* ਛੱਡਣਾ ਏ ਜਦੋਂ ਤੂੰ ਜਹਾਨ ਬੰਦਿਆ *

(ਸਮਾਜ ਵੀਕਲੀ)

ਛੱਡਣਾ ਏ ਜਦੋਂ ਤੂੰ ਜਹਾਨ ਬੰਦਿਆ
ਜਾਣਾ ਨਹੀਂਓ ਕੁਝ ਤੇਰੇ ਨਾਲ਼ ਬੰਦਿਆ
ਕਰੇ ਕਾਹਤੋਂ ਸਦਾ ਮੇਰੀ ਮੇਰੀ ਬੰਦਿਆ
ਜਾਣੀ ਇਕ ਨੇਕੀ ਨਾਲ਼ ਤੇਰੀ ਬੰਦਿਆ

ਤੂੰ ਕਰ ਪੁੱਠੇ-ਸਿੱਧੇ ਕੰਮ ਜੋੜੀ ਜਾਨਾ ਏਂ
ਇਹ ਤਾਂ ਬਸ ਬੰਦਿਆਂ ਤੇਰਾ ਬਹਾਨਾ ਏ
ਮੁੱਕਣਾ ਜਹਾਨੋਂ ਜਦੋਂ ਤੇਰਾ ਦਾਣਾ ਏ
ਇਕ ਦਿਨ ਮੌਤ ਨੇ ਤਾਂ ਆ ਹੀ ਜਾਣਾ ਏ

ਗਾਲ-ਮੰਦਾ ਨਾ ਸਮੱਸਿਆ ਦਾ ਹੱਲ ਏ
ਕਾਹਤੋਂ ਤੈਨੂੰ ਪੱਚਦੀ ਨਾ ਕੋਈ ਭੱਲ ਏ
ਹਰ ਵੇਲੇ ਸਾਂਈ ਨਹੀਂਓ ਰਹਿੰਦਾ ਵੱਲ ਏ
ਚੰਗੇ ਇਨਸਾਨ ਹੋਣਾ ਵੱਡੀ ਗੱਲ ਏ

ਜੱਗ ਉੱਤੇ ਜਿਹੜੇ ਚੰਗੇ ਕੰਮ ਕਰਦੇ
ਜਿਉਣਾ ਆਪਣਾ ਉਹ ਸਫਲ ਕਰਦੇ
ਮਰੂੰ-ਮਰੂੰ ਨਹੀਂ ਉਹ ਕਦੇ ਵੀ ਕਰਦੇ
ਹਰ ਪਲ ਰੱਬ ਨੂੰ ਉਹ ਯਾਦ ਕਰਦੇ

ਸਾਹਾਂ ਵਾਲੀ ਪੂੰਜੀ ਤੇਰੀ ਜਦੋਂ ਡੋਲੇਗੀ
ਮੌਤ ਨਹੀਂਓ ਫਿਰ ਤੇਰੀ ਨੇਕੀ ਬੋਲੇਗੀ
ਤੇਰੀ ਜ਼ਿੰਦਗੀ ਦੇ ਸਾਰੇ ਭੇਤ ਖੋਲੇਗੀ
ਨਿਆਂ ਵਾਲੀ ਤੱਕੜੀ ਚ ਤੈਨੂੰ ਤੋਲੇਗੀ

#ਵੀਨਾ_ਬਟਾਲਵੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੀਜਾ ਨੇਤਰ
Next articleਕਵਿਤਾ