(ਸਮਾਜ ਵੀਕਲੀ)
ਅੱਜ ਕਲਾ ਦੇ ਸਿਰਨਾਵੇਂ ਭਾਗ ਪੰਜ ਵਿੱਚ ਬਹੁਤ ਹੀ ਦਰਵੇਸ਼ ਰੂਹ, ਬੇਹੱਦ ਸ਼ਾਂਤ ਚਿਹਰੇ ਅਤੇ ਸਾਦੇ ਪਹਿਰਾਵੇ ਵਾਲੇ ਪ੍ਰਸਿੱਧ ਗ਼ਜ਼ਲਗੋ ਅਤੇ ਗੀਤਕਾਰ ਉਸਤਾਦ ਬਾਪੂ ਮੇਜਰ ਸਿੰਘ ਰਾਜਗੜ੍ਹ ਸਾਹਿਬ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਗ਼ਜ਼ਲ ਵਰਗੇ ਗਹਿਰੇ ਅਤੇ ਬਹੁਤ ਸ਼ਾਂਤ ਸੁਭਾਅ ਦੇ ਮਾਲਕ ਬਾਪੂ ਮੇਜਰ ਸਿੰਘ ਰਾਜਗੜ੍ਹ ਜੀ ਦੀਆਂ ਰਚਨਾਵਾਂ ਨੂੰ ਪਾਠਕਾਂ ਅਤੇ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਇਉਂ ਕਹਿ ਦੇਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਗ਼ਜ਼ਲਾਂ ਬਾਪੂ ਜੀ ਕੋਲ ਖੁਦ ਚੱਲ ਕੇ ਆਉਂਦੀਆਂ ਹਨ। ਆਓ ਬਾਪੂ ਜੀ ਬਾਰੇ ਜਾਣਕਾਰੀ ਸਾਂਝੀ ਕਰੀਏ।
ਪਿਆਰ ਸਤਿਕਾਰ ਨਾਲ ਲਿਆ ਜਾਂਦਾ ਨਾਮ ਮੇਜਰ ਸਿੰਘ ਰਾਜਗੜ੍ਹ, ਸਤਿਕਾਰਯੋਗ ਪਿਤਾ ਸਰਦਾਰ ਗੁਰਦੇਵ ਸਿੰਘ ਅਤੇ ਸਤਿਕਾਰਯੋਗ ਮਾਤਾ ਚਿੰਤ ਕੌਰ ਜੀ। ਪਰਿਵਾਰ ਵਿੱਚ ਪੁੱਤਰ ਕੁਲਵੰਤ ਸਿੰਘ,ਸੁਖਵੰਤ ਸਿੰਘ ਅਤੇ ਇਕ ਬੇਟੀ ਸੁਖਦੀਪ ਕੌਰ। ਸਾਰੇ ਬੱਚੇ ਸ਼ਾਦੀ-ਸ਼ੁਦਾ ਹਨ। ਬਾਪੂ ਮੇਜਰ ਸਿੰਘ ਜੀ ਦਾ ਇਕ ਸਪੁੱਤਰ ਮਹਾਨ ਸ਼ਹੀਦ ਹਵਲਦਾਰ ਰਾਮਦਾਸ ਜੀ ਜਿਹਨਾਂ ਨੂੰ ਰਾਸ਼ਟਰਪਤੀ ਵੱਲੋਂ ਸੈਨਾ ਮੈਡਲ ਨਾਲ ਨਿਵਾਜਿਆ ਗਿਆ ਸੀ। ਸ਼ਹੀਦ ਉਹ ਬਾਅਦ ਵਿੱਚ ਹੋਏ ਸੀ।
ਪ੍ਰਕਾਸ਼ਿਤ ਹੋ ਚੁੱਕੀਆਂ ਪੁਸਤਕਾਂ ਬਾਲ ਕਵਿਤਾਵਾਂ ਖ਼ੁਸ਼ੀਆਂ ਦੇ ਵਣਜਾਰੇ, ਬਚਪਨ ਦੀ ਕਿਲਕਾਰੀ, ਅੱਖਰ ਦੇ ਘਰ
ਮਾਨ ਸਨਮਾਨ
—-9-10-2016ਨੂੰ ਵਧੀਆ ਸਮਾਜ ਦੀ ਸਿਰਜਣਾ ਦਾ ਉਪਾਸ਼ਕ ਸਨਮਾਨ ਪੱਤਰ।
——-
2–ਸ੍ਰੋਮਣੀ ਲਿਖਾਰੀ ਸਭਾ (ਰਜਿ)ਮੁਹਾਲੀ ਵੱਲੋਂ ਸਰਵੋਤਮ ਅਵਾਰਡ।
ਸਾਧੂ ਸਿੰਘ ਬੇਦਿਲ ਗ਼ਜ਼ਲਗੋ ਸਲਾਨਾ ਅਵਾਰਡ—*2202 ਵਿਚ
—-
ਸਾਂਝਾ ਪਿਆਰ ਦੀਆਂ ਅੰਤਰਰਾਸ਼ਟਰੀ ਮੰਚ ਵੱਲੋਂ ਸਲਾਨਾ ਸਾਲ-2022 ਵਿਚ ਵਿਸ਼ੇਸ਼ ਸਨਮਾਨ ਚਿੰਨ,,ਹੋਰ ਅਨੇਕਾਂ ਵਾਰ ਸਾਹਿਤ ਸਭਾਵਾਂ ਵੱਲੋਂ ਸਨਮਾਨ ਕੀਤਾ ਹੈ। ਬਾਪੂ ਮੇਜਰ ਸਿੰਘ ਜੀ ਦਾ ਕਹਿਣਾ ਹੈ ਕਿ ਮੇਰਾ ਅਸਲ ਸਨਮਾਨ ਮੇਰੇ ਪਾਠਕ ਅਤੇ ਸਰੋਤੇ ਹਨ ਪਰ ਸਨਮਾਨ ਹੋਣੇ ਚਾਹੀਦੇ ਹਨ ਇਨ੍ਹਾਂ ਨਾਲ ਉਤਸ਼ਾਹ ਵਧਦਾ ਹੈ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ।ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਤੰਦਰੁਸਤ ਰੱਖੇ। ਸੰਤਾਂ ਵਰਗੇ ਸ਼ਾਇਰ ਅਤੇ ਇਕ ਸ਼ਹੀਦ ਦੇ ਪਿਤਾ ਨੂੰ ਪੰਜਾਬੀ ਗੀਤ ਕਲਾ ਮੰਚ ਪੰਜਾਬ ਵੱਲੋਂ ਦਿਲੋਂ ਸਜਦਾ ਸਲਾਮ ਹੈ।
ਸੰਚਾਲਕ ਕਿੰਦਾ ਯਾਰ
ਸਹਿਯੋਗੀ ਹਰਦੇਵ ਹਮਦਰਦ
ਪੰਜਾਬੀ ਗੀਤ ਕਲਾ ਮੰਚ ਪੰਜਾਬ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly