(ਸਮਾਜ ਵੀਕਲੀ)

1. ਬਹੁਤ ਕੁਝ ਸੀ
ਜਦੋਂ ਤੂੰ ਸੀ ,
ਬਹੁਤ ਕੁਝ ਹੈ
ਜਦੋਂ ਤੂੰ ਨਹੀਂ ਹੈ ,
ਫਰਕ ਹਾਲਾਤਾਂ
ਤੇ ਰੁਤਬਿਆਂ ਦਾ ਪੈ ਗਿਆ ,
ਪਰ ਜੋ ਮੇਰਾ ਬਣਿਆ
ਮੈਂ ਬੱਸ ! ਉਸਦਾ ਹੀ ਹੋ ਕੇ ਰਹਿ ਗਿਆ ….
2. ਮੈਂ ਲੇਖ ਲਿਖ ਦਿੰਦਾ ਹਾਂ
ਸਿਰਲੇਖ ਤੂੰ ਆਪ ਹੀ ਬਣਾ ਲੀਂ ,
ਮੈਂ ਦੂਰ ਹੋ ਜਾਂਦਾ ਹਾਂ ,
ਜ਼ਿੰਦਗੀ ਤੂੰ ਆਪ ਹੀ ਰੁਸ਼ਨਾ ਲੀਂ….
3. ਵਿਸ਼ਵਾਸ ਕਿਸੇ ‘ਤੇ ਕਰਨਾ ਕੀ ?
ਧੋਖਾ ਕਈ ਦੇ ਜਾਂਦੇ ਨੇ ,
ਸਮਝ ਲਈਏ ਆਪਣਾ ਜਿਸਨੂੰ
ਕਦੇ ਉਹ ਵੀ ਅੱਧ – ਵਿਚਾਲ਼ੇ ਰਹਿ ਜਾਂਦੇ ਨੇ….
4. ਦੋਸਤੀ ਸੀ ਤੇਰੇ ਨਾਲ਼
ਪਰ ਤੂੰ ਦੁਸ਼ਮਣੀ ਨਿਭਾਈ ,
ਜ਼ਿੰਦਗੀ ਨਾ ਤੂੰ ਚੱਜ ਨਾਲ਼ ਨਿਭਾਈ
ਜ਼ਿੰਦਗੀ ਨਾ ਮੈਂ ਚੱਜ ਨਾਲ਼ ਨਿਭਾਈ….
5. ਦੁਨੀਆ ਦੀ ਕਦੇ ਪ੍ਰਵਾਹ ਨੀਂ ਕੀਤੀ
ਸਹੀ ਮਾਰਗ ‘ਤੇ ਚੱਲੇ ਹਾਂ ,
ਪ੍ਰਭੂ ਸ਼੍ਰੀ ਰਾਮ ਸਾਡੇ ਨਾਲ਼ ਹਨ
ਅਸੀਂ ਕਿਹੜਾ ਇਕੱਲੇ ਹਾਂ ?….
6. ਰੁੱਖਾਂ ਨਾਲ਼ ਹੀ ਧਰਤੀ ਸੋਂਹਦੀ
ਬਿਨ ਰੁੱਖ ਧਰਤੀ ਰੋਂਦੀ ,
ਰੁੱਖਾਂ ਦੀ ਸੰਭਾਲ ਕਰੋ
ਭਵਿੱਖ ਸਭ ਦਾ ਖੁਸ਼ਹਾਲ ਕਰੋ….
7. ਬਹੁਤ ਅੱਗੇ ਨਿਕਲ਼ ਗਏ
ਤੇ ਸਾਥੋਂ ਉਹ ਦੂਰ ਹੋ ਗਏ ,
ਐਸੇ ਵਿਛੜੇ ਸਾਥੋਂ ਕਿ
ਬੜੇ ਮਸ਼ਹੂਰ ਹੋ ਗਏ….
8. ਇਕਾਂਤ ਸੀ
ਮਨ ਸ਼ਾਂਤ ਸੀ ,
ਸ਼ੋਰ ਹੋਇਆ
ਤਾਂ ਮਨ ਰੋਇਆ….
ਮਾਸਟਰ ਸੰਜੀਵ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ
9478561356