(ਸਮਾਜ ਵੀਕਲੀ)
ਨਾ ਇਹ ਰੁਕਿਆ ਨਾ ਇਹ ਰੁਕਣਾ,
ਸਮਾਂ ਬੜਾ ਅਨਮੋਲ।
ਸਭ ਨੂੰ ਹੈ ਦਿੱਤਾ ਰੱਬ ਨੇ,
ਇੱਕੋ ਤੱਕੜੀ ਤੋਲ਼।
ਨਾ ਹੀ ਇਸ ਨੂੰ ਅਜਾਂਈ ਗਵਾਇਓ,
ਨਾ ਮਿਲਦਾ ਇਹ ਮੋਲ ।
ਇੱਕ ਵੀ ਪਲ ਨਾ ਵਿਹਲਾ ਰਹਿੰਦਾ,
ਜੋ ਸਮਝ ਗਿਆ ਗੱਲ ਗੋਲ।
ਮੋਲ ਨਾ ਇਸਦਾ, ਅਣਮੁੱਲਾ ਹੈ,
ਆਖ ਰਹੀ ਮੈਂ ਬੋਲ।
ਅੱਜ ਦਾ ਕੰਮ ਨਾ ਕੱਲ੍ਹ ‘ਤੇ ਛੱਡੋ,
ਨਹੀਂ ਮਿੱਟੀ ‘ਚ ਦਿੰਦਾ ਹੈ ਰੋਲ ।
ਕਦਰ ਵੀ ਜਿਸ ਨੇ ਇਸ ਦੀ ਪਾਈ,
ਹਰ ਸ਼ੈਅ ਉਸ ਦੇ ਕੋਲ।
ਸਮਾਂ ਬਹੁਤ ਅਨਮੋਲ,
ਸਮਾਂ ਬਹੁਤ ਅਨਮੋਲ ।
ਅਮ੍ਰਿਤ ਸਰਹਿੰਦ
ਸਕੂਲ ਇੰਚਾਰਜ਼
ਸ. ਮਿ. ਸ. ਹਰਲਾਲਪੁਰ
ਫ਼ਤਹਿਗੜ੍ਹ ਸਾਹਿਬ।