ਸਮਾਂ ਬੜਾ ਬਲਵਾਨ ਹੁੰਦਾ ਹੈ

ਅਮਨਦੀਪ ਕੌਰ
ਅਮਨਦੀਪ ਕੌਰ
(ਸਮਾਜ ਵੀਕਲੀ) ਆਪਣੇ ਘਰਾਂ ਵਿੱਚ ਬੁਜੁਰਗ ਅਤੇ ਸਕੂਲ ਵਾਲ਼ੇ ਮਾਸਟਰ ਅਕਸਰ ਹੀ ਕਹਿੰਦੇ ਹਨ ਕਿ ਭਾਈ ਬੱਚਿਓ ਸਮਾਂ ਬੜਾ ਬਲਵਾਨ ਹੁੰਦਾ ਇਸਦੀ ਸੰਭਾਲ ਕਰੋ ਕਿਉਂਕਿ ਇੱਕ ਵਾਰ ਇਹ ਲੰਘ ਜਾਵੇ ਤਾਂ ਮੁੜ ਨਹੀਂ ਆਉਂਦਾ ਕਿਉਂਕਿ ਜੇਕਰ ਕੋਈ ਘਰ ਢਹਿ ਜਾਏ ਤਾਂ ਮਿਹਨਤ ਕਰ ਦੁਬਾਰਾ ਬਣਾਇਆ ਜਾ ਸਕਦੈ, ਕੋਈ ਚੀਜ ਗੁਆਚ ਜਾਏ ਤਾਂ ਦੁਬਾਰਾ ਹਾਸਿਲ ਕੀਤੀ ਜਾ ਸਕਦੀ ਐ ਪਰ ਸਮਾਂ ਐਸੀ ਅਨਮੋਲ ਸ਼ੈਅ ਹੈ ਜਿਹੜਾ ਇੱਕ ਵਾਰ ਹੱਥੋਂ ਨਿਕਲ ਜਾਵੇ ਤਾਂ ਮੁੜ ਨਹੀਂ ਆਉਂਦਾ ਇਸੇ ਲਈ ਇਸਨੂੰ ਅਨਮੋਲ ਧੰਨ ਕਿਹਾ ਜਾਂਦਾ ਹੈ ਤਾਹੀਂ ਤਾਂ ਸਮਾਂ ਬਰਬਾਦ ਨਾ ਕਰਨ ਅਤੇ ਇਸਦੇ ਹਰ ਪਲ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜਿਹੜੇ ਆਪਣੇ ਸਮੇਂ ਦੀ ਸਹੀ ਵਰਤੋਂ ਨਹੀਂ ਕਰਦੇ ਓਹਨਾਂ ਨੂੰ ਆਖਿਰ ਤੇ ਪਛਤਾਉਣਾ ਪੈਂਦਾ ਹੈ,ਮਨੁੱਖ ਸਮੇਂ ਦੀ ਸੁਚੱਜੀ ਵਰਤੋਂ ਕਰਕੇ ਹੀ ਹਰ ਔਖੀ ਸਥਿਤੀ ਚੋਂ ਬਾਹਰ ਨਿਕਲ ਸਕਦਾ ਹੈ ਜਿਵੇਂ ਇਮਤਿਹਾਨਾਂ ਤੋਂ ਬਾਦ ਫੇਲ ਹੋਇਆ ਵਿਦਿਆਰਥੀ ਇਹੋ ਸੋਚਕੇ ਪਛਤਾਵਾ ਕਰਦਾ ਹੈ ਕਿ ਜੇਕਰ ਉਹ ਵੀ ਪਹਿਲਾਂ ਮਨ ਲਾਕੇ ਪੜ੍ਹਿਆ ਹੁੰਦਾ ਤਾਂ ਅੱਜ ਓਹ ਪਾਸ ਹੁੰਦਾ ਅਤੇ ਅੱਗੇ ਵੱਧਦਾ ਪਰ ਸਮਾਂ ਬੀਤ ਜਾਣ ਤੋਂ ਬਾਦ ਕੀਤਾ ਰੋਸ ਕਦੇ ਕੰਮ ਨਹੀਂ ਆਉਂਦਾ, ਸਾਡੇ ਬੁਜੁਰਗਾਂ ਅਤੇ ਸੂਝਵਾਨ ਲੋਕਾਂ ਨੇ ਸਾਨੂੰ ਅੱਜ ਦੇ ਕੰਮ ਕੱਲ ਤੇ ਮੁਲਤਵੀ ਨਾ ਕਰਨ ਲਈ ਪ੍ਰੇਰਿਤ ਕੀਤਾ ਹੈ ਅਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਸਮਾਂ ਕਿਸੇ ਦਾ ਮਿੱਤ ਨਹੀਂ ਹੁੰਦਾ, ਜਿਹੜੇ ਇਸਦੀ ਕਦਰ ਨਹੀਂ ਕਰਦੇ ਇਹ ਓਹਨਾਂ ਨੂੰ ਠੋਕਰ ਮਾਰ ਅੱਗੇ ਲੰਘ ਜਾਂਦਾ ਹੈ ਅਤੇ ਆਪਣੀ ਚਾਲੇ ਚੱਲਦਾ ਹੈ, ਸਫਲ ਕੇਵਲ ਓਹੀ ਹੁੰਦਾ ਏ ਜਿਹੜਾ ਇਸਦੇ ਨਾਲ਼ ਤੁਰਦਾ ਹੈ ਅਤੇ ਆਪਣੀ ਇਸੇ ਚੰਗੀ ਆਦਤ ਸਦਕਾ ਹਰ ਸੁੱਖ ਸਹੂਲਤਾਂ ਪ੍ਰਾਪਤ ਕਰ ਲੈਂਦਾ ਹੈ, ਜਿਹੜਾ ਬੰਦਾ ਅੱਜ ਦਾ ਕੰਮ ਕੱਲ੍ਹ ਤੇ ਛੱਡ ਦਿੰਦਾ ਹੈ ਓਹ ਹੌਲੀ ਹੌਲੀ ਅਜਿਹਾ ਨਾ ਕਰਨ ਦਾ ਆਦਿ ਹੋ ਜਾਂਦਾ ਹੈ ਅਤੇ ਉਸਦੀ ਇਹ ਆਦਤ ਉਸ ਲਈ ਮੁਸੀਬਤ ਬਣ ਜਾਂਦੀ ਹੈ, ਤਾਹੀਂ ਤਾਂ ਸਮੇਂ ਅਨਮੋਲ ਕਿਹਾ ਗਿਆ ਹੈ, ਤਜੁਰਬੇਕਾਰ ਲੋਕਾਂ ਦਾ ਕਹਿਣਾ ਹੈ ਕਿ ਪੈਸੇ ਨੂੰ ਖਰਚਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਆਪਣੇ ਕੰਮ ਨੂੰ ਸਮੇਂ ਸਿਰ ਪੂਰਾ ਕਰੋ, ਅਤੇ ਅੱਗੇ ਵਧੋ, ਅੱਜ ਮਨੁੱਖ ਘੰਟਿਆ ਬੱਧੀ ਫੋਨ ਤੇ ਲੱਗਿਆ ਰਹਿੰਦਾ ਹੈ ਕੀਮਤੀ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਕਰਦਾ ਹੈ ਜਦਕਿ ਸਾਨੂੰ ਆਪਣੇ ਸਮੇਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਕੋਈ ਨੇਕ ਕੰਮ ਕਰਨ ਸਮਾਜਿਕ ਬੁਰਾਈਆਂ ਪ੍ਰਤੀ ਬੋਲਣ ਅਤੇ ਜਾਗਰੂਕਤਾ ਫੈਲਾਉਣ ਵਿੱਚ ਲਗਾਉਣਾ ਚਾਹੀਦਾ ਹੈ ਕਿਉਂਕਿ ਅੱਜ ਹਰ ਬੰਦਾ ਆਪਣੇ ਤੱਕ ਹੀ ਸੀਮਿਤ ਹੋਕੇ ਰਹਿ ਗਿਆ ਹੈ ਉਸਨੂੰ ਕਿਸੇ ਦੇ ਦੁੱਖ ਦਰਦp
 ਜਾਂ ਸਮਾਜ ਵਿਚ ਫੈਲ ਰਹੇ ਬੁਰੇ ਕਰਮਕਾਂਡਾ ਨਾਲ ਕੋਈ ਮਤਲਬ ਨਹੀਂ ਰਹਿ ਗਿਆ ਉਸਨੂੰ ਲੱਗਦਾ ਹੈ ਕੋਈ ਗੱਲ ਨਹੀਂ ਜੇਕਰ ਦੂਰ ਕੀਤੇ ਅੱਗ ਲੱਗੀ ਹੈ ਤਾਂ ਮੈਨੂੰ ਕੀ? ਮੈਂ ਆਪਣੇ ਘਰ ਅੰਦਰ ਸੁਰੱਖਿਅਤ ਹਾਂ ਪਰ ਕਈ ਵਾਰ ਇਹੀ ਸੇਕ ਸਾਡੇ ਤੱਕ ਵੀ ਪਹੁੰਚ ਸਕਦਾ ਹੈ,
ਦਰਅਸਲ ਅੱਜ ਹਰ ਕੋਈ ਆਲਸ ਰੋਗ ਨਾਲ਼ ਗ੍ਰਸਤ ਜਾਪਦਾ ਹੈ, ਵਿਹਲੇ ਸਮੇਂ ਦੀ ਵਰਤੋਂ ਨਹੀਂ ਕਰਦਾ, ਪਰ ਜੇਕਰ ਤੁਹਾਡੇ ਕੋਲ਼ ਸਮਾਂ ਹੈ ਤਾਂ ਉਸਦੀ ਸੁਚੱਜੀ ਵਰਤੋਂ ਕਰੋ, ਜਿਵੇਂ ਰੁੱਖ ਲਗਾਓ,ਚੰਗੇ ਕੰਮ ਕਰੋ , ਮਨ ਲਾਕੇ ਪੜ੍ਹੋ, ਅਸਮਰਥ ਦੀ ਮਦਦ ਕਰੋ, ਜਿਸ ਨਾਲ ਤੁਹਾਡਾ ਅਣਮੁੱਲਾ ਸਮਾਂ ਚੰਗੇ ਕੰਮਾਂ ਵਿਚ ਲੰਘੇ
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
9877654596
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗ਼ਲਤੀਆਂ
Next articleਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਡਾਇਰੈਕਟਰ ਬਣਨ ਤੇ ਜੌਨਾ ਬੋਲੀਨਾ ਕੈਨੇਡਾ ਨੂੰ ਬੋਲੀਨਾ ਬ੍ਰਦਰਜ਼ ਵਲੋ ਮੁਬਾਰਕਾ