕਾਂ ਨੂੰ ਮੂਰਖ ਬਣਾਈ ਜਾਂਦੇ ਨੇ।
ਉਹਦੇ ਗਿਆਨ ਨੂੰ ਖੁੰਢਾ…।

ਮੇਜਰ ਸਿੰਘ ‘ਬੁਢਲਾਡਾ’
94176 42327

 

Previous articleਇਕ ਨਜ਼ਮ ਤੇਰੇ ਨਾਂਅ
Next articleਸ਼੍ਰੋਮਣੀ ਅਕਾਲੀ ਦਲ ਨੂੰ ਲੱਗ ਸਕਦਾ ਹੈ ਝਟਕਾ ਪਿੰਡ ਪੱਤੀ ਝੁੱਗੀਆਂ ਦੇ ਵਰਕਰ ਕਿਸੇ ਵੇਲੇ ਵੀ ਪਾਰਟੀ ਨੂੰ ਕਹਿ ਸਕਦੇ ਅਲਵਿਦਾ