ਡੇਰਾਬੱਸੀ (ਸਮਾਜ ਵੀਕਲੀ) (ਸੰਜੀਵ ਸਿੰਘ ਸੈਣੀ, ਮੋਹਾਲੀ) : ਸਤਲੁਜ ਵਰਲਡ ਸਕੂਲ ਡੇਰਾਬੱਸੀ ਵਿਖੇ ‘ਟਰਾਂਸਪੋਰਟ ਦਿਵਸ’ ‘ਤੇ ਟਰਾਂਸਪੋਰਟ ‘ਤੇ ਸੜਕ ਸੁਰੱਖਿਆ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਟਰੈਫਿਕ ਸੁਰੱਖਿਆ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਟਰਾਂਸਪੋਰਟ ਮੈਂਬਰਾਂ ਨੇ ਭਾਗ ਲਿਆ। ਇਸ ਮੌਕੇ ਇੰਚਾਰਜ ਟ੍ਰੈਫਿਕ ਐਜੁਕੇਸ਼ਨ ਸੈੱਲ ਏਐਸਆਈ ਜਨਕ ਰਾਜ ਨੇ ਸ਼ਿਰਕਤ ਕੀਤੀ ਅਤੇ ਇੱਕਤਰ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਆਪਣਾ ਭਾਸਣ ਦਿੰਦੇ ਹੋਏ ਜਿੰਦਗੀ ਦੇ ਮਾਅਨੇ ਸਮਝਾਏ। ਉਨ੍ਹਾਂ ਵਿਦਿਆਰਥੀਆਂ ਦਾ ਸੜਕ ‘ਤੇ ਹਰ ਸਾਵਧਾਨੀ ਬਾਰੇ ਮਾਰਗਦਰਸ਼ਨ ਵੀ ਕੀਤਾ ਜੋ ਉਨ੍ਹਾਂ ਦੇ ਬਚਾਅ ਲਈ ਜਰੂਰੀ ਹੈ। ਜਿਵੇਂ ਹੈਲਮੇਟ ਪਾਉਣਾ, ਸੀਟ ਬੈਲਟ ਲਗਾਉਣਾ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਆਦਿ । ਅੰਤ ਵਿਚ ਸਕੂਲ ਪਿ੍ਰੰਸੀਪਲ ਸ੍ਰੀਮਤੀ ਸੁਮਨ ਸਰਮਾ ਨੇ ਧੰਨਵਾਦੀ ਚਿੰਨ੍ਹ ਵਜੋਂ ਇਕ ਪੌਦਾ ਭੇਟ ਕੀਤਾ ਅਤੇ ਵਿਦਿਆਰਥੀਆਂ ਨੂੰ ਹਮੇਸਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਕਿਹਾ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly