ਸਖਤ ਮਿਹਨਤ ਨਾਲ ਬੂਥ ਪੱਧਰ ਤੋਂ ਜਨਰਲ ਸਕੱਤਰ ਦੇ ਅਹੁਦੇ ’ਤੇ ਪਹੁੰਚੇ ਤੀਰਥ ਰਾਜਪੁਰਾ
ਜਲੰਧਰ, ਅੱਪਰਾ(ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਭੈਣ ਮਾਇਆਵਤੀ ਤੇ ਪਾਰਟੀ ਹਾਈ ਕਮਾਂਡ ਵਲੋਂ ਤੀਰਥ ਰਾਜਪੁਰਾ ਨੂੰ ਸਮਾਜ ਪਾਰਟੀ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਬਸਪਾ ਤੇ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾ ਚੁੱਕੇ ਹਨ। ਇੱਥੇ ਇਹ ਗੌਰ ਕਰਨਯੋਗ ਹੈ ਕਿ ਅੱਪਰਾ ਦੇ ਨਜ਼ਦੀਕੀ ਪਿੰਡ ਰਾਜਪੁਰਾ ਦੇ ਵਸਨੀਕ ਤੀਰਥ ਰਾਜਪੁਰਾ ਬੂਥ ਪੱਧਰ ਤੋਂ ਤਿਆਰ ਹੋਏ ਵਰਕਰ ਤੋਂ ਆਗੂ ਬਣੇ ਹਨ। ਪਿੰਡ ਦੇ ਬੂਥ ਪੱਧਰ ਤੋਂ ਕੰਮ ਕਰਦੇ ਹੋਏ ਉਹ ਪਾਰਟੀ ਪ੍ਰਤੀ ਆਪਣੀਆਂ ਸੇਵਾਵਾਂ, ਜ਼ਜ਼ਬੇ ਤੇ ਸਖਤ ਮਿਹਨਤ ਦੇ ਦਮ ’ਤੇ ਜਨਰਲ ਸਕੱਤਰ ਦੇ ਇਸ ਮੁਕਾਮ ’ਤੇ ਪਹੁੰਚੇ ਹਨ। ਇਸ ਮੌਕੇ ਅੱਪਰਾ ਵਿਖੇ ਉਨਾਂ ਦਾ ਸਵਾਗਤ ਕਰਦਿਆਂ ਬਲਵਿੰਦਰ ਸ਼ੀਰਾ ਸੀਨੀਅਰ ਬਸਪਾ ਆਗੂ, ਰਾਣਾ ਢੱਕ ਮਜਾਰਾ ਸੀਨੀਅਰ ਬਸਪਾ ਆਗੂ ਤੇ ਹੋਰ ਮੋਹਤਬਰਾਂ ਨੇ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ, ਰਮਧੀਰ ਸਿੰਘ ਬੈਨੀਪਾਲ, ਸ. ਜਸਵੀਰ ਸਿੰਘ ਗੜੀ ਪ੍ਰਧਾਨ ਬਸਪਾ ਪੰਜਾਬ ਤੇ ਆਲਾ ਹਾਈਕਮਾਂਡ ਦਾ ਤੀਰਥ ਰਾਜਪੁਰਾ ਦੀ ਨਿਯੁਕਤੀ ’ਤੇ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਨੂੰ ਹੋਰ ਮਜਬੂਤੀ ਵੱਲ ਲੈ ਕੇ ਜਾਣ ਦੇ ਸਮਰੱਥ ਹਨ। ਇਸ ਮੌਕੇ ਨਵ-ਨਿਯੁਕਤ ਜਨਰਲ ਸਕੱਤਰ ਤੀਰਥ ਰਾਜਪੁਰਾ ਨੇ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਪਾਰਟੀ ਨੂੰ ਹੋਰ ਉਚਾਈਆਂ ਤੱਕ ਲਿਜਾਣ ਲਈ ਕੰਮ ਕਰਦੇ ਰਹਿਣਗੇ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly