ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਜ ਕਰੀਬੀ ਪਿੰਡ ਮੰਡੀ ਵਿਖੇ ਗੱਲਬਾਤ ਕਰਦਿਆਂ ਜਤਿੰਦਰ ਸਿੰਘ ਕਾਲਾ ਵਾਈਸ ਪ੍ਰਧਾਨ ਜਿਲਾ ਯੂਥ ਵਿੰਗ ਆਮ ਆਦਮੀ ਪਾਰਟੀ ਜਲੰਧਰ ਨੇ ਕਿਹਾ ਕਿ ਨਸ਼ਾ ਰਹਿਤ ਸਮਾਜ ਸਿਰਜਣ ਲਈ ਸ਼ਹੀਦਾਂ ਦੀ ਸੋਚ ‘ਤੇ ਚੱਲਣ ਦੀ ਲੋੜ ਹੈ | ਉਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਨੇ ਆਪਣੀ ਚੜਦੀ ਉਮਰ ‘ਚ ਹੀ ਆਪਣੀ ਜਿੰਦਗੀ ਦੇਸ਼ ਦੇ ਨਾਂ ਲਗਾ ਦਿੱਤੀ | ਇਸ ਲਈ ਉਨਾਂ ਦੀ ਸੋਚ ਨੂੰ ਅਪਣਾਉਣ ਦੀ ਜਰੂਰਤ ਹੈ | ਜਤਿੰਦਰ ਸਿੰਘ ਕਾਲਾ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨਸ਼ਾ ਸਮੱਗਲਰਾਂ ਦੇ ਖਿਲਾਫ਼ ਜੋ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਚਲਾਈ ਗਈ ਹੈ | ਆਮ ਲੋਕਾਂ ਨੂੰ ਸਰਕਾਰ ਦਾ ਸਾਥ ਦੇ ਕੇ ਸਮੱਗਲਰਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ | ਉਨਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਜੋ ਵੀ ਚੋਣਾਂ ਦੇ ਸਮੇਂ ਵੋਟਰਾਂ ਦੇ ਨਾਲ ਵਾਅਦੇ ਕੀਤੇ ਗਏ ਸਨ, ਉਹ ਸਾਰੇ ਵਾਅਦੇ ਹੌਲੀ ਹੌਲੀ ਪੂਰੇ ਕੀਤੇ ਜਾ ਰਹੇ ਹਨ | ਪਿੰਡਾਂ ਦੀਆਂ ਪੰਚਾਇਤਾਂ ਵੀ ਆਪਣਾ ਫ਼ਰਜ ਸਮਝਦੇ ਹੋਏ ਆਪ ਸਰਕਾਰ ਦੁਆਰਾ ਦਿੱਤੀਆਂ ਗਈਆਂ ਗ੍ਰਾਂਟਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ‘ਤੇ ਲਗਾ ਰਹੀਆਂ ਹਨ | ਇਸ ਮੌਕੇ ਗੁਰਮੁੱਖ ਸਿੰਘ ਯੂ.ਕੇ, ਬਲਵੀਰ ਛੋਕਰ, ਕੇਸਰ ਮੈਂਗੜਾ, ਗੁਰਪ੍ਰੀਤ ਮੰਡੀ, ਦਵਿੰਦਰ ਸਿੰਘ ਅੱਪਰਾ, ਲਵਲੀ ਛੋਕਰਾਂ, ਕੁਲਵਿੰਦਰ ਸਿੰਘ ਲੋਹਗੜ੍ਹ, ਦੇਸ ਰਾਜ ਅੱਪਰਾ, ਮੁਖਤਿਆਰ ਤੇ ਹੋਰ ਮੋਹਤਬਰ ਹਾਜ਼ਰ ਸਨ |