(ਸਮਾਜ ਵੀਕਲੀ)
ਵੱਡੀ ਗਿਣਤੀ ਲੋਕ ਮਨ ਮੰਗੀਆਂ ਮੁਰਾਦਾਂ ਪਾਉਣੀਆਂ ਚਾਹੁੰਦੇ ਹਨ l ਇਸ ਵਾਸਤੇ ਉਹ ਰੱਬ ਜਾਂ ਦੇਵੀ ਦੇਵਤਿਆਂ ਅੱਗੇ ਸੁੱਖਾਂ ਸੁੱਖਦੇ, ਪ੍ਰਾਰਥਨਾਵਾਂ ਕਰਦੇ ਅਤੇ ਮੱਥੇ ਰਗੜਦੇ ਹਨ ਪਰ ਇਸ ਦੇ ਬਾਵਯੂਦ ਵੱਡੀ ਗਿਣਤੀ ਮਨ ਮੰਗੀਆਂ ਮੁਰਾਦਾਂ ਪਾਉਣ ਵਿੱਚ ਕਾਮਯਾਬ ਨਹੀਂ ਹੋ ਪਾਉਂਦੀ l
ਆਖ਼ਿਰ ਇਹ ਕਿਉਂ ਹੁੰਦਾ ਹੈ? ਮਨ ਮੰਗੀਆਂ ਮੁਰਾਦਾਂ ਪਾਉਣ ਲਈ ਤੁਹਾਡੇ ਵਿੱਚ ਆਸ ਜਾਂ ਕੁੱਝ ਕਰ ਦੇਣ ਦੀ ਹਿੰਮਤ ਦਾ ਹੋਣਾ ਜਰੂਰੀ ਹੁੰਦਾ ਹੈ ਜਿਸ ਨੂੰ ਆਪਾਂ ਅੰਗਰੇਜ਼ੀ ਵਿੱਚ ਵਿੱਲ ਪਾਵਰ (Will Power) ਵੀ ਕਹਿੰਦੇ ਹਾਂ l ਵਿੱਲ ਪਾਵਰ ਹੀ ਹੁੰਦੀ ਹੈ ਜੋ ਸਾਨੂੰ ਚੁੱਪ ਕਰਕੇ ਬੈਠਣ ਨਹੀਂ ਦਿੰਦੀ l ਵਿੱਲ ਪਾਵਰ ਹੀ ਹੁੰਦੀ ਹੈ ਜੋ ਸਾਨੂੰ ਹਾਰਿਆਂ ਹੋਇਆਂ ਨੂੰ ਵੀ ਜਿੱਤ ਵਾਸਤੇ ਪ੍ਰੇਰਦੀ ਹੈ l ਵਿੱਲ ਪਾਵਰ ਹੀ ਹੈ ਜੋ ਸਾਡੇ ਸੁਪਨੇ ਮਰਨ ਨਹੀਂ ਦਿੰਦੀ l ਵਿੱਲ ਪਾਵਰ ਹੀ ਹੈ ਜੋ ਸਾਡੇ ਸੁਪਨੇ ਪੂਰੇ ਹੋਣ ਤੇ ਸਾਨੂੰ ਨਵੇਂ ਸੁਪਨੇ ਲੈਣ ਲਈ ਪ੍ਰੇਰਦੀ ਹੈ ਅਤੇ ਇਨਸਾਨ ਆਪਣੇ ਅਗਲੇ ਸਫ਼ਰ ਤੇ ਤੁਰ ਪੈਂਦਾ ਹੈ l
ਮੈਂ ਸੋਚਦਾ ਹਾਂ ਕਿ ਆਪਣੀ ਵਿੱਲ ਪਾਵਰ ਨੂੰ ਕਦੇ ਵੀ ਖਤਮ ਨਹੀਂ ਹੋਣ ਦੇਣਾ ਚਾਹੀਦਾ l ਜਦੋਂ ਤੁਸੀਂ ਕੋਈ ਕੰਮ ਰੱਬ, ਦੇਵੀ ਦੇਵਤਿਆਂ ਜਾਂ ਕਿਸੇ ਗੈਬੀ ਸ਼ਕਤੀ ਕੋਲੋਂ ਸੁੱਖਾਂ ਸੁੱਖ ਕੇ ਕਰਵਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡੀ ਵਿੱਲ ਪਾਵਰ ਘਟਦੀ ਹੈ ਜੋ ਤੁਹਾਨੂੰ ਕਾਮਯਾਬ ਨਹੀਂ ਹੋਣ ਦਿੰਦੀ l ਇਹੀ ਕਾਰਨ ਹੈ ਕਿ ਰੱਬ ਤੇ ਆਸ ਰੱਖਣ ਵਾਲੇ ਛੋਟੀਆਂ ਮੁਸੀਬਤਾਂ ਦੇਖ ਕੇ ਹੀ ਡਰ ਜਾਂਦੇ ਹਨ ਅਤੇ ਕਾਮਯਾਬ ਹੋਣ ਤੋਂ ਪਹਿਲਾਂ ਹੀ ਦਿਲ ਛੱਡ ਦਿੰਦੇ ਹਨ l
ਆਪਣੀ ਵਿੱਲ ਪਾਵਰ ਨੂੰ ਕਾਇਮ ਰੱਖ ਕੇ ਇਨਸਾਨ ਮਨ ਮੰਗੀਆਂ ਮੁਰਾਦਾਂ ਪਾ ਸਕਦਾ ਹੈ l
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147