ਲੈਣੀਆਂ ਜੇ ਮੌਜਾਂ

  (ਸਮਾਜ ਵੀਕਲੀ)
ਲੰਗੜੇ ਲਾਣੇਦਾਰ ਨੇ ਕਰ
                 ਲਏ ‘ਕੱਠੇ ਸਾਰੇ ਕਾਂ ,
ਕੱਲ੍ਹ ਤੋਂ ਸ਼ੁਰੂ ਸਰਾਧ ਨੇ ਸਾਰੇ
                 ਸੁਣ ਲਓ ਕਾਂਉਣੀ ਕਾਂ।
ਖਾਣ ਦੇ ਪਿੱਛੇ ਲੜਨਾ ਨਹੀਂਓਂ
                     ਲੈਣੀਆਂ ਜੇ ਮੌਜਾਂ,
ਬੰਦੇ ਬੜੇ ਈ ਮੂਰਖ਼ ਏਥੇ
                   ਰਲ਼ ਮਿਲ਼ ਮਾਣੋ ਸਮਾਂ।
ਤੂੰ ਮਿੰਦ੍ਹਰੋ ਦਾ ਬਾਪੂ ਬਣਜੀਂ
                         ਤੂੰ ਭਿੰਦ੍ਹਰੋ ਦੀ ਮਾਂ,
ਖੀਰ ਕੜਾਹ ਦੀਆਂ ਮੌਜਾਂ ਲੁੱਟਿਓ
                     ਦਸ ਦਿਨ ਵਾਧੂ ਸਮਾਂ।
ਸੁੱਕੇ ਮੇਵੇ ਜੇਕਰ ਮਿਲ਼ ਜਾਣ
                     ਕਰ ਲਿਓ ਥੋੜ੍ਹੇ ਜਮ੍ਹਾਂ ,
ਅੱਗੇ ਆਉਂਦੀ ਏ ਰੁੱਤ ਸਿਆਲ਼ ਦੀ
                         ਸੌਖੀ ਨਿੱਕਲੂ ਤਾਂ ।
ਲਹਿੰਦੇ ਵੱਲ ਦੇ ਯਾਰਾਂ ਨੂੰ ਵੀ
                     ਭੇਜ ਹੀ ਦਿਓ ਸਨਾਂਹ,
ਆਪਾਂ ਤਾਂ ਅਸਮਾਨ ਨਾ ਵੰਡਿਆ
                        ਨਾ ਹੀ ਧਰਤੀ ਮਾਂ ।
ਆਣ ਕੇ ਦਸ ਦਿਨ ਬੁੱਲੇ ਲੁੱਟਣ
                    ਬਿਪਰ ਦੀ ਮਰੀ ਏ ਮਾਂ,
ਰੱਜ਼ ਰੱਜ਼ ਖਾਣ ਤੇ ਕੁੱਖਾਂ ਕੱਢਣ
                    ਸਾਲ ਨੂੰ ਆਉਣਾ ਸਮਾਂ।
                       —-
ਸ਼ਿੰਦਾ ਬਾਈ 
Previous articleਨੇਤਾ
Next articleਭਾਸ਼ਾ ਵਿਭਾਗ ਪੰਜਾਬ ਨੇ *ਹਿੰਦੀ ਦਿਵਸ” ਮਨਾਇਆ ਹਿੰਦੀ ਨਾਟਕ ‘ਗੋਦਾਨ’ ਦਾ ਕਰਵਾਇਆ ਸਫਲ ਮੰਚਨ