ਪ੍ਰਿੰਸੀਪਲ ਸੁਰਜੀਤ ਸਿੰਘ ਬੱਧਣ
(ਸਮਾਜ ਵੀਕਲੀ) ਸਿੱਖਿਆ ਦਾ ਹਰ ਵਿਅਕਤੀ ਦੇ ਜੀਵਨ ਵਿੱਚ ਬਹੁਤ ਮਹੱਤਵ ਹੈ। ਸਿੱਖਿਆ ਮਨੁੱਖ ਦਾ ਤੀਸਰਾ ਨੇਤਰ ਹੈ। ਦੇਸ਼ ਨੂੰ ਵਿਕਸਤ ਬਣਾਉਣ ਲਈ ਸਾਰੇ ਨਾਗਰਿਕਾਂ ਦਾ ਪੜ੍ਹੇ ਲਿਖੇ ਹੋਣਾ ਬਹੁਤ ਜਰੂਰੀ ਹੈ। ਮਿਆਰੀ ਸਿੱਖਿਆ ਵਿਅਕਤੀ ਦਾ ਸਰਵਪੱਖੀ ਵਿਕਾਸ ਕਰਦੀ ਹੈ। ਭਾਰਤੀ ਸੰਵਿਧਾਨ ਦੀ ਧਾਰਾ 21-ਏ ਵਿੱਚ 6 ਤੋਂ 14 ਸਾਲ ਦੇ ਬੱਚਿਆਂ ਲਈ ਅੱਠਵੀਂ ਜਮਾਤ ਤੱਕ ਮੁਫਤ ਅਤੇ ਲਾਜ਼ਮੀ ਸਿੱਖਿਆ ਦੇਣ ਦੀ ਵਿਵਸਥਾ ਕੀਤੀ ਹੋਈ ਹੈ। ਦਿਵਿਆਂਗ ਵਿਦਿਆਰਥੀਆਂ ਨੂੰ 18 ਸਾਲ ਦੀ ਉਮਰ ਤੱਕ ਮੁਫਤ ਅਤੇ ਲਾਜ਼ਮੀ ਸਿੱਖਿਆ ਦੇਣ ਦੀ ਵਿਵਸਥਾ ਹੈ।
ਲੋਕਤੰਤਰ ਨੂੰ ਠੋਸ ਲੀਹਾਂ ’ਤੇ ਪਾਉਣ ਲਈ ਸਿੱਖਿਆ ਖਾਸ ਤੌਰ ਤੇ ਸਿੱਖਿਆ ਦਾ ਵਿਸ਼ੇਸ਼ ਮਹੱਤਵ ਹੈ। ਸਿੱਖਿਆ ਦੇਸ਼/ਸਮਾਜ ਨੂੰ ਵਿਕਸਿਤ ਬਣਾਉਣ ਦਾ ਮੁੱਖ ਧੁਰਾ ਹੈ। ਪੜ੍ਹੇ-ਲਿਖੇ ਨਾਗਰਿਕ ਦੇਸ਼/ਸਮਾਜ ਦੀਆਂ ਲੋੜਾਂ ਅਤੇ ਸਮੱਸਿਆਵਾਂ ਪ੍ਰਤੀ ਜਾਗਰੂਕ ਹੁੰਦੇ ਹਨ। ਸਮੱਸਿਆਂ ਨੂੰ ਹੱਲ ਕਰਨ ਲਈ ਸਹਿਜੇ ਹੀ ਵਿਕੱਲਪ ਲੱਭ ਲੈਂਦੇ ਹਨ। ਪੜ੍ਹੇ-ਲਿਖੇ ਲੋਕਾਂ ਦੀ ਦੂਰ-ਦ੍ਰਿਸ਼ਟੀ ਹੁੰਦੀ ਹੈ। ਜਿਸ ਕਾਰਨ ਉਹ ਦੇਸ਼ ਨੂੰ ਵਿਕਸਿਤ ਬਣਾਉਣ ਲਈ ਮਿਆਰੀ ਯੋਜਨਾਵਾਂ ਬਣਾ ਕੇ ਸਫਲਤਾਪੂਰਵਕ ਕੰਮ ਕਰ ਸਕਦੇ ਹਨ। ਜਿਹੜੇ ਲੋਕ ਪੜ੍ਹੇ-ਲਿਖੇ ਨਹੀਂ ਹੁੰਦੇ, ਉਹ ਦੇਸ਼/ਸਮਾਜ ਦੀਆਂ ਸਮੱਸਿਆਵਾਂ ਪ੍ਰਤੀ ਘੱਟ ਹੀ ਜਾਗਰੂਕ ਹੁੰਦੇ ਹਨ। ਜਿਸ ਸਮਾਜ ਦੇ ਸਾਰੇ ਨਾਗਰਿਕ ਸਾਖਰ ਹੋਣਗੇ, ਉਹ ਸਮਾਜ ਵਧੇਰੇ ਖੁਸ਼ਹਾਲ ਹੋਵੇਗਾ। ਸਿੱਖਿਆ ਮਨੁੱਖਤਾ ਦੀ ਆਤਮਕ ਵਿਕਾਸ ਦਾ ਸਾਧਨ ਹੈ। ਸਮਾਜ ਵਿੱਚੋਂ ਲਾਲਚ, ਆਪਣਾ ਸਵਾਰਥ ਅਤੇ ਅਣਗਿਹਲੀ ਆਦਿ ਸਮਾਜ ਕੁਰੀਤੀਆਂ ਨੂੰ ਮਿਆਰੀ ਸਿੱਖਿਆ ਨਾਲ ਖਤਮ ਕੀਤਾ ਜਾ ਸਕਦਾ ਹੈ। ਸਾਖਰ ਵਿਅਕਤੀ ਨੂੰ ਵਿੱਤੀ ਤੌਰ ਤੇ ਲੈਣ-ਦੇਣ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ। ਬੈਂਕਾਂ ਅਤੇ ਹੋਰ ਵਿੱਤੀ ਅਦਾਰਿਆਂ ਵਲੋਂ ਵਿੱਤ ਸਾਖਰਤਾ ਸਬੰਧੀ ਕੈਂਪ ਲਗਾ ਕੇ ਲੋਕਾਂ ਨੂੰ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ/ਸਕੀਮਾਂ ਬਾਰੇ ਜਾਣਕਾਰੀ ਦੇਣੀ, ਇੱਕ ਬਹਤ ਹੀ ਸ਼ਲਾਘਾਯੋਗ ਕਦਮ ਹੈ।
ਅਜੋਕੇ ਕੰਪਿਊਟਰ ਯੁੱਗ ਵਿੱਚ ਲੋਕਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਿੱਖਿਆ ਦੀ ਮਹੱਤਤਾ ਹੋਰ ਵਧ ਗਈ ਹੈ। ਮਨਸੂਈ ਬੌਧਿਕਾ (ਆਰਟੀਫੀਸਲ ਇੰਨਟੈਲੀਜੈਸੀ) ਦੇ ਸਕੰਲਪ ਨੇ ਤਕਨੀਕ ਦੇ ਖੇਤਰ ’ਚ ਨਵੀਂ ਕ੍ਰਾਂਤੀ ਲਿਆ ਦਿੱਤੀ ਹੈ। ਪੰਜਾਬ ਸਰਕਾਰ ਵਲੋਂ ‘ਮਿਸ਼ਨ ਸਮਰੱਥ’ ਪ੍ਰੋਜੈਕਟ ਅਧੀਨ ਅੱਠਵੀਂ ਜਮਾਤ ਤੱਕ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਕਿਸੇ ਕਾਰਨ ਪੜ੍ਹਾਈ ’ਚ ਪਛੜ ਚੁੱਕੇ ਵਿਦਿਆਰਥੀਆਂ ਨੂੰ ਸਿੱਖਣ ਦਾ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਵਿਦਿਆਰਥੀਆਂ ਨੂੰ ਵਰਦੀ ਅਤੇ ਕਿਤਾਬਾਂ ਮੁਫਤ ਦਿੱਤੀਆਂ ਜਾ ਰਹੀਆਂ ਹਨ। ਵਿਦਿਆਰਥੀਆਂ ਦੀ ਸਿਹਤ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਸਮੇਂ-ਸਮੇਂ ਤੇ ਵਿਦਿਆਰਥੀਆਂ ਦਾ ਮਾਹਿਰ ਡਾਕਟਰਾਂ ਤੋਂ ਚੈਕਅਪ ਕਰਵਾਇਆ ਜਾਂਦਾ ਹੈ। ਲੋੜਵੰਦ ਅਤੇ ਹੁਸਿ਼ਆਰ ਬੱਚਿਆਂ ਨੂੰ ਵਜੀਫੇ ਦਿੱਤੇ ਜਾਂਦੇ ਹਨ। ਸਰਕਾਰੀ/ਮਾਨਤਾ ਪ੍ਰਾਪਤ ਸਕੂਲਾਂ ਵਿੱਚ ਸਰਕਾਰ ਵਲੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮੁਫਤ ਖਾਣਾ ‘ਮਿਡ ਦੇ ਮੀਲ’ ਸਕੀਮ ਅਧੀਨ ਦਿੱਤਾ ਜਾ ਰਿਹਾ ਹੈ। ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਢੁਕਵੇਂ ਸਰੀਰਕ ਵਿਕਾਸ ਲਈ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਪੰਜਾਬ ਸਰਕਾਰ ਯਤਨਸ਼ੀਲ ਹੈ। ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਐਮੀਨੈਂਸ ਸਕੂਲ ਚਲ ਰਹੇ ਹਨ। ਮੌਜੂਦਾ ਸਮੇਂ ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਇੱਕ ਐਮੀਨੈਂਸ ਸਕੂਲ ਸਥਾਪਿਤ ਕੀਤਾ ਗਿਆ ਹੈ, ਜਿਸ ਵਿੱਚ ਮੈਰਿਟ ਦ ੇ ਅਧਾਰ ਤੇ ਚੁਣੇ ਗਏ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਦਿੱਤੀ ਜਾ ਰਹੀ ਹੈ। ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਨੀਟ/ਜੇਈਈ ਆਦਿ ਟੈਸਟਾਂ ਲਈ ਵਿਸ਼ੇਸ਼ ਤੌਰ ’ਤੇ ਮਾਹਿਰ ਵਿਅਕਤੀਆਂ ਦੁਆਰਾ ਕੋਚਿੰਗ ਦਿੱਤੀ ਜਾ ਰਹੀ ਹੈ। ਵਿਦਿਆਰਥੀਆਂ ਦੇ ਵਿੱਦਿਅਕ ਟੂਰ ਲਗਾਏ ਜਾਂਦੇ ਹਨ। ਂਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਇੰਨਡਕਸ਼ਨ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਵਿਦਿਆਰਥੀਆਂ ਦੇ ਸਕੂਲ ਆਉਣ-ਜਾਣ ਦੀ ਸਹੂਲਤ ਲਈ ਸਰਕਾਰ ਵਲੋਂ ਮਾਲੀ ਸਹਾਇਤਾ ਦਿੱਤੀ ਜਾ ਰਹੀ ਹੈ। ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਕਾਰ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਵਿਦਿਆਰਥੀ , ਉਨ੍ਹਾਂ ਦੇ ਮਾਪੇ ਅਤੇ ਸਮਾਜ ਵੀ ਸਹਿਯੋਗ ਕਰੇ।
ਲੇਖਕ-
ਪ੍ਰਿੰਸੀਪਲ ਸੁਰਜੀਤ ਸਿੰਘ ਬੱਧਣ
ਮੋਬਾਇਲ ਨੰਬਰ 99155-57969
ਸਕੂਲ ਆਫ ਐਮੀੌਨੈਂਸ
ਬਾਗਪੁਰ-ਸਤੌਰ
ਹੁਸਿ਼ਆਰਪੁਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly