HOME ਚੈਰੀਟੇਬਲ ਸਕੂਲ ਬਣਾਉਣ ਵਾਸਤੇ ਡਾਕਟਰ ਅੰਬੇਡਕਰ ਨਗਰ (ਨਵੀਂ ਆਬਾਦੀ) ਨਕੋਦਰ ਵਿਖੇ ਵਿਸ਼ੇਸ਼...

ਚੈਰੀਟੇਬਲ ਸਕੂਲ ਬਣਾਉਣ ਵਾਸਤੇ ਡਾਕਟਰ ਅੰਬੇਡਕਰ ਨਗਰ (ਨਵੀਂ ਆਬਾਦੀ) ਨਕੋਦਰ ਵਿਖੇ ਵਿਸ਼ੇਸ਼ ਮੀਟਿੰਗ

ਸਮਾਜ ਵੀਕਲੀ ਯੂ ਕੇ

ਨਕੋਦਰ- ਅੱਜ 7 ਅਗਸਤ 2025 ਨੂੰ ਸ੍ਰੀ ਲਾਲ ਚੰਦ ਚੰਦਰ ਜੀ ਦੇ ਘਰ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਮੀਟਿੰਗ ਦਾ ਮੁੱਖ ਏਜੰਡਾ ਸ਼੍ਰੀ ਲਾਲ ਚੰਦ ਚੰਦਰ ਜੀ ਅਤੇ ਸ੍ਰੀ ਦਵਿੰਦਰ ਚੰਦਰ  ਯੂਕੇ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਚੈਰੀਟੇਬਲ ਸਕੂਲ ਬਣਾਉਣ ਵਾਸਤੇ ਦੋ ਖੇਤ ਤੋਂ ਵੱਧ ਜਗ੍ਹਾ ਡਾਕਟਰ ਅੰਬੇਡਕਰ ਨਗਰ (ਨਵੀਂ ਆਬਾਦੀ) ਵਿਖੇ ਦਾਨ ਦਿੱਤੀ ਗਈ ਜਗ੍ਹਾ ਵਿੱਚ ਸਕੂਲ ਬਣਾਉਣ ਦੇ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ।

ਮੀਟਿੰਗ ਦੀ ਪ੍ਰਧਾਨਗੀ ਸ੍ਰੀ ਸੋਹਨ ਲਾਲ ਗਿੰਡਾ ਜੀ ਚੇਅਰਮੈਨ ਬੋਧੀਸਤਵ ਡਾਕਟਰ ਅੰਬੇਡਕਰ ਕਮੇਟੀ ਦੁਬਾਰਾ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਆਏ ਹੋਏ ਸਾਥੀਆਂ ਨੇ ਆਪਣੀ ਆਪਣੀ ਰਾਏ ਦਿੰਦੇ ਹੋਏ ਇਸ ਸਕੂਲ ਨੂੰ ਤਨ ਮਨ ਧਨ ਦੇ ਨਾਲ ਸਹਿਯੋਗ ਦੇਣ ਦੇ ਲਈ ਆਪਣੇ ਆਪ ਨੂੰ ਵਚਨ ਵੱਧ ਕੀਤਾ। ਇਸ ਮੀਟਿੰਗ ਦੇ ਵਿੱਚ ਸ੍ਰੀ ਹੁਸਨ ਲਾਲ ਬੌਧ, ਸੁਰਿੰਦਰ ਕੁਮਾਰ (ਪ੍ਰਧਾਨ ਜੇਤਵਨ ਬੁੱਧ ਵਿਹਾਰ, ਮੁਹੱਲਾ ਡਾਕਟਰ ਅੰਬੇਡਕਰ ਨਗਰ ਨਕੋਦਰ) ਪੁਰਸ਼ੋਤਮ ਲਾਲ ਚੰਦਰ, ਟੇਕ ਚੰਦ, ਵਿਨੋਦ ਕੁਮਾਰ, ਬਲਬੀਰ ਪਾਲ, ਰਕੇਸ਼ ਕੁਮਾਰ, ਦਿਨੇਸ਼ ਕੁਮਾਰ, ਰੋਸ਼ਨ ਲਾਲ,  ਡਾਕਟਰ ਜੀਵਨ ਸਹੋਤਾ ਜੀ (ਰਿਟਾਇਰਡ ਐਸ ਐਮ ਓ) ਸ੍ਰੀ ਪਵਨ ਕੁਮਾਰ, ਤੀਰਥ ਰਾਮ ਖਾਸ ਤੌਰ ਤੇ ਪਹੁੰਚੇ। ਆਖਰ ਵਿੱਚ ਸ੍ਰੀ ਐਸ ਐਲ ਗਿੰਢਾ ਜੀ ਨੇ ਆਪਣੀ ਗੱਲ ਰੱਖਦੇ ਹੋਏ ਸਾਰੇ ਸਾਲਾਂ ਦੇ ਜਵਾਬ ਦਿੱਤੇ ਤੇ ਸਾਰੇ ਸਾਥੀਆਂ ਨੂੰ ਸਾਥ ਸਹਿਯੋਗ ਦੇਣ ਦੇ ਲਈ ਅਪੀਲ ਕੀਤੀ।

ਜੈ ਭੀਮ, ਨਮੋ ਬੁੱਧਾਏ।
ਪੁਰਸ਼ੋਤਮ ਲਾਲ ਚੰਦਰ

Previous articleਕੁਝ ਵੱਡਾ ਹੋਣ ਵਾਲਾ ਹੈ, 23 ਦਿਨਾਂ ਲਈ ਇੰਟਰਨੈੱਟ ‘ਤੇ ਪਾਬੰਦੀ
Next articleSAMAJ WEEKLY = 08/08/2025