ਨਿੱਕਾ ਜਾ ਮਾਸੂਮ

(ਸਮਾਜ ਵੀਕਲੀ)

ਨਿੱਕੇ ਨਿੱਕੇ ਬਾਲਾਂ ਦੀ ਅਰਜ਼ੋਈ ਸੁਣ ਲਵੋ।
ਜੋ ਸਾਡੇ ਨਾਲ਼ ਬਿੱਤੀ ਐ ਜਾਂ ਹੋਈ ਸੁਣ ਲਵੋ।
ਧੂੜ ਮਿੱਟੀ ਦੇ ਨਾਲ਼ ਜੀ ਅੰਦਰੋਂ ਲੱਦਿਆ ਬੋਲ ਰਿਹਾ।
ਧੜਕਣ ਅੰਦਰੋਂ ਤੋਪ ਦਾ ਗੋਲ਼ਾ ਛੱਡਿਆ ਬੋਲ ਰਿਹਾ।
ਕੂੜੇ ਵਾਲ਼ੇ ਢੇਰ ਚੋਂ ਬੱਚਾ ਦੱਬਿਆ ਬੋਲ ਰਿਹਾ।

ਜੰਗ ਭੈੜੀ ਨੇ ਸਾਥੋਂ ਸਾਡੇ ਖੋਹ ਲਿਆ ਮਾਪਿਆਂ ਨੂੰ।
ਅੱਗ ਲੱਗੇ ਥੋਡੇ ਝੇੜੇ ਵਾਲ਼ਿਆਂ ਇਨ੍ਹਾਂ ਸਿਆਪਿਆਂ ਨੂੰ।
ਰਹਿਮ ਕਰੋ ਸਾਡੇ ਤੇ ਹੱਥ ਇਹ ਅੱਡਿਆ ਬੋਲ ਰਿਹਾ।
ਧੜਕਣ ਵਿੱਚੋਂ ਤੋਪ ਦਾ ਗੋਲ਼ਾ ਛੱਡਿਆ ਬੋਲ ਰਿਹਾ।
ਕੰਕਰੀਟ ਦੇ ਢੇਰ ਹੇਠਾਂ ਮੈਂ ਦੱਬਿਆ ਬੋਲ ਰਿਹਾ।

ਭੁੱਖੇ ਪਿਆਸਿਆਂ ਨੂੰ ਨਾ ਕੋਈ ਕੱਢਣ ਆਇਆ ਸੀ।
ਤਿੰਨ ਦਿਨਾਂ ਤੋਂ ਇਸ ਮਾਸੂਮ ਨੇ ਕੁਝ ਨਾ ਖਾਇਆ ਸੀ।
ਮੈਂ ਨਫ਼ਰਤ ਨੇ ਬਾਲ ਦੁੱਖੀ ਅੱਜ ਠੱਗਿਆ ਬੋਲ ਰਿਹਾ।
ਧੜਕਣ ਅੰਦਰੋਂ ਤੋਪ ਦਾ ਗੋਲ਼ਾ ਛੱਡਿਆ ਬੋਲ ਰਿਹਾ।
ਕੁੜੇ ਵਾਲ਼ੇ ਢੇਰ ਚੋਂ ਬੱਚਾ ਦੱਬਿਆ ਬੋਲ ਰਿਹਾ।

ਮੇਰੀ ਲਾਸ਼ ਤੇ ਆਕੇ ਫੁੱਲ ਚੜਾਵਣ ਵਾਲਿਓ ਵੇ।
ਨਿਰਦੋਸ਼ਾਂ ਦਾ ਸੁਣ ਲੋ ਖੂਨ ਵਹਾਵਣ ਵਾਲਿਓ ਵੇ।
ਇੱਕ ਗੁਆਚਾ ਵਿੱਚ ਕਬਰ ਦੇ ਲੱਭਿਆ ਬੋਲ ਰਿਹਾ।
ਧੜਕਣ ਵਿੱਚੋਂ ਤੋਪ ਦਾ ਗੋਲ਼ਾ ਛੱਡਿਆ ਬੋਲ ਰਿਹਾ
ਕੰਕਰੀਟ ਦੇ ਢੇਰ ਹੇਠਾਂ ਮੈਂ ਦੱਬਿਆ ਬੋਲ ਰਿਹਾ।

ਹਰ ਪਾਸੇ ਹੀ ਧੰਨਿਆਂ ਮੰਜਰ ਹੈ ਬਰਬਾਦੀ ਦਾ।
ਹੱਕ ਖੋਹ ਲਿਆ ਸਾਥੋਂ ਸਾਡੀ ਤੁਸੀਂ ਅਜ਼ਾਦੀ ਦਾ।
ਸਿੱਟਾ ਬੁਰਾ ਨਿਕਲ਼ੁ ਯੁੱਧ ਇਹ ਲੱਗਿਆ ਬੋਲ ਰਿਹਾ।
ਧੜਕਣ ਵਿੱਚੋਂ ਤੋਪ ਦਾ ਗੋਲ਼ਾ ਛੱਡਿਆ ਬੋਲ ਰਿਹਾ।
ਕੁੜੇ ਵਾਲ਼ੇ ਢੇਰ ਚੋਂ ਬੱਚਾ ਦੱਬਿਆ ਬੋਲ ਰਿਹਾ।
✍️

ਧੰਨਾ ਧਾਲੀਵਾਲ:-9878235714

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੇਤੂ ਰਾਜੇ ਅਖਵਾਉਂਦੇ ਹਨ ਤੇ ਹਾਰੇ ਹੋਏ ਡਾਕੂ।
Next articleਜਗਤਾਰ ਸੋਹੀ ਬਨਭੌਰੀ